ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਹਿਲੀਂ ਵਾਰ ਚੜ੍ਹ ਰਹੇ ਹੋ ਜਹਾਜ਼ ਤਾਂ ਇਨ੍ਹਾਂ ਗੱਲਾਂ ਦਾ ਧਿਆਨ ਬਚਾਵੇਗਾ ਸਮੱਸਿਆ ਤੋਂ.

traveling in plane

ਹਮੇਸ਼ਾ ਸਾਨੂੰ ਕਿਸੇ ਨਵੇਂ ਸਥਾਨ ਦੀ ਯਾਤਰਾ ਕਰਦੇ ਸਮੇਂ ਘਬਰਾਹਟ ਹੁੰਦੀ ਹੈ. ਜੇ ਤੁਹਾਨੂੰ ਆਵਾਜਾਈ ਦੇ ਨਵੇਂ ਸਾਧਨ ਰਾਹੀਂ ਯਾਤਰਾ ਕਰਨੀ ਪਵੇ ਤਾਂ ਇਹ ਘਬਰਾਹਟ ਹੋਰ ਵੱਧ ਜਾਂਦੀ ਹੈ. ਕਈ ਵਾਰੀ ਦੇਖਿਆ ਗਿਆ ਹੈ ਕਿ ਜਹਾਜ਼ ਰਾਂਹੀ ਸਫ਼ਰ ਕਰਦੇ ਸਮੇਂ ਲੋਕਾਂ ਦੇ ਦਿਲ ਵਿਚ ਅਜੀਬ ਡਰ ਹੁੰਦਾ ਹੈ. ਇਸ ਦਾ ਇਕ ਕਾਰਨ ਹੈ, ਹਵਾਈ ਅੱਡੇ ਤੇ ਹੋਣ ਵਾਲੀ ਜਾਂਚ ਅਤੇ ਹੋਰ ਕਾਰਵਾਈਆਂ. ਲੋਕ ਅਕਸਰ ਜਿਆਦਾ ਚੈਕਿੰਗ ਅਤੇ ਦਿਸ਼ਾ ਨਿਰਦੇਸਾ ਦੇ ਕਾਰਨ ਉਲਝਣ ਫਸ ਜਾਂਦੇ ਹਨ. ਪਰ ਤੁਸੀਂ ਸਿਰਫ ਕੁੱਝ ਛੋਟੀਆਂ ਗੱਲਾਂ ਦਾ ਖਿਆਲ ਰੱਖਕੇ ਇਸ ਸਮੱਸਿਆ ਤੋਂ ਬਚ ਸਕਦੇ ਹੋ.

1. ਸਭ ਤੋਂ ਪਹਿਲਾਂ ਇੰਟਰਨੈਟ ਤੇ ਆਪਣੇ ਫਲਾਈਟ ਸ਼ਡਿਊਲ ਦੀ ਜਾਂਚ ਕਰੋ, ਰਵਾਨਗੀ ਦੇ ਸਮੇਂ ਵਿੱਚ ਕੋਈ ਬਦਲਾਵ ਹੋਣ ਤੇ ਤੁਸੀਂ ਉਹਦੇ ਲਈ ਤਿਆਰ ਹੋ ਜਾਵੋਗੇ. ਇਸ ਗੱਲ ਦਾ ਖਾਸ ਧਿਆਨ ਰੱਖੋ ਕਿ ਉਡਾਣ ਦੇ ਸਮੇਂ ਤੋਂ ਦੋ ਘੰਟੇ ਪਹਿਲਾਂ ਹਵਾਈ ਅੱਡੇ ਤੱਕ ਪਹੁੰਚਣਾ ਜ਼ਰੂਰੀ ਹੈ.

2. ਹਵਾਈ ਸਫਰ ਕਰਨ ਤੋਂ ਪਹਿਲਾਂ ਧਿਆਨ ਰੱਖੋ ਕਿ ਫਲਾਈਟ ਟਿਕਟ ਦਾ ਪ੍ਰਿੰਟ ਆਊਟ ਤੁਹਾਡੇ ਕੋਲ ਹੋਣਾ ਚਾਹੀਦਾ ਹੈ. ਇਸ ਤੋਂ ਇਲਾਵਾ, ਅਸਲੀ  ID ਕਾਰਡ ਜਿਵੇਂ ਕਿ ਪਾਸਪੋਰਟ, ਪੈਨ ਕਾਰਡ ਅਤੇ ਵੋਟਰ ਕਾਰਡ ਨਾਲ ਲੈਕੇ ਜਾਉ. ਜੇ ਤੁਹਾਡੇ ਨਾਲ ਕੋਈ ਬੱਚਾ ਸਫਰ ਕਰ ਰਿਹਾ ਹੈ ਤਾਂ  ਉਸਦੀ ਉਮਰ ਸਾਬਤ ਕਰਨ ਲਈ ਜਨਮ ਸਰਟੀਫਿਕੇਟ ਵੀ ਨਾਲ ਰੱਖੋ.

3. ਤੁਸੀਂ ਜਿਹੜੀ ਵੀ ਏਅਰਲਾਈਨ ਯਾਤਰਾ ਕਰ ਰਹੇ ਹੋ,ਉਸ ਏਅਰਲਾਈਨਜ਼ ਦੇ ਬੈਗੇਜ (ਸਮਾਨ ਨਾਲ ਲੈਕੇ) ਸੰਬੰਧੀ ਨਿਯਮਾਂ ਨੂੰ ਪਹਿਲਾਂ ਹੀ ਪਤਾ ਕਰੋ ਅਤੇ ਇਸਦੇ ਅਧਾਰ ਤੇ ਹੀ ਆਪਣੇ ਸਮਾਨ ਨੂੰ ਪੈਕ ਕਰੋ. ਫਲਾਇਟ ਦੇ ਅੰਦਰ ਤੁਸੀਂ ਆਪਣੇ ਨਾਲ ਇਕ ਕੈਬਿਨ ਬੈਗ (ਛੋਟਾ ਬੈਗ) ਰੱਖ ਸਕਦੇ ਹੋ. ਇਸ ਵਿੱਚ, ਉਹ ਚੀਜ਼ਾਂ ਰੱਖੋ ਜਿਨ੍ਹਾਂ ਦੀ ਤੁਹਾਨੂੰ ਫਲਾਈਟ ਦੌਰਾਨ ਲੋੜ ਪੈ ਸਕਦੀ ਹੈ. ਇਸ ਤੋਂ ਇਲਾਵਾ, ਵੱਡੇ ਚੈੱਕ-ਇਨ ਬੈਗ ਨੂੰ ਏਅਰਲਾਈਨ ਕਾਊਂਟਰ ਤੇ ਜਮ੍ਹਾਂ ਕਰਾਉਣਾ ਪੈਂਦਾ ਹੈ,ਜੋ ਤੁਹਾਨੂੰ ਯਾਤਰਾ ਖਤਮ ਹੋਣ ਤੋਂ ਬਾਅਦ ਵਾਪਸ ਦਿੱਤਾ ਜਾਂਦਾ ਹੈ.

4. ਹਵਾਈ ਯਾਤਰਾ ਦੌਰਾਨ, ਨੋਟ ਰੱਖੋ ਕਿ ਫਲਾਈਟ ਵਿਚ ਤਿੱਖੀਆਂ ਚੀਜਾਂ, ਜਿੱਥੋਂ ਤੱਕ ਕਿ ਨਹੁੰ ਕਟਰ ਵੀ ਲਿਜਾਣ ਦੀ ਆਗਿਆ ਨਹੀਂ ਹੈ. ਇਸ ਤੋਂ ਇਲਾਵਾ ਤੁਸੀਂ ਕੋਈ ਵੀ ਹਥਿਆਰ,ਲਾਈਟਰ,ਬਲੇਡ, ਰੇਡੀਉਐਕਟਿਵ ਸਮੱਗਰੀ ਅਤੇ 100 ਮਿਲੀਲੀਟਰ ਤੋਂ ਵੱਧ ਤਰਲ ਪਦਾਰਥ ਵੀ ਨਾਲ ਨਹੀਂ ਲਿਜਾ ਸਕਦੇ.

5. ਜਦੋਂ ਤੁਸੀਂ ਹਵਾਈ ਅੱਡੇ 'ਤੇ ਪਹੁੰਚਦੇ ਹੋ ਤਾਂ ਸਭ ਤੋਂ ਪਹਿਲਾਂ ਜਿਸ ਏਅਰਲਾਈਨ ਦਾ ਟਿਕਟ ਖਰੀਦਿਆ ਹੈ, ਉਸ ਏਅਰਲਾਈਨ ਦੀ ਕਾਊਂਟਰ'ਤੇ ਜਾਓ. ਤੁਹਾਡੀ ਫਲਾਈਟ ਟਿਕਟ ਅਤੇ ਆਈਡੀ ਚੈੱਕ ਕਰਨ ਤੋਂ ਬਾਅਦ ਤੁਹਾਨੂੰ ਬੋਰਡਿੰਗ ਪਾਸ ਦਿੱਤਾ ਜਾਵੇਗਾ. ਜਿਸਦਾ ਮਤਲਬ ਇਹ ਹੈ ਕਿ ਤੁਸੀਂ ਹੁਣ ਫਲਾਇਟ ਸਫ਼ਰ ਕਰਨ ਲਈ ਤਿਆਰ ਹੋ. ਉਸੇ ਕਾਊਂਟਰ 'ਤੇ ਜੇ ਤੁਸੀਂ ਚਾਹੋ ਤਾਂ ਵਿੰਡੋ ਸੀਟ ਦੀ ਮੰਗ ਕਰ ਸਕਦੇ ਹੋ.

6. ਬੋਰਡਿੰਗ ਪਾਸ ਲੈਣ ਤੋਂ ਬਾਅਦ ਸੁਰੱਖਿਆ ਜਸਤਾ ਤੁਹਾਡੀ ਅਤੇ ਤੁਹਾਡੇ ਸਾਮਾਨ ਦੀ ਜਾਂਚ ਕਰੇਗਾ. ਇੱਥੇ ਹੀ ਤੁਹਾਡੇ ਬੋਰਡਿੰਗ ਪਾਸ ਤੇ ਸਟੈਂਪ ਲਗਾਈ ਜਾਵੇਗੀ. ਇੱਥੇ ਹੀ ਤੁਹਾਨੂੰ ਐਂਟਰੀ ਗੇਟ ਬਾਰੇ ਜਾਣਕਾਰੀ ਮਿਲੇਗੀ ਅਤੇ ਸੀਟ ਨੰਬਰ ਵੀ ਦੱਸਿਆ ਜਾਵੇਗਾ.

7. ਧਿਆਨ ਰੱਖੋ ਕਿ ਟਰਮੀਨਲ ਗੇਟ ਫਲਾਈਟ ਉੱਡਣ ਤੋਂ ਅੱਧਾ ਘੰਟਾ ਪਹਿਲਾਂ ਖੁੱਲ੍ਹਦੇ ਹਨ. ਇੱਥੇ ਤੁਹਾਨੂੰ ਦੁਬਾਰਾ ਬੋਰਡਿੰਗ ਪਾਸ ਅਤੇ ਹੈਂਡਬੈਗ ਚੈੱਕ ਕਰਵਾਉਣਾ ਪਵੇਗਾ. ਕਈ ਵਾਰ ਜਹਾਜ਼ ਟਰਮੀਨਲ ਗੇਟ ਤੋਂ ਦੂਰ ਖੜ੍ਹਾ ਹੁੰਦਾ ਹੈ. ਇਸ ਹਾਲਾਤ ਵਿਚ ਤੁਹਾਨੂੰ ਬੱਸ ਰਾਂਹੀ ਹਵਾਈ ਜਹਾਜ਼ ਤੱਕ ਪਹੁੰਚਾਇਆ ਜਾਵੇਗਾ ਜਾਂ ਜਹਾਜ਼ ਏਰੋਬ੍ਰਿਜ ਨਾਲ ਜੁੜਿਆ ਹੁੰਦਾ ਹੈ., ਤਾਂ ਤੁਸੀਂ ਸਿੱਧਾ ਪ੍ਰਵੇਸ਼ ਕਰ ਸਕਦੇ ਹੋ.

8. ਜਹਾਜ਼ ਵਿਚ ਦਾਖਲ ਹੋਣ ਦੇ ਬਾਅਦ, ਏਅਰਹੋਸਟੇਸ ਤੁਹਾਡਾ ਸੀਟ ਨੰਬਰ ਪੁੱਛ ਕੇ ਤੁਹਾਨੂੰ ਸੀਟ ਬਾਰੇ ਜਾਣਕਾਰੀ ਦੇਵੇਗੀ. ਸੀਟ ਤੋਂ ਉੱਪਰ ਬਣੀ ਸਮਾਨ ਰੱਖਣ ਵਾਲੀ ਥਾਂ ਤੇ ਅਪਣਾ ਕੈਬਿਨ ਬੈਗ ਰੱਖੋ. ਉਡਾਣ ਤੋਂ ਪਹਿਲਾ ਜਹਾਜ਼ ਦੇ ਕ੍ਰੂ-ਮੈਂਬਰ ਜ਼ਰੂਰੀ ਹਦਾਇਤਾਂ ਦੇਣਗੇ,ਉਹਨਾਂ ਦਾ ਪਾਲਣ ਕਰੋ ਅਤੇ ਸੀਟ ਬੈਲਟ ਲਗਾਕੇ ਫਲਾਈਟ ਲਈ ਤਿਆਰ ਹੋ ਜਾਵੋ.

9. ਆਪਣੀ ਮੰਜ਼ਲ 'ਤੇ ਪਹੁੰਚਣ ਤੋਂ ਬਾਅਦ ਹਵਾਈ ਅੱਡੇ ਤੇ ਲੱਗੇ ਸਾਈਨ ਬੋਰਡਾਂ ਦੀ ਪਾਲਣਾ ਕਰੋ ਅਤੇ ਬੈਗੇਜ (ਸਾਮਾਨ) ਕਾਊਂਟਰ ਤੋਂ ਆਪਣਾ  ਬੈਗ ਲਓ.

10. ਹਵਾਈ ਅੱਡੇ ਜਾਂ ਫਲਾਈਟ ਵਿਚ ਕੋਈ  ਵੀ ਸਮੱਸਿਆ ਹੁੰਦੀ ਹੈ ਤਾਂ ਘਬਰਾਓ ਨਾ,ਉੱਥੇ ਮੌਜ਼ੂਦ ਸਟਾਫ ਅਤੇ ਹੋਰਨਾਂ ਕਰਮਚਾਰੀਆਂ ਤੋਂ ਬੇਝਿਜਕ ਮਦਦ ਮੰਗੋ.

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:take care of these things if traveling for first time in plane