ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

COVID-19 ਵਿਚਕਾਰ ਟਵਿੱਟਰ ਨੂੰ ਅਸਰਦਾਰ ਤਰੀਕੇ ਨਾਲ ਵਰਤਣ ਦੇ ਸੁਝਾਅ

ਕੋਰੋਨਾ ਵਾਇਰਸ (ਕੋਵਿਡ-19) ਦੇ ਪੈਦਾ ਹੋਣ ਅਤੇ ਦੁਨੀਆ ਭਰ 'ਚ ਫੈਲਣ ਤੋਂ ਬਾਅਦ ਇਸ ਬਾਰੇ ਲੱਖਾਂ ਟਵੀਟ ਅਤੇ ਰੀਟਵੀਟ ਹੋ ਚੁੱਕੇ ਹਨ। ਲੋਕ ਟਵਿੱਟਰ 'ਤੇ ਤਲਾਸ਼ ਕਰ ਰਹੇ ਹਨ ਤਾਂ ਕਿ ਕੋਰੋਨਾ ਵਾਇਰਸ ਦੀ ਮੌਜੂਦਾ ਸਥਿੱਤੀ ਤੇ ਭਰੋਸੇਮੰਦ ਜਾਣਕਾਰੀ ਪ੍ਰਾਪਤ ਕੀਤੀ ਜਾ ਸਕੇ ਅਤੇ ਉਹ ਖੁਦ ਨੂੰ ਅਤੇ ਆਪਣੇ ਪਰਿਵਾਰ ਨੂੰ ਮਹਾਂਮਾਰੀ ਤੋਂ ਕਿਵੇਂ ਬਚਾ ਸਕਦੇ ਹਨ।
 

ਯੂਜਰਾਂ ਦੀ ਇਸ ਮੰਗ ਨੂੰ ਧਿਆਨ 'ਚ ਰੱਖਦਿਆਂ ਟਵਿੱਟਰ ਨੇ ਮੌਜੂਦਾ ਹਾਲਾਤ ਦੇ ਮੱਦੇਨਜ਼ਰ ਸਥਾਨਕ ਅਤੇ ਵਿਸ਼ਵ ਪੱਧਰ 'ਤੇ ਢੁੱਕਵੇਂ ਅਪਡੇਟਾਂ ਨੂੰ ਪਹੁੰਚਾਉਣ ਲਈ ਕੁੱਝ ਮਹੱਤਵਪੂਰਨ ਫ਼ੈਸਲੇ ਲਏ ਹਨ। ਇਸ ਤਹਿਤ ਟਵਿੱਟਰ ਨੇ ਲੌਕਡਾਊਨ ਵਿਚਕਾਰ ਲੋਕਾਂ ਨੂੰ ਭਰੋਸੇਯੋਗ ਜਾਣਕਾਰੀ ਲੱਭਣ ਅਤੇ ਟਵਿੱਟਰ 'ਤੇ ਪ੍ਰਭਾਵਸ਼ਾਲੀ ਢੰਗ ਨਾਲ ਸੰਚਾਰ ਕਰਨ ਵਿਚ ਸਹਾਇਤਾ ਲਈ ਕੁਝ ਸੁਝਾਅ ਦਿੱਤੇ ਹਨ। ਜਿਵੇਂ  #ThinkBeforeYouShare ਅਤੇ #FlattenTheCurve
 

- ਭਰੋਸੇਯੋਗ ਸਰੋਤਾਂ ਨੂੰ ਫਾਲੋ ਕਰੋ ਅਤੇ ਭਰੋਸੇਯੋਗ ਸਰੋਤਾਂ ਤੋਂ ਸਮੱਗਰੀ ਨੂੰ ਐਕਸੈਸ ਕਰਨ ਲਈ ਸਮਰਪਿਤ COVID-19 ਸਰਚ ਪਰੋਂਪਟ ਦੀ ਵਰਤੋਂ ਕਰੋ। ਸਬੰਧਤ ਅਤੇ ਅਧਿਕਾਰਤ ਅਕਾਊਂਟ ਜਿਵੇਂ ਕਿ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ (@MOHFW), @WHO @PMO
 

- ਤਸਦੀਕੀ ਸਰੋਤਾਂ ਤੋਂ COVID-19 ਸਬੰਧੀ ਆਸਪਾਸ ਦੇ ਤਾਜ਼ਾ ਤੱਥਾਂ ਲਈ ਟਵਿੱਟਰ ਦੇ ਸਮਰਪਿਤ ਦੋ-ਭਾਸ਼ੀ ਇਵੈਂਟ ਪੇਜ਼ ਦੀ ਮਦਦ ਲਓ। ਭਾਰਤ 'ਚ ਲੋਕ ਇਸ ਪੇਜ਼ ਨੂੰ ਉਨ੍ਹਾਂ ਦੇ ਹੋਮ ਟਾਈਮਲਾਈਨ ਦੇ ਟਾਪ 'ਤੇ ਵੇਖ ਸਕਦੇ ਹਨ। ਇਹ ਟਾਈਮਲਾਈਨ 'ਤੇ ਲੋਕ ਸਮਾਜਿਕ ਦੂਰੀਆਂ ਅਤੇ ਸਿਹਤ ਦੇਖਭਾਲ ਦੀ ਜਾਣਕਾਰੀ ਨੂੰ ਵੀ ਟਰੈਕ ਕਰ ਸਕਦੇ ਹਨ।
 

- ਵੱਡੀ ਵਿਚਾਰ-ਚਰਚਾ 'ਚ ਸ਼ਾਮਲ ਹੋਣ ਲਈ ਆਪਣੇ ਟਵੀਟਸ 'ਚ ਢੁਕਵੇਂ ਹੈਸ਼ਟੈਗਾਂ ਦੀ ਵਰਤੋਂ ਕਰਕੇ ਤੁਸੀ ਆਪਣੇ ਟਵੀਟ ਨੂੰ ਖ਼ਾਸ ਬਣਾ ਸਕਦੇ ਹੋ। ਉਦਾਹਰਣ ਵਜੋਂ  ਵਾਇਰਸ ਦਾ ਮੁਕਾਬਲਾ ਕਰਨ ਲਈ ਭਾਰਤ ਦੀਆਂ ਕੋਸ਼ਿਸ਼ਾਂ ਅਤੇ ਕਾਰਜਾਂ 'ਤੇ ਟਵੀਟਾਂ ਕਰਨ ਲਈ #IndiaFightsCorona ਇੱਕ ਵਧੀਆ ਹੈਸ਼ਟੈਗ ਹੈ।
 

- ਟਵੀਟ, ਰੀਵੀਟ ਅਤੇ ਜ਼ਿੰਮੇਵਾਰੀਪੂਰਨ ਸਮੱਗਰੀ ਨੂੰ ਪੋਸਟ ਕਰੋ। ਇਹ ਯਕੀਨੀ ਬਣਾਓ ਕਿ ਤੁਹਾਡੀ ਜਾਣਕਾਰੀ ਦਾ ਸਰੋਤ ਭਰੋਸੇਯੋਗ ਹੈ। ਗ਼ੈਰ-ਪ੍ਰਮਾਣਿਤ ਸੰਦੇਸ਼ਾਂ ਜਾਂ ਸਕ੍ਰੀਨਸ਼ਾਟ ਨੂੰ ਸਾਂਝਾ ਕਰਕੇ ਗ਼ਲਤ ਜਾਣਕਾਰੀ ਨਾ ਫੈਲਾਓ ਜਾਂ ਗਲਤ ਜਾਣਕਾਰੀ ਨਾ ਦਿਓ। #ThinkBeforeYouShare
 

- ਕੋਰੋਨਾ ਵਾਇਰਸ ਸਬੰਧੀ ਵਿਸ਼ਵਪੱਧਰੀ, ਰਾਸ਼ਟਰੀ ਅਤੇ ਖੇਤਰੀ ਨਵੀਨਤਮ ਜਾਣਕਾਰੀ ਅਤੇ ਖਬਰਾਂ ਤੋਂ ਅਪਡੇਟ ਰਹਿਣ ਲਈ ਪ੍ਰਮਾਣਿਤ ਸਰਕਾਰੀ ਅਤੇ ਖੇਤਰੀ ਪੱਤਰਕਾਰਾਂ ਦੇ ਅਕਾਊਂਟ ਨੂੰ ਫ਼ਾਲੋ ਕਰੋ।
 

- ਜੇ ਤੁਸੀਂ ਕੋਈ ਅਜਿਹਾ ਟਵੀਟ ਦੇਖਦੇ ਹੋ, ਜਿਸ ਨੂੰ ਵੇਖ ਕੇ ਲੱਗਦਾ ਹੈ ਕਿ ਕੋਵਿਡ-19 ਬਾਰੇ ਅਫਵਾਹਾਂ ਅਤੇ ਮਿਥਿਹਾਸ ਫੈਲਾ ਰਿਹਾ ਹੈ ਜਾਂ ਟਵਿੱਟਰ ਨਿਯਮਾਂ ਦੀ ਉਲੰਘਣਾ ਹੈ ਤਾਂ ਇਸ ਨੂੰ ਰਿਪੋਰਟ ਕਰੋ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Tips to use Twitter effectively amid COVID 19