ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰੈਸਿਪੀ- ਅੱਜ ਰਾਤ ਦੇ ਖਾਣੇ 'ਚ ਬਣਾਓ ਬਾਦਾਮੀ ਪਨੀਰ

ਰੈਸਿਪੀ- ਅੱਜ ਰਾਤ ਦੇ ਖਾਣੇ 'ਚ ਬਣਾਓ ਬਾਦਾਮੀ ਪਨੀਰ

ਜੇ ਰੋਜ-ਰੋਜ ਉਹੀ ਰੋਟੀ-ਸਬਜ਼ੀ ਖਾ ਕੇ ਬੋਰ ਹੋ ਚੁੱਕੇ ਹੋ ਤਾਂ ਕਿਉਂ ਨਾ ਅੱਜ ਕੁਝ ਖਾਸ ਅਤੇ ਵੱਖਰਾ ਟ੍ਰਾਈ ਕੀਤਾ ਜਾਵੇ? ਇਹ ਡਿਸ਼ ਖਾਣ ਤੋਂ ਬਾਅਦ ਸਾਰੇ  ਤੁਹਾਡੇ ਪਕਾਏ ਖਾਣੇ ਦੇ ਫ਼ੈਨ ਹੋ ਜਾਣਗੇ। ਇਸ ਨੂੰ ਬਣਾਉਣ ਵਿੱਚ ਥੋੜਾ ਸਮਾਂ ਲੱਗਦਾ ਹੈ, ਪਰ ਸਮਾਂ ਇਸਨੂੰ ਖਾਣ ਵਾਲਿਆਂ ਤੋਂ ਮਿਲਣ ਵਾਲਿਆਂ ਤਾਰੀਫ਼ਾਂ ਅੱਗੇ ਕੁਝ ਵੀ ਨਹੀਂ ਹੈ। ਸੋ ਆਓ ਜਾਣੀਏ ਬਾਦਾਮੀ ਪਨੀਰ ਬਣਾਉਣ ਦੀ ਰੈਸਿਪੀ।

ਸਮੱਗਰੀ

 • 250 ਗ੍ਰਾਮ ਪਨੀਰ ਚੌਰਸ ਟੁਕੜਿਆਂ ਵਿਚ ਕੱਟਿਆ ਹੋਇਆ 
 • 1/2 ਚਮਚ ਜੀਰਾ
 • 1/2 ਚਮਚ ਲਾਲ ਮਿਰਚ ਪਾਊਡਰ
 • 1 ਚਮਚ ਧਨਿਆ ਪਾਊਡਰ
 • 1/4 ਕੱਪ ਦਹੀਂ
 • 1/2 ਕੱਪ ਤਾਜ਼ਾ ਮਿਲਾਈ
 • 1/2 ਕੱਪ ਦੁੱਧ
 • 1/2 ਕੱਪ ਪਾਣੀ
 • ਡਿਸ਼ ਬਣਾਉਣ ਲਈ ਤੇਲ
 • ਸੁਆਦ ਉਨੁਸਾਰ ਲੂਣ

 

 ਪੇਸਟ ਬਣਾਉਣ ਲਈ:

ਪੇਸਟ 1

 • 2 ਬਾਰੀਕ ਕੱਟੇ ਹੋਏ ਪਿਆਜ਼
 • 4-5 ਲਸਣ 
 • 2 ਹਰੀ ਮਿਰਚ
 • ਅਦਰਕ ਦਾ 1 ਟੁਕੜਾ

ਪੇਸਟ 2

 • 15-20 ਬਦਾਮਾਂ ਦਾ ਪੇਸਟ (1 ਘੰਟ ਪਾਣੀ ਵਿੱਚ ਬਦਾਮ ਭਿਓ ਕੇ ਕੱਢੋ ਅਤੇ ਪੇਸਟ ਬਣਾਉ)

 

ਪੇਸਟ 3

 • 2 ਟਮਾਟਰਾਂ ਦਾ ਪੇਸਟ

 

ਤਰੀਕਾ:


ਇਕ ਪੈਨ ਵਿਚ ਤੇਲ ਨੂੰ ਗਰਮ ਕਰੋ। ਜਦੋਂ ਤੇਲ ਚੰਗੀ ਤਰ੍ਹਾਂ ਗਰਮ ਹੋ ਜਾਂਦਾ ਹੈ ਤਾਂ ਫਿਰ ਹੀਂਗ ਅਤੇ ਜੀਰੇ ਦੀ ਚੂੰਡੀ ਪਾਓ ਤੇ ਤੜਕਾ ਲਾ ਲਓ। ਇਸ ਪੇਸਟ ਨੂੰ 2 ਮਿੰਟ ਭੁੰਨੋ। ਭੁੰਨੇ ਹੋਏ ਮਸਾਲਿਆਂ ਵਿੱਚ ਬਦਾਮ ਦੇ ਪੇਸਟ, ਟਮਾਟਰ ਪੇਸਟ, ਲਾਲ ਮਿਰਚ ਪਾਊਡਰ ਅਤੇ ਧਨੀਆ ਪਾ ਕੇ ਉਦੋਂ ਤੱਕ ਭੁੰਨੋ ਜਦੋਂ ਤੱਕ ਤੇਲ ਅਲੱਗ ਹੁੰਦਾ ਦਿਖਾਈ ਨਾ ਦੇਵੇ।

 

ਹੁਣ ਇਸ ਮਸਾਲੇ ਵਿੱਚ ਦਹੀਂ ਪਾਓ, ਤਾਜ਼ਾ ਮਿਲਾਈ ਅਤੇ ਨਮਕ ਦੇ ਮਿਸ਼ਰਣ ਨੂੰ ਚੰਗੀ ਤਰ੍ਹਾਂ ਮਿਲਾਓ। ਗਰੇਵੀ ਵਿੱਚ ਦੁੱਧ ਅਤੇ ਪਾਣੀ ਪਾ ਕੇ ਤਲਾਉੰਦੇ ਰਹੋ। ਓਬਾਲ ਆਉਣ ਉੱਤੇ ਪਨੀਰ ਪਾਓ ਅਤੇ ਸਬਜ਼ੀਆਂ ਨੂੰ ਪਾ ਕੇ  4-5 ਮਿੰਟ ਪਕਾਉ। ਬਾਦਾਮੀ ਦੇ ਪਨੀਰ ਨੂੰ ਕਟੋਰੇ ਵਿੱਚੋਂ ਕੱਢੋ ਅਤੇ ਇਸ ਉੱਤੇ ਗਰਮ ਮਸਾਲਾ ਪਾਉ ਅਤੇ ਹਰੇ ਧਨੀਏ ਨਾਲ ਸਜਾਓ।

 • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
 • Web Title:Try Badami Paneer recipe in dinner today