ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਇਨ੍ਹਾਂ ਕਾਰਨਾਂ ਕਰਕੇ ਤੁਹਾਡੇ ਕੋਲ ਵੱਧ ਆਉਂਦੇ ਨੇ ਮੱਛਰ

ਇਨ੍ਹਾਂ ਕਾਰਨਾਂ ਕਰਕੇ ਤੁਹਾਡੇ ਕੋਲ ਵੱਧ ਆਉਂਦੇ ਨੇ ਮੱਛਰ

ਮੱਛਰਾਂ ਤੋਂ ਆਪਾਂ ਸਾਰੇ ਪਰੇਸ਼ਾਨ ਰਹਿੰਦੇ ਹਾਂ। ਸ਼ਾਮ ਹੁੰਦਿਆਂ ਹੀ ਇਹ ਤੁਹਾਡੇ ਕੰਨਾਂ ਕੋਲ ਆ ਕੇ ਭੀਂ–ਭੀਂ ਕਰਦੇ ਹਨ ਤੇ ਫਿਰ ਚੁੱਪ ਕੀਤੇ ਤੁਹਾਡੇ ਸਰੀਰ ਦੇ ਕਿਸੇ ਵੀ ਹਿੱਸੇ ਉੱਤੇ ਬਹਿ ਕੇ ਤੁਹਾਡਾ ਖ਼ੂਨ ਚੂਸਦੇ ਰਹਿੰਦੇ ਹਨ।

 

 

ਇਨ੍ਹਾਂ ਤੋਂ ਬਚਣ ਲਈ ਲੋਕ ਕਈ ਤਰ੍ਹਾਂ ਦੇ ਓਹੜ–ਪੋਹੜ ਕਰਦੇ ਹਨ। ਪਰ ਕੀ ਤੁਸੀਂ ਕਦੇ ਸੋਚਿਆ ਹੈ ਇਹ ਖ਼ੂਨ ਚੂਸਣ ਵਾਲੇ ਮੱਛਰ ਸਦਾ ਤੁਹਾਡੇ ਸਿਰ ਉੱਤੇ ਹੀ ਕਿਉਂ ਘੁੰਮਦੇ ਹਨ।

 

 

ਵਿਗਿਆਨੀਆਂ ਮੁਤਾਬਕ ਮਨੁੱਖ ਦੇ ਸਿਰਾਂ ਉੱਤੇ ਉੱਡਣ ਵਾਲੇ ਜ਼ਿਆਦਾਤਰ ਮੱਛਰ ਨਹੀਂ ਮੱਛਰੀਆਂ ਭਾਵ ਮਾਦਾ ਮੱਛਰ ਹੁੰਦੀਆਂ ਹਨ। ਉਨ੍ਹਾਂ ਨੂੰ ਸਿਰ ਉੱਤੇ ਭੀਂ–ਭੀਂ ਕਰਨਾ ਪਸੰਦ ਹੈ। ਉਂਝ ਉਨ੍ਹਾਂ ਦੀ ਭੀਂ–ਭੀਂ ਦਰਅਸਲ ਉਨ੍ਹਾਂ ਦੇ ਖੰਭਾਂ ਵਿੱਚੋਂ ਛਣ ਕੇ ਆਉਂਦੀ ਹਵਾ ਦੀ ਆਵਾਜ਼ ਹੁੰਦੀ ਹੈ।

 

 

ਮਾਦਾ ਮੱਛਰ ਨੂੰ ਕਾਰਬਨ ਡਾਈਆਕਸਾਈਡ ਬਹੁਤ ਪਸੰਦ ਹੁੰਦੀ ਹੈ। ਜਦੋਂ ਤੁਸੀਂ ਸਾਹ ਬਾਹਰ ਛੱਡਦੇ ਹੋ, ਤਾਂ ਮਾਦਾ ਮੱਛਰ ਨੂੰ ਉਸ ਦੀ ਬੋਅ ਪਸੰਦ ਆਉਂਦੀ ਹੈ।

 

 

ਦੂਜੇ, ਜੇ ਤੁਹਾਨੂੰ ਪਸੀਨਾ ਆ ਰਿਹਾ ਹੈ, ਤਦ ਵੀ ਉਸ ਦੀ ਬੋਅ ਮੱਛਰਾਂ ਨੂੰ ਬਹੁਤ ਪਸੰਦ ਆਉ਼ਦੀ ਹੈ।

 

 

ਤੀਜੇ, ਜੇ ਤੁਸੀਂ ਆਪਣੇ ਵਾਲ਼ਾਂ ਵਿੱਚ ਜੈੱਲ ਲਾਉਂਦੇ ਹੋ, ਤਾਂ ਉਸ ਦੀ ਖ਼ੁਸ਼ਬੋਅ ਵੀ ਮੱਛਰਾਂ ਨੂੰ ਬਹੁਤ ਵਧੀਆ ਲੱਗਦੀ ਹੈ ਤੇ ਉਹ ਵੱਧ ਗਿਣਤੀ ਵਿੱਚ ਤੁਹਾਡੇ ਆਲੇ–ਦੁਆਲੇ ਇਕੱਠੇ ਹੋਣ ਲੱਗਦੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:That s why Mosquitoes come to you in bulk