ਜਿ਼ਆਦਾਤਰ ਲੋਕ ਸੋਚਦੇ ਹਨ ਕਿ ਰੋਜ਼ਾਨਾ ਵਾਲ ਧੋਣ ਨਾਲ ਕਮਜ਼ੋਰ ਹੋ ਕੇ ਝੜਨ ਲੱਗਦੇ ਹਨ। ਪ੍ਰੰਤੂ ਮਾਹਰਾਂ ਦਾ ਕਹਿਣਾ ਹੈ ਕਿ ਵਾਲਾਂ ਨੂੰ ਰੋਜ਼ਾਨਾ ਧੋਣ ਨਾਲ ਨਹੀਂ, ਸਗੋਂ ਡਰਾਈ ਲਗਾਉਣ ਨਾਲ ਨੁਕਸਾਨ ਹੋ ਸਕਦਾ ਹੈ।
ਨਿਊਯਾਰਕ ਦੇ ਮਾਹਰ ਵੇਸ ਸ਼ਾਰਪਟਨ ਨੇ ਕਿਹਾ ਰੋਜ਼ਾਨਾ ਸੈਂਪੂ ਕਰਨ ਨਾਲ ਵਾਲਾਂ ਨੂੰ ਕੋਈ ਨੁਕਸਾਨ ਨਹੀਂ ਹੁੰਦਾ ਹੈ। ਪ੍ਰੰਤੂ ਜਦੋਂ ਵਾਲਾਂ ਨੂੰ ਸਿੱਧਾ ਜਾਂ ਕਰਲੀ ਬਣਾਉਣ ਲਈ ਗਰਮ ਕੀਤਾ ਜਾਂਦਾ ਹੈ ਤਾਂ ਉਨ੍ਹਾਂ ਦੀਆਂ ਜੜ੍ਹਾਂ ਕਮਜ਼ੋਰ ਹੋ ਜਾਂਦੇ ਹਨ, ਜਿਸ ਨਾਲ ਉਹ ਟੁੱਟਣ ਲੱਗਦੇ ਹਨ।
ਕਸਕੇ ਬੰਨਣਾ ਵੀ ਨੁਕਸਾਨਦਾਇਕ
ਵੇਸ ਸ਼ਾਰਪਟਨ ਨੇ ਕਿਹਾ ਕਿ ਅਕਸਰ ਲੋਕ ਸਿ਼ਕਾਇਤ ਕਰਦੇ ਹਨ ਕਿ ਉਨ੍ਹਾਂ ਦੇ ਵਾਲ ਬੇਜ਼ਾਨ ਅਤੇ ਰੁੱਖੇ ਹੋ ਗਏ ਹਨ, ਉਨ੍ਹਾਂ `ਚ ਚਮਕ ਨਹੀਂ ਰਹੀ। ਦਰਅਸਲ ਜੋ ਲੋਕ ਤਰ੍ਹਾਂ ਤਰ੍ਹਾਂ ਦੀਆਂ ਕਰੀਮਾਂ ਲਗਾਕੇ ਵਾਲਾਂ ਨੂੰ ਮੁਲਾਇਮ ਬਣਾਉਣ ਲਈ ਮਸ਼ੀਨ ਨਾਲ ਗਰਮ ਕਰਦੇ ਹਨ, ਉਨ੍ਹਾਂ ਨੂੰ ਅਜਿਹੀ ਸਮੱਸਿਆ ਜਿ਼ਆਦਾ ਹੁੰਦੀ ਹੈ। ਉਨ੍ਹਾਂ ਅੱਗੇ ਕਿਹਾ ਕਿ ਵਾਲਾਂ ਨੂੰ ਬਹੁਤ ਕਸਕੇ ਬੰਨਣ ਤੋਂ ਵੀ ਬਚਣਾ ਚਾਹੀਦਾ, ਕਿਉਂਕਿ ਇਸ ਨਾਲ ਵੀ ਵਾਲਾਂ ਨੂੰ ਨੁਕਸਾਨ ਹੁੰਦਾ ਹੈ। ਜਿਸ ਸ਼ੈਂਪੂ `ਚ ਡਿਟਰਜਟ ਦੀ ਮਾਤਰਾ ਜਿ਼ਆਦਾ ਹੋਵੇ, ਉਸਦੀ ਵਰਤੋਂ ਕਰਨਾ ਹਾਨੀਕਾਰਕ ਹੋ ਸਕਦਾ ਹੈ।
ਰੋਜ਼ਾਨਾ ਵਾਲ ਧੋਣ ਨਾਲ ਘੱਟ ਲੱਗਦਾ ਸੈਂਪੂ
ਵੇਸ ਸ਼ਾਰਪਟਨ ਨੇ ਕਿਹਾ ਕਿ ਜੋ ਲੋਕ ਰੋਜ਼ਾਨਾ ਵਾਲਾਂ ਨੂੰ ਧੋਦੇ ਹਨ, ਉਨ੍ਹਾਂ ਨੂੰ ਘੱਟ ਸ਼ੈਂਪੂ ਲਗਾਉਣਾ ਪੈਂਦਾ ਹੈ। ਜਦੋਂ ਕਿ ਕਦੇ ਕਦੇ ਵਾਲ ਧੋਣ ਵਾਲਿਆਂ ਨੂੰ ਜਿ਼ਆਦਾ ਸ਼ੈਂਪੂ ਦੀ ਜ਼ਰੂਰਤ ਹੁੰਦੀ ਹੈ, ਕਿਉਂਕਿ ਜਿ਼ਆਦਾ ਸ਼ੈਂਪੂ ਲਗਾਏ ਬਿਨਾਂ ਉਨ੍ਹਾਂ ਵਾਲ ਸਾਫ ਹੀ ਨਹੀਂ ਹੁੰਦੇ ਹਨ। ਇਕੱਠਾ ਜਿ਼ਆਦਾ ਸ਼ੈਂਪੂ ਲਗਾਉਣ ਨਾਲ ਵਾਲਾਂ ਨੂੰ ਨੁਕਸ਼ਾਨ ਹੁੰਦਾ ਹੈ।