ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੋਰੋਨਾ ਵਿਰੁੱਧ ਲੜਾਈ 'ਚ ਵੱਡੀ ਭੂਮਿਕਾ ਨਿਭਾਅ ਰਿਹੈ ਟਵਿੱਟਰ

ਕੋਰੋਨਾ ਵਾਇਰਸ ਨੇ ਪੂਰੀ ਦੁਨੀਆ 'ਚ ਹਾਹਾਕਾਰ ਮਚਾਈ ਹੋਈ ਹੈ। ਅੱਧੇ ਤੋਂ ਵੱਧ ਦੇਸ਼ 'ਚ ਲੌਕਡਾਊਨ ਲੱਗਿਆ ਹੋਇਆ ਹੈ, ਤਾਕਿ ਕੋਰੋਨਾ ਨੂੰ ਫੈਲਣ ਤੋਂ ਰੋਕਿਆ ਜਾ ਸਕੇ। ਅਜਿਹੇ 'ਚ ਘਰ ਬੈਠੇ ਲੋਕਾਂ ਤਕ ਕੋਰੋਨਾ ਬਾਰੇ ਸਹੀ ਅਤੇ ਤੱਥ ਆਧਾਰਤ ਜਾਣਕਾਰੀ ਪਹੁੰਚਾਉਣ 'ਚ ਸੋਸ਼ਲ ਮੀਡੀਆ ਪਲੇਟਫ਼ਾਰਮ ਟਵਿੱਟਰ ਵੱਡੀ ਭੂਮਿਆ ਨਿਭਾਅ ਰਿਹਾ ਹੈ।
 

ਇਸ ਬਾਰੇ ਟਵਿੱਟਰ ਦੀ ਭਾਰਤ ਅਤੇ ਦੱਖਣੀ ਏਸ਼ੀਆ ਪਬਲਿਕ ਕਮੇਟੀ ਦੀ ਨਿਦੇਸ਼ਕ ਮਹਿਮਾ ਕੌਲ ਨੇ ਇੱਕ ਸੁਨੇਹਾ ਜਾਰੀ ਕੀਤਾ ਹੈ। ਇਸ 'ਚ ਕਿਹਾ ਗਿਆ ਹੈ ਕਿ ਜਿਵੇਂ ਪੂਰੀ ਦੁਨੀਆ ਕੋਰੋਨਾ ਮਹਾਂਮਾਰੀ ਨਾਲ ਮੁਕਾਬਲਾ ਕਰ ਰਹੀ ਹੈ, ਉਸੇ ਤਰ੍ਹਾਂ ਅਸੀ ਘਰੇਲੂ ਪੱਧਰ 'ਤੇ ਭਰੋਸੇਮੰਦ ਭਾਈਵਾਲਾਂ ਦੀ ਪਛਾਣ ਕਰਨ ਲਈ ਕੰਮ ਕਰ ਰਹੇ ਹਾਂ। ਇਸ 'ਚ ਭਾਰਤ ਦੀਆਂ ਜਨ ਸਿਹਤ ਸੇਵਾਵਾਂ, ਸੰਗਠਨ ਅਤੇ ਸਰਕਾਰਾਂ ਵੀ ਸ਼ਾਮਲ ਹਨ।
 

ਉਨ੍ਹਾਂ ਕਿਹਾ ਦੋਵੇਂ ਧਿਰਾਂ ਲਈ ਇੱਕ ਪਲੇਟਫ਼ਾਰਮ ਵਜੋਂ, ਜਿਵੇਂ ਸਰਕਾਰ ਨਾਗਰਿਕਾਂ ਨਾਲ ਰਾਬਤਾ ਕਾਇਮ ਕਰਨ ਅਤੇ ਲੋਕ ਇੱਕ-ਦੂਜੇ ਨਾਲ ਜੁੜੇ ਰਹਿਣ, ਅਸੀ ਆਪਣੀ ਭੂਮਿਕਾ ਨੂੰ ਸਮਝਦੇ ਹਾਂ। ਅਸੀ ਇਹ ਵੀ ਭਰੋਸਾ ਦਿਵਾਉਂਦੇ ਹਾਂ ਕਿ ਇਸ ਸੇਵਾ 'ਚ ਹਰ ਕਿਸੇ ਕੋਲ ਨਵੀਂ ਅਤੇ ਭਰੋਸੇਯੋਗ ਜਾਣਕਾਰੀ ਪਹੁੰਚੇ। ਅਸੀਂ ਜਨਤਰ ਗੱਲਬਾਤ ਨੂੰ ਪਹਿਲ ਦੇਣ, ਸੁਰੱਖਿਅਤ ਕਰਨ ਤੇ ਅਧਿਕਾਰੀਆਂ ਨੂੰ ਸਹਿਯੋਗ ਦੇਣ ਲਈ ਵਚਨਬੱਧ ਹਾਂ।
 

ਭਾਰਤ ਸਰਕਾਰ ਅਤੇ ਲੋਕਾਂ ਨਾਲ ਮਿਲ ਕੇ ਕੰਮ ਕਰਨਾ :
ਸਾਡੇ ਕੋਲ ਕੇਂਦਰ ਤੇ ਸੂਬਾ ਸਰਕਾਰਾਂ ਅਤੇ ਜਨਤਕ ਸਿਹਤ ਵਿਭਾਗ 'ਚ ਅਧਿਕਾਰੀਆਂ ਨਾਲ ਗੱਲਬਾਤ ਦਾ ਸੁਖਾਲਾ ਪਲੇਟਫਾਰਮ ਹੈ, ਤਾਕਿ ਉਹ ਸਹੀ ਅਤੇ ਭਰੋਸੇਯੋਗ ਜਾਣਕਾਰੀ ਪ੍ਰਾਪਤ ਕਰ ਸਕਣ। ਟਵਿੱਟਰ ਦੀ ਸ਼ਕਤੀ ਦੀ ਵਰਤੋਂ ਹਾਨੀ ਨੂੰ ਖ਼ਤਮ ਕਰਨ ਅਤੇ ਵੱਡੀ ਗਿਣਤੀ 'ਚ ਲੋਕਾਂ ਨੂੰ ਜੋੜਨ ਲਈ ਕਰਦੇ ਹਾਂ। ਅਸੀ ਸਿਹਤ ਤੇ ਪਰਿਵਾਰ ਕਲਿਆਣ ਮੰਤਰਾਲਾ, ਕਈ ਸੂਬਾ ਸਰਕਾਰਾਂ ਨਾਲ ਮਿਲ ਕੇ ਕੰਮ ਕਰ ਰਹੇ ਹਾਂ, ਤਾਕਿ ਕੋਰੋਨਾ ਦੇ ਜਵਾਬੀ ਪ੍ਰਬੰਧਨ ਲਈ ਵੱਖ-ਵੱਖ ਵਿਭਾਗਾਂ ਨੂੰ ਤਿਆਰ ਕਰ ਸਕੀਏ। ਅਸੀ ਕਰਨਾਟਕ, ਮਹਾਰਾਸ਼ਟਰ, ਝਾਰਖੰਡ ਅਤੇ ਉੱਤਰ ਪ੍ਰਦੇਸ਼ ਸਰਕਾਰ ਦੁਆਰਾ ਨਿਰਧਾਰਤ ਕੋਵਿਡ-ਰਿਪਸੋਂਸ ਅਕਾਊਂਟ ਬਣਾਉਣ 'ਚ ਮਦਦ ਕੀਤੀ ਹੈ। ਇਸ ਦੀ ਇੱਕ ਵੱਡੀ ਉਦਾਹਰਣ @DelhiPolice ਟਵੀਟ ਚੈਟ ਹੈ। ਇਸ 'ਤੇ ਲਾਕਡਾਊਨ ਦੌਰਾਨ ਲੋਕਾਂ ਦੀਆਂ ਪ੍ਰੇਸ਼ਾਨਾੀਆਂ ਅਤੇ ਸਮੱਸਿਆਵਾਂ ਨੂੰ ਸੁਲਝਾਇਆ ਜਾ ਰਿਹਾ ਹੈ।

 

ਕੋਵਿਡ-19 ਸਰਚ ਪ੍ਰੋਮਪਟਰ
ਲੋਕਾਂ ਵਿਚਕਾਰ ਗੱਲਬਾਤ ਹੋਵੇ ਅਤੇ ਇੱਕੋ ਸਮੇਂ ਸਾਰਿਆਂ ਤਕ ਪਹੁੰਚੇ, ਇਹ ਯਕੀਨੀ ਬਣਾਉਣ ਲਈ ਟਵਿਟਰ ਵਚਨਬੱਧ ਹੈ। ਇਸ ਲਈ ਟਵਿੱਟਰ ਨੇ ਇਕ ਕੋਵਿਡ-19 ਸਰਵਰ ਪ੍ਰੋਮਪਟਰ ਦੀ ਪੇਸ਼ਕਸ਼ ਕੀਤੀ ਹੈ। ਜਦੋਂ ਲੋਕ ਕੋਵਿਡ-19 ਨਾਲ ਸਬੰਧਤ ਖਬਰਾਂ ਖੋਜ ਕਰਦੇ ਹਨ ਤਾਂ ਇਹ ਸਰਚ ਪ੍ਰੋਮਪਟਰ ਭਰੋਸੇਯੋਗ ਸਰੋਤਾਂ ਜਿਵੇਂ ਡਬਲਿਊਐਚਓ ਨਾਲ ਸਬੰਧਤ ਚੀਜ਼ਾਂ ਨੂੰ ਉਪਲੱਬਧ ਕਰਵਾਉਂਦਾ ਹੈ। 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Twitter efforts to help you find credible information about coronavirus