ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦਫ਼ਤਰ `ਚ ਮਾਨਸਿਕ ਤਣਾਅ ਘੱਟ ਕਰਨ ਲਈ ਸ਼ਰੀਰਕ ਗਤੀਵਿਧੀ ਜ਼ਰੂਰੀ

ਦਫ਼ਤਰ `ਚ ਮਾਨਸਿਕ ਤਣਾਅ ਘੱਟ ਕਰਨ ਲਈ ਸ਼ਰੀਰਕ ਗਤੀਵਿਧੀ ਜ਼ਰੂਰੀ

ਦਫ਼ਤਰ `ਚ ਕੰਮ ਦੌਰਾਨ ਜੇਕਰ ਆਪ ਕੋਈ ਸ਼ਰੀਰਕ ਗਤੀਵਿਧੀ ਕਰਦੇ ਰਹਿੰਦੇ ਹੋ ਤਾਂ ਇਸ ਨਾਲ ਮਾਨਸਿਕ ਤਣਾਅ ਨੂੰ ਘੱਟ ਕਰਨ `ਚ ਕਾਫੀ ਮਦਦ ਮਿਲਦੀ ਹੈ। ਯੂਨੀਵਰਸਿਟੀ ਆਫ ਏਰਿਜੋਨਾ ਦੇ ਤਾਜ਼ਾ ਅਧਿਐਨ `ਚ ਸਾਹਮਣੇ ਆਇਆ ਹੈ ਕਿ ਦਿਨ `ਚ ਕੰਮ ਕਰਨ ਦੌਰਾਨ ਜੋ ਕਰਮਚਾਰੀ ਓਪਨ ਦਫ਼ਤਰ `ਚ ਬੈਠਦੇ ਹਨ ਉਨ੍ਹਾਂ `ਚ ਕੈਬਿਨ ਜਾਂ ਬੰਦ/ਪ੍ਰਾਈਵੇਟ ਦਫ਼ਤਰ `ਚ ਬੈਠਣ ਵਾਲਿਆਂ ਦੇ ਮੁਕਾਬਲੇ ਘੱਟ ਤਣਾਅ ਹੁੰਦਾ ਹੈ। ਅਲੱਗ ਅਲੱਗ ਤਰ੍ਹਾਂ ਦੇ ਦਫ਼ਤਰ ਅਤੇ ਉਨ੍ਹਾਂ ਦੇ ਪ੍ਰਭਾਵ ਬਾਰੇ ਕੁਝ ਇਸ ਤਰ੍ਹਾਂ ਦੀ ਪਹਿਲੀ ਖੋਜ ਹੋਈ ਹੈ।


ਸਮਾਚਾਰ ਏਜੰਸੀ ਏਐਨਆਈ ਅਨੁਸਾਰ ਇਹ ਖੋਜ 231 ਕਰਮਚਾਰੀਆਂ `ਤੇ ਕੀਤੀ ਗਈ । ਅਲੱਗ ਤਰ੍ਹਾਂ ਦੇ ਦਫ਼ਤਰ `ਚ ਬੈਠੇ ਕਰਮਚਾਰੀਆਂ ਨੂੰ ਗਤੀਵਿਧੀ ਅਤੇ ਸਟ੍ਰੇਸ ਸੈਂਸਰ ਪਹਿਨਾਇਆ ਗਿਆ। ਤਿੰਨ ਦਿਨ, ਦੋ ਰਾਤ ਇਕ ਕਰਮਚਾਰੀਆਂ ਦੀ ਗਤੀਵਿਧੀਆਂ ਅਤੇ ਉਨ੍ਹਾਂ `ਚ ਕੰਮ ਦੌਰਾਨ ਹੋਣ ਵਾਲੇ ਤਣਾਅ ਨੂੰ ਦੇਖਿਆ ਗਿਆ। ਅਜਿਹਾ ਇਸ ਲਈ ਕੀਤਾ ਗਿਆ ਤਾਂ ਕਿ ਪਤਾ ਚਲ ਸਕੇ ਕਿ ਖੁੱਲ੍ਹੇ ਦਫ਼ਤਰ `ਚ ਬੈਠਣ ਵਾਲੇ ਲੋਕ ਜਿ਼ਆਦਾ ਤਣਾਅ `ਚ ਰਹਿੰਦੇ ਹਨ ਜਾਂ ਬੰਦ ਦਫ਼ਤਰ `ਚ ਬੈਠਣ ਵਾਲੇ ਲੋਕ। ਭਾਵ ਕਿਸ ਤਰ੍ਹਾਂ ਦੇ ਦਫ਼ਤਰ ਦਾ ਮਾਹੌਲ ਕਰਮਚਾਰੀਆਂ ਲਈ ਵਧੀਆ ਹੁੰਦਾ ਹੈ।


ਇਸ ਖੋਜ `ਚ ਪਾਇਆ ਗਿਆ ਕਿ ਓਪਨ `ਚ ਬੈਠਣ ਵਾਲੇ ਕਰਮਚਾਰੀ ਪ੍ਰਾਈਵੇਟ ਦਫ਼ਤਰ `ਚ ਬੈਠਣ ਵਾਲਿਆਂ `ਚ 32 ਫੀਸਦੀ ਐਕਟਿਵ ਹੁੰਦੇ ਹਨ ਜਦੋਂ ਕਿ ਕਊਬਿਕਿਲਸ `ਚ ਬੈਠਣ ਵਾਲੇ ਕਰਮਚਾਰੀਆਂ ਦੇ ਮੁਕਾਬਲੇ `ਚ 20 ਫੀਸਦੀ ਜਿ਼ਆਦਾ ਐਕਟਿਵ ਰਹਿੰਦੇ ਹਨ। ਖੋਜ `ਚ ਇਹ ਵੀ ਦੇਖਿਆ ਗਿਆ ਕਿ ਜੋ ਕਰਮਚਾਰੀ ਖੁੱਲ੍ਹੇ `ਚ ਬੈਠਦੇ ਹਨ ਉਨ੍ਹਾਂ `ਚ ਮਨੋਵਿਗਿਆਨਕ ਤਣਾਅ 14 ਫੀਸਦੀ ਤੱਕ ਘੱਟ ਹੁੰਦਾ ਹੈ। ਜਦੋਂ ਕਿ ਕਰਮਚਾਰੀ ਘੱਟ ਐਕਟਿਵ ਰਹਿੰਦੇ ਹਨ ਉਨ੍ਹਾਂ `ਚ ਤਣਾਅ ਕਾਫੀ ਜਿ਼ਆਦਾ ਪਾਇਆ ਗਿਆ।


ਖੋਜ ਦੇ ਸੀਨੀਅਰ ਲੇਖਕ ਸਟਰਨਬਰਗ ਨੇ ਦੱਸਿਆ ਕਿ ਇਹ ਖੋਜ ਦੱਸਦੀ ਹੈ ਕਿ ਦਫ਼ਤਰ ਦਾ ਡਿਜਾਇਨ, ਵਰਕ ਸਟੇਸ਼ਨ ਕਿਸ ਤਰ੍ਹਾਂ ਕਰਮਚਾਰੀਆਂ ਨੂੰ ਪ੍ਰਭਾਵਿਤ ਕਰਦਾ ਹੈ। ਜੋ ਕਰਮਚਾਰੀ ਦਫ਼ਤਰ `ਚ ਸ਼ਰੀਰਕ ਤੌਰ `ਤੇ ਘੱਟ ਐਕਟਿਵ ਰਹਿੰਦੇ ਹਨ ਉਨ੍ਹਾਂ ਦੀ ਸਿਹਤ ਨੂੰ ਲੈ ਕੇ ਸਮੱਸਿਆ ਆਉਦੀ ਰਹਿੰਦੀ ਹੈ। ਇਸ ਲਈ ਜੇਕਰ ਤੁਹਾਡੀ ਨੌਕਰੀ ਦਫ਼ਤਰ `ਚ ਘੰਟਿਆਂ ਬੱਧੀ ਬੈਠਣ ਦੀ ਹੈ ਤਾਂ ਆਪਣੀ ਸਿਹਤ ਦਾ ਖਿਆਲ ਰੱਖਣ ਲਈ ਵਿਚ ਵਿਚ ਕੁਝ ਸ਼ਰੀਰਕ ਗਤੀਵਿਧੀ ਕਰਦੇ ਰਹੇ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:to reduce stress at office by do some physical activity during work hours