ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਇਹ ਤਿੰਨ ਸੁੱਕੇ–ਮੇਵੇ ਡਾਇਬਟੀਜ਼ ਰੋਗੀਆਂ ਲਈ ਬਹੁਤ ਲਾਹੇਵੰਦ

ਇਹ ਤਿੰਨ ਸੁੱਕੇ–ਮੇਵੇ ਡਾਇਬਟੀਜ਼ ਰੋਗੀਆਂ ਬਹੁਤ ਲਾਹੇਵੰਦ

ਡਾਇਬਟੀਜ਼ (ਸ਼ੂਗਰ ਜਾਂ ਸ਼ੱਕਰ) ਰੋਗ ਅੱਜ–ਕੱਲ੍ਹ ਵੱਡੀ ਸਮੱਸਿਆ ਬਣਦਾ ਜਾ ਰਿਹਾ ਹੈ ਕਿਉ਼ਕਿ ਦੇਸ਼ ਦੀ ਵੱਡੀ ਆਬਾਦੀ ਇਸ ਦੀ ਸ਼ਿਕਾਰ ਹੋ ਗਈ ਹੈ। ਦਰਅਸਲ ਤਣਾਅ, ਖ਼ਰਾਬ ਜੀਵਨ–ਸ਼ੈਲੀ ਤੇ ਗ਼ਲਤ ਖਾਣ–ਪੀਣ ਕਾਰਨ ਖ਼ੂਨ ਵਿੱਚ ਸ਼ੂਗਰ ਦਾ ਪੱਧਰ ਵਧ ਜਾਂਦਾ ਹੈ। ਅਜਿਹਾ ਇਸ ਲਈ ਹੁੰਦਾ ਹੈ ਕਿਉ਼ਕਿ ਸਰੀਰ ਵਿੱਚ ਇਨਸੁਲਿਨ ਬਣਨੀ ਬੰਦ ਹੋ ਜਾਂਦੀ ਹੈ।

 

 

ਡਾਇਬਟੀਜ਼ ਤੋਂ ਰਾਹਤ ਹਾਸਲ ਕਰਨ ਲਈ ਲੋਕ ਜ਼ਿੰਦਗੀ ਭਰ ਸਿਰਫ਼ ਦਵਾਈਆਂ ਦਾ ਸਹਾਰਾ ਲੈਂਦੇ ਹਨ ਪਰ ਇਸ ਰੋਗ ਤੋਂ ਰਾਹਤ ਪਾਉਣ ਲਈ ਦਵਾਈਆਂ ਦੇ ਨਾਲ ਸਹੀ ਖਾਣ–ਪੀਣ ਤੇ ਕਸਰਤ ਦੀ ਜ਼ਰੂਰਤ ਵੀ ਹੁੰਦੀ ਹੈ। ਤਿੰਨ ਅਜਿਹੇ ਸੁੱਕੇ ਮੇਵੇ (ਡ੍ਰਾਈ ਫਰੂਟਸ) ਹੁੰਦੇ ਹਨ, ਜੋ ਡਾਇਬਟੀਜ਼ ਰੋਗ ਨੂੰ ਕੁਦਰਤੀ ਤੌਰ ’ਤੇ ਘਟਾਉਂਦੇ ਹਨ।

 

 

1.  ਅਖਰੋਟ

ਅਖਰੋਟ ਵਿੱਚ ਵਿਟਾਮਿਨ ਈ ਭਰਪੂਰ ਮਾਤਰਾ ਵਿੱਚ ਹੁੰਦਾ ਹੈ ਤੇ ਇਸ ਵਿੱਚ ਕੈਲੋਰੀਜ਼ ਵੀ ਬਹੁਤ ਘੱਟ ਹੁੰਦੀਆਂ ਹਨ। ਅਖਰੋਟ ਟਾਈਪ–2 ਡਾਇਬਟੀਜ਼ ਦੇ ਮਰੀਜ਼ਾਂ ਲਈ ਬਹੁਤ ਫ਼ਾਇਦੇਮੰਦ ਹੁੰਦਾ ਹੈ ਕਿਉ਼ਕਿ ਇਹ ਕੋਲੈਸਟ੍ਰੌਲ ਨੂੰ ਕਾਬੂ ਕਰਨ ਵਿੱਚ ਵੀ ਮਦਦ ਕਰਦਾ ਹੈ। ਪਿੱਛੇ ਜਿਹੇ ਹੋਏ ਇੱਕ ਅਧਿਐਨ ਵਿੱਚ ਕਿਹਾ ਗਿਆ ਹੈ ਕਿ ਅਖਰੋਟ ਖਾਣ ਵਾਲੇ ਬਾਲਗਾਂ ਵਿੱਚ ਇਸ ਨੂੰ ਨਾ ਲੈਣ ਵਾਲਿਆਂ ਦੇ ਮੁਕਾਬਲੇ ਟਾਈਪ–2 ਦੀ ਡਾਇਬਟੀਜ਼ ਹੋਣ ਦਾ ਖ਼ਤਰਾ ਘਟ ਜਾਂਦਾ ਹੈ।

 

 

2.  ਬਾਦਾਮ

ਬਾਦਾਮ ਖਾਣ ਨਾਲ ਬਲੱਡ ਸ਼ੂਗਰ ਦਾ ਪੱਧਰ ਇੱਕ ਦਮ ਵਧ ਜਾਣ ਦੀ ਸਮੱਸਿਆ ਕਾਬੂ ਹੇਠ ਆਉਂਦੀ ਹੈ ਤੇ ਇੱਕ ਅਧਿਐਨ ਮੁਤਾਬਕ ਬਾਦਾਮ ਖਾਣ ਨਾਲ ਸਰੀਰ ਵਿੱਚ ਇਨਸੁਲਿਨ ਬਣਨ ਲੱਗਦੀ ਹੈ; ਜਿਸ ਨਾਲ ਬਲੱਡ ਦਾ ਲੈਵਲ ਕੰਟਰੋਲ ਵਿੱਚ ਰਹਿੰਦਾ ਹੈ।

 

 

3.  ਕਾਜੂ

ਕਾਜੂ ਇੱਕ ਘੱਟ ਚਿਕਨਾਈ ਵਾਲਾ ਮੇਵਾ ਹੈ, ਜਿਸ ਵਿੱਚ 75 ਫ਼ੀ ਸਦੀ ਆਲੇਇਕ ਐਸਿਡ ਹੁੰਦਾ ਹੈ। ਜਿਸ ਨੂੰ ਮੋਨੋ ਅਨਸੈਚੂਰੇਟਡ ਫ਼ੈਟ ਵਜੋਂ ਵੀ ਜਾਣਿਆ ਜਾਂਦਾ ਹੈ। ਇਹ ਵੀ ਬਲੱਡ ਸ਼ੂਗਰ ਨੂੰ ਕੰਟਰੋਲ ਕਰਦਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:These three dry fruits are very useful for Diabetes patients