ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੈਟਰੋਲ ਪੰਪ ’ਤੇ ਕੰਮ ਕਰਨ ਵਾਲੇ ਦਾ ਮੁੰਡਾ ਬਣਿਆ IAS ਅਫ਼ਸਰ

UPSC Result 2019: ਪਹਿਲੀ ਕੋਸ਼ਿਸ਼ ਚ ਸਿਵਲ ਸੇਵਾਵਾਂ ਦੀ ਪ੍ਰੀਖਿਆ ਚ 93ਵਾਂ ਸਥਾਨ ਪ੍ਰਾਪਤ ਕਰਨ ਵਾਲੇ ਪ੍ਰਦੀਪ ਸਿੰਘ ਦੀ ਸਫ਼ਲਤਾ ਹਰੇਕ ਮਾਇਨੇ ਚ ਖਾਸ ਹੈ। ਉਨ੍ਹਾਂ ਦੀ ਉਮਰ ਸਿਰਫ 22 ਸਾਲ ਹੈ, ਪਿਤਾ ਮਨੋਜ ਸਿੰਘ ਪੈਟਰੋਲ ਪੰਪ ਤੇ ਪ੍ਰਾਈਵੇਟ ਨੌਕਰੀ ਕਰਦੇ ਹਨ ਜਦਕਿ ਮਾਪਿਆਂ ਨੇ ਆਪਣਾ ਮਕਾਨ ਵੇਚ ਕੇ ਮੁੰਡੇ ਨੂੰ ਸਿਵਲ ਸੇਵਾਵਾਂ ਦੇ ਇਮਤਿਹਾਨ ਦੀ ਤਿਆਰੀ ਕਰਵਾਈ ਹੈ।

 

ਪ੍ਰਦੀਪ ਸਿੰਘ ਨੇ ਆਪਣੀ ਛੋਟੀ ਜਿਹੀ ਜ਼ਿੰਦਗੀ ਚ ਗ਼ਰੀਬੀ ਅਤੇ ਮਹਿੰਗੇ ਇਲਾਜ ਤੋਂ ਹੋਣ ਵਾਲੀ ਪ੍ਰੇਸ਼ਾਨੀਆਂ ਦਾ ਸਾਹਮਣਾ ਕੀਤਾ ਹੈ। ਉਨ੍ਹਾਂ ਨੇ ਮੀਡੀਆ ਚ ਦਿੱਤੇ ਬਿਆਨ ਚ ਦਸਿਆ ਕਿ ਉਹ ਆਪਣੀ ਮਾਂ ਅਤੇ ਪਿਤਾ ਦੇ ਤਿਆਗ ਨੂੰ ਕਦੇ ਨਹੀਂ ਭੁਲਾਉਣਗੇ। ਪ੍ਰੀਖਿਆ ਦੀ ਤਿਆਰੀ ਲਈ ਮੁੰਡੇ ਨੂੰ ਦਿੱਲੀ ਭੇਜਣ ਲਈ ਪਿਤਾ ਨੇ ਘਰ ਵੇਚਿਆ ਹੈ।

 

ਪ੍ਰਦੀਪ ਨੇ ਦਸਿਆ ਕਿ ਪ੍ਰੀਖਿਆ ਦੇ ਦੌਰਾਨ ਉਨ੍ਹਾਂ ਦੀ ਮਾਂ ਬਹੁਤ ਬੀਮਾਰ ਸੀ, ਚਿੰਤਾ ਵਿਚਾਲੇ ਪ੍ਰੀਖਿਆ ਦੇਣ ਦੇ ਕਾਨ ਉਨ੍ਹਾਂ ਨੂੰ ਉਮੀਦ ਨਹੀਂ ਸੀ ਕਿ ਉਹ ਪਾਸ ਵੀ ਹੋ ਸਕਣਗੇ।

 

ਸਾਲ 1992 ਚ ਬਿਹਾਰ ਤੋਂ ਉਨ੍ਹਾਂ ਦੇ ਪਿਤਾ ਰੋਜ਼ਗਾਰ ਦੀ ਭਾਲ ਚ ਇੰਦੌਰ ਚਲੇ ਆਏ ਸਨ। ਇੱਥੇ ਉਨ੍ਹਾਂ ਦਾ ਪਰਿਵਾਰ ਦੇਵਾਸ ਨਾਕਾ ਇਲਾਕੇ ਚ ਰਹਿੰਦਾ ਹੈ। ਆਪਣੀ ਛੋਟੀ ਜਿਹੀ ਕਮਾਈ ਚ ਪਿਤਾ ਮਨੋਜ ਸਿੰਘ ਨੇ ਪ੍ਰਦੀਪ ਨੂੰ ਸੀਬੀਐਸਈ ਸਕੂਲ ਚ ਪੜ੍ਹਾਇਆ।

 

ਪ੍ਰਦੀਪ ਕਹਿੰਦੇ ਹਨ ਕਿ ਉਨ੍ਹਾਂ ਦੇ ਵੱਡੇ ਭਰਾ ਨੇ ਸਿਵਲ ਸੇਵਾ ਚ ਜਾਣ ਲਈ ਉਨ੍ਹਾਂ ਨੂੰ ਪ੍ਰੇਰਿਤ ਕੀਤਾ ਸੀ। ਪ੍ਰਦੀਪ ਨੇ 12ਵੀਂ ਚ 81 ਫ਼ੀਸਦ ਅੰਕ ਪ੍ਰਾਪਤ ਕੀਤੇ ਸਨ। ਫਿਰ ਉਨ੍ਹਾਂ ਨੇ ਸਿਵਲ ਪ੍ਰੀਖਿਆ ਦੀ ਤਿਆਰੀ ਸ਼ੁਰੂ ਕਰ ਦਿੱਤੀ ਤੇ ਬੀਕਾਮ ਆਨਰਸ ਕੋਰਸ ਚ ਦਾਖਲਾ ਲੈ ਲਿਆ। ਫਿਰ ਦਿੱਲੀ ਜਾ ਕੇ ਕੋਚਿੰਗ ਲਈ।

 

ਗ਼ਰੀਬੀ ਖ਼ਤਰ ਕਰਨ ਲਈ ਕਰਨਗੇ ਕੰਮ

 

 

ਪ੍ਰਦੀਪ ਕਹਿੰਦੇ ਹਨ ਕਿ ਦੇਸ਼ ਤੋਂ ਗ਼ਰੀਬੀ ਖ਼ਤਮ ਕਰਨ ਲਈ ਗੁਣਵੱਤਾ ਭਰੀ ਸਿੱਖਿਆ, ਬੇਹਤਰ ਸਿਹਤ ਸੇਵਾ, ਨਿਯਮ–ਕਾਨੂੰਨ ਦੇ ਪੂਰੇ ਸਿਲਸਿਲੇਵਾਰ ਅਤੇ ਔਰਤਾਂ ਨੂੰ ਸਮਾਜ ਚ ਲੋੜੀਂਦੇ ਰੁਤਬੇ ਦੀ ਲੋੜ ਹੈ। ਉਹ ਲੋਕ ਸੇਵਕ ਬਣ ਕੇ ਇਨ੍ਹਾਂ ਚਾਰ ਖੇਤਰਾਂ ਚ ਕੰਮ ਕਰਨਾ ਚਾਹੁੰਦੇ ਹਨ। ਇੰਦੌਰ ਸ਼ਹਿਰ ਦੇ ਸਵੱਛਤਾ ਰਿਕਾਰਡ ਚ ਨੰਬਰ ਇਕ ਤੇ ਪਹੁੰਚਣ ਨੂੰ ਲੋਕ ਸੇਵਾ ਦਾ ਆਦਰਸ਼ ਨੂੰ ਉਹ ਮਿਸਾਲ ਮੰਨਦੇ ਹਨ।

 

ਪੈਟਰੋਲ ਪੰਪ ’ਤੇ ਕੰਮ ਕਰਨ ਵਾਲੇ ਦਾ ਮੁੰਡਾ ਬਣਿਆ IAS ਅਫ਼ਸਰ, ਤਸਵੀਰਾਂ

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:UPSC Result 2019 son of Indore petrol pump worker pradeep singh cracks upsc exam in first attempt