ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਗਾਹਵਧੂ ਨੌਜਵਾਨ ਨੇ ਪਿਛਲੇ 4 ਸਾਲ ਤੋਂ ਨਹੀਂ ਲਗਾਈ ਪਰਾਲੀ ਨੂੰ ਅੱਗ

ਪਿੰਡ ਬੀਰੋਕੇ ਕਲਾਂ ਵਿਚ 8 ਏਕੜ ਜ਼ਮੀਨ ਤੇ ਖੇਤੀ ਕਰਨ ਵਾਲੇ ਪੰਜਾਬ ਯੂਨੀਵਰਸਿਟੀ ਤੋਂ ਕੰਪਿਊਟਰ ਗਰੈਜੂਏਟ 32 ਸਾਲਾਂ ਨੌਜਵਾਨ ਸੁਖਜੀਤ ਸਿੰਘ ਨੇ ਪਿਛਲੇ ਚਾਰ ਸਾਲ ਤੋਂ ਪਰਾਲੀ ਨੂੰ ਅੱਗ ਨਹੀਂ ਲਗਾਈ। ਇਸ ਵਾਰ ਲਗਾਤਾਰ ਪੰਜਵਾਂ ਸਾਲ ਹੋਵੇਗਾ ਜਿਸ ਵਿਚ ਉਹ ਝੋਨੇ ਦੀ ਪਰਾਲੀ ਵਿਚ ਕਣਕ ਦੀ ਸਿੱਧੀ ਬਿਜਾਈ ਕਰਕੇ 1.55 ਲੱਖ ਰੁਪਏ ਦੀ ਬੱਚਤ ਕਰੇਗਾ।


ਕਿਸਾਨ ਸੁਖਜੀਤ ਸਿੰਘ ਨੇ ਦੱਸਿਆ ਕਿ ਚਾਰ ਸਾਲ ਪਹਿਲਾਂ ਜਦੋਂ ਉਸ ਦੇ ਭਰਾ ਦੇ ਨਵਜੰਮੇ ਪੁੱਤਰ ਨੂੰ ਜਮਾਂਦਰੂ ਵਿਕਾਰ ਤੋਂ ਪੀੜਤ ਹੋਣ ਦੀ ਜਾਂਚ ਕੀਤੀ ਗਈ ਸੀ ਤਾਂ ਪੀ.ਜੀ.ਆਈ. ਚੰਡੀਗੜ੍ਹ ਦੇ ਡਾਕਟਰਾਂ ਨੇ ਪਰਿਵਾਰ ਨੂੰ ਦੱਸਿਆ ਕਿ ਇਹ ਖੇਤੀ ਰਸਾਇਣਾਂ ਦੀ ਵਧ ਰਹੀ ਵਰਤੋਂ ਕਾਰਨ ਹੋ ਸਕਦਾ ਹੈ।

 

ਉਸ ਨੇ ਕਿਹਾ ਕਿ ਇਸ ਉਪਰੰਤ ਅਸੀਂ ਖੇਤੀ ਲਈ ਕਿਸੇ ਵੀ ਰਸਾਇਣ ਦੀ ਵਰਤੋਂ ਨਾ ਕਰਨ ਦਾ ਫੈਸਲਾ ਕੀਤਾ ਅਤੇ ਪਰਾਲੀ ਸਾੜਨ ਨੂੰ ਨਾਹ ਕਹਿਣਾ ਸ਼ੁਰੂ ਕਰਨਾ ਸਾਡਾ ਪਹਿਲਾ ਕਦਮ ਸੀ।

 

ਪਹਿਲਾਂ ਜਦੋਂ ਕਿ ਸੁਖਜੀਤ ਨੇ ਕਣਕ ਅਤੇ ਝੋਨੇ ਦੀ ਕਾਸ਼ਤ ‘ਤੇ ਸਾਲਾਨਾ 1.80 ਲੱਖ ਰੁਪਏ ਖਰਚ ਕੀਤੇ ਸਨ, ਉਸ ਦੀ ਲਾਗਤ ਕੀਮਤ ਵਿਚ ਹੁਣ ਭਾਰੀ ਕਮੀ ਆਈ ਹੈ ਅਤੇ ਹੁਣ ਉਹ ਦੋਵੇਂ ਫਸਲਾਂ ਤੇ ਸਾਲਾਨਾ ਸਿਰਫ 25,000 ਰੁਪਏ ਖਰਚ ਕਰਦਾ ਹੈ।

 

ਵਿੱਤੀ ਬੱਚਤ ਕਰਨ ਤੋਂ ਇਲਾਵਾ ਉਸ ਦੀ ਮਿੱਟੀ ਦੀ ਉਪਜਾਊ ਸ਼ਕਤੀ ਇਸ ਹੱਦ ਤੱਕ ਸੁਧਾਰੀ ਗਈ ਹੈ ਕਿ ਇਕ ਬੱਚਾ ਵੀ ਆਸਾਨੀ ਨਾਲ ਖੇਤ ਖੋਦ ਸਕਦਾ ਹੈ ਜਦੋਂ ਕਿ ਮਿੱਟੀ ਦੀ ਸਤਹਿ ਦੇ ਖੇਤਾਂ ਵਿਚ ਅਤੇ ਇਸ ਦਾ ਮੁਕਾਬਲਾ ਪਰਾਲੀ ਨੂੰ ਅੱਗ ਲਗਾਏ ਜਾਣ ਵਾਲੇ ਖੇਤਾਂ ਨਾਲ ਕੀਤਾ ਜਾ ਸਕਦਾ ਹੈ।

 

ਉਸ ਨੇ ਕਿਹਾ ਕਿ ਇਸ ਸਾਲ ਬਾਸਮਤੀ 1509 ਵਿਚੋਂ 24 ਕੁਇੰਟਲ ਪ੍ਰਤੀ ਏਕੜ ਦੇ ਹਿਸਾਬ ਨਾਲ ਝਾੜ ਦੀ ਉਮੀਦ ਕਰ ਰਿਹਾ ਹੈ ਜਦੋਂ ਕਿ ਇਸ ਕਿਸਮ ਦੀ ਪ੍ਰਤੀ ਏਕੜ 16 ਤੋਂ 19 ਕੁਇੰਟਲ ਹੈ।

 

ਉਹ ਵੱਟਾਂ ਤੇ ਝੋਨੇ ਦੀ ਬਿਜਾਈ ਕਰਨ ਲਈ ਬੈੱਡ ਤਕਨੀਕ ਦੀ ਵਰਤੋਂ ਕਰਦਾ ਹੈ। ਇਸੇ ਤਰਾਂ ਕਣਕ ਦੀ ਬਿਜਾਈ ਸਮੇਂ ਉਹ ਐਸ.ਆਰ.ਆਈ. ਤਕਨੀਕ ਦੀ ਵਰਤੋ ਕਰਦਾ ਹੈ ਜਿਸ ਵਿਚ ਉਹ ਇਕ ਏਕੜ ਰਕਬੇ ਵਿਚ 5 ਕਿੱਲੋ ਕਣਕ ਦੇ ਬੀਜ ਦੀ ਵਰਤੋਂ ਕਰਦਾ ਹੈ। ਉਹ ਫਸਲਾਂ ਲਈ ਕੋਈ ਵਾਧੂ ਖਾਦ ਨਹੀਂ ਵਰਤਦਾ ਅਤੇ ਪੌਦੇ ਦੇ ਕਿਸੇ ਵੀ ਲਾਗ ਨਾਲ ਨਜਿੱਠਣ ਲਈ ਖੇਤੀ ਦੇ ਦੇਸੀ ਤਰੀਕਿਆਂ ਦਾ ਸਹਾਰਾ ਲੈਂਦਾ ਹੈ।

 

ਉਹ ਆਖਦਾ ਹੈ ਕਿ ਕਣਕ ਅਤੇ ਝੋਨੇ ਦੀ ਫਸਲ ਦੋਵਾਂ ਦੀ ਬਿਜਾਈ ਕਰਨ ਦਾ ਨਤੀਜਾ ਸ਼ਾਨਦਾਰ ਹੈ ਕਿਉਂਕਿ ਫਸਲਾਂ ਆਮ ਫਸਲਾਂ ਨਾਲੋਂ ਪਹਿਲਾਂ ਪੁੰਗਰਦੀਆਂ ਹਨ, ਘੱਟ ਪਾਣੀ ਦੀ ਲੋੜ ਪੈਂਦੀ ਹੈ ਅਤੇ ਨਾ ਹੀ ਕੋਈ ਖਾਦ ਅਤੇ ਇਸ ਦੀ ਵਧੇਰੇ ਪੈਦਾਵਾਰ ਹੁੰਦੀ ਹੈ। ਵੱਟਾਂ ਉਸ ਨੂੰ ਬਹੁਫਸਲੀ ਪ੍ਰਣਾਲੀ ਦੀ ਵਰਤੋਂ ਕਰਨ ਅਤੇ ਆਪਣੀ ਆਮਦਨੀ ਵਧਾਉਣ ਵਿਚ ਮਦਦ ਦਿੰਦੀਆਂ ਹਨ।
 

ਸੁਖਜੀਤ ਕੋਲ ਹੈਪੀ ਸੀਡਰ ਜਿਹੀ ਕੋਈ ਮਹਿੰਗੀ ਖੇਤੀਬਾੜੀ ਮਸ਼ੀਨਰੀ ਨਹੀਂ ਹੈ। ਇਸ ਦੀ ਬਜਾਏ ਉਹ ਇਸ ਨੂੰ ਕਿਸਾਨੀ ਸਹਿਕਾਰੀ ਸਭਾਵਾਂ ਨਾਲ ਸਾਂਝਾ ਕਰਨ ਦੇ ਆਧਾਰ ਤੇ ਇਸਤੇਮਾਲ ਕਰਦਾ ਹੈ ਜਿਸ ਨਾਲ ਉਸ ਦੀ ਖੇਤੀ ਲਾਗਤ ਘੱਟ ਹੁੰਦੀ ਹੈ ਅਤੇ ਪੈਸੇ ਦੀ ਬੱਚਤ ਹੁੰਦੀ ਹੈ।

 

ਰਵਾਇਤੀ ਕਣਕ ਅਤੇ ਝੋਨੇ ਤੋਂ ਇਲਾਵਾ ਮਈ ਦੀ ਸ਼ੁਰੂਆਤ ਤੱਕ ਉਹ ਮੱਕੀ (60 ਤੋਂ 75 ਦਿਨਾਂ ਦੀ ਫਸਲ) ਅਤੇ ਮੂੰਗੀ (55 ਦਿਨਾਂ ਦੀ ਫਸਲ) ਦੀ ਇਕੱਠੀ ਬਿਜਾਈ ਕਰਦਾ ਹੈ।

 

ਉਹ ਮੱਕੀ 23,000 ਤੋਂ 24,000 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਵੇਚਦਾ ਹੈ ਜਿਸ ਦੀ ਵਰਤੋਂ ਆਚਾਰ ਵਜੋਂ ਕੀਤੀ ਜਾਂਦੀ ਹੈ, ਜੋ ਡੇਅਰੀ ਫਾਰਮਰਾਂ ਵਿਚ ਮੱਕੀ ਦੇ ਆਚਾਰ ਵਜੋਂ ਦੁੱਧ ਦੇਣ ਵਾਲੇ ਪਸ਼ੂਆਂ ਲਈ ਅਤੇ ਪੋਲਟਰੀ ਲਈ ਫੀਡ ਦੇ ਤੌਰ ਤੇ ਵਰਤੀ ਜਾਂਦੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:The progressive youth not fire to straw in the last 4 years