ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

UPSC ਦਾ ਨਤੀਜਾ ਐਲਾਨਿਆ, 26 ਸਾਲਾ ਨੌਜਵਾਨ ਕਨਿਸ਼ਕ ਕਟਾਰੀਆ ਅੱਵਲ

UPSC Civil Services Result 2018: ਯੂਪੀਐਸਸੀ (ਯੂਨੀਅਨ ਪਬਲਿਕ ਸਰਵਿਸ ਕਮਿਸ਼ਨ) ਨੇ ਸਿਵਲ ਸੇਵਾ ਪ੍ਰੀਖਿਆ 2018 ਦਾ ਪੱਕਾ ਨਤੀਜਾ ਐਲਾਨ ਦਿੱਤਾ ਹੈ। ਉਮੀਦਵਾਰ ਥੱਲੇ ਦਿੱਤੇ ਲਿੰਕ ਤੇ ਆਪਣਾ ਨਤੀਜਾ ਦੇਖ ਸਕਦੇ ਹਨ। ਰਾਜਸਥਾਨ ਦੇ ਜੈਪੁਰ ਦੇ ਰਹਿਣ ਵਾਲੇ 26 ਸਾਲਾ ਨੌਜਵਾਨ ਕਨਿਸ਼ਕ ਕਟਾਰੀਆ ਨੇ ਯੂਪੀਐਸਸੀ ਪ੍ਰੀਖਿਆ 2018 ਚ ਟਾਪ ਕੀਤਾ ਹੈ।

 

 

26 ਸਾਲਾ ਨੌਜਵਾਨ ਕਨਿਸ਼ਕ ਕਟਾਰੀਆ

 

 

ਹਿੰਦੁਸਤਾਨ ਟਾਈਮਜ਼ ਪੰਜਾਬੀ ਨੂੰ ਮਿਲੀ ਜਾਣਕਾਰੀ ਮੁਤਾਬਕ ਸਫ਼ਲ ਹੋਏ ਉਮੀਦਵਾਰਾਂ ਲਈ ਪਰਸਨਲ ਇੰਟਰਵਿਊ ਦੀ ਪ੍ਰੀਖਿਆ 4 ਫ਼ਰਵਰੀ 2019 ਤੋਂ ਸ਼ੁਰੂ ਕੀਤੀ ਗਈ ਸੀ। ਇਹ ਪ੍ਰੀਖਿਆ ਯੂਪੀਐਸਸੀ ਦੇ ਧੌਲਪੁਰ ਹਾਊਸ, ਸ਼ਾਹਜਹਾਂ ਰੋਡ, ਨਵੀਂ ਦਿੱਲੀ ਦੇ ਦਫ਼ਤਰ ਚ ਕਰਵਾਈ ਗਈ ਸੀ।

 

ਇਸ ਪ੍ਰੀਖਿਆ ਚ IAS ਲਈ 180, IFS ਲਈ 30, IPS ਲਈ 150, ਸੈਂਟਰਲ ਸਰਵਿਸਿਜ਼ ਗਰੁੱਪ ਏ ਲਈ 384 ਅਤੇ ਗਰੁੱਪ ਬੀ ਸੇਵਾਵਾਂ ਲਈ 68 ਉਮੀਦਾਵਾਰਾਂ ਦੀ ਚੋਣ ਹੋਈ ਹੈ।

 

ਮਹਿਲਾਵਾਂ ਚ ਸੁਰਿੱਸ਼ਟ ਜਯੰਤ ਦੇਸ਼ਮੁੱਖ ਨੇ ਪਹਿਲਾਂ ਸਥਾਨ ਪ੍ਰਾਪਤ ਕੀਤਾ। ਸੁਰਿੱਸ਼ਟ ਸਾਰੇ ਉਮੀਦਵਾਰਾਂ ਚੋਂ 5ਵੇਂ ਨੰਬਰ ਤੇ ਰਹੀ। ਸਿਖਰਲੇ 25 ਉਮੀਦਵਾਰਾਂ ਚੋਂ 15 ਪੁਰਸ਼, 10 ਮਹਿਲਾਵਾਂ ਹਨ।

 

ਜੇਕਰ ਕੋਈ ਵੀ ਉਮੀਦਵਾਰ ਇਨ੍ਹਾਂ ਨਤੀਜਿਆਂ ਨਾਲ ਸਬੰਧਤ ਵਧੇਰੇ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦਾ ਹੈ ਤਾਂ ਉਹ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਵਿਚਕਾਰ ਨਿਜੀ ਤੌਰ ਤੇ ਯੂਪੀਐਸਸੀ ਦਫ਼ਤਰ ਆ ਸਕਦਾ ਹੈ ਜਾਂ ਫਿਰ 23385271 /23381125 / 23098543 ਨੰਬਰਾਂ ਤੇ ਸੰਪਰਕ ਕਰ ਸਕਦਾ ਹੈ। ਯੂਪੀਐਸਸੀ ਉਮੀਦਵਾਰਾਂ ਦੇ ਨੰਬਰ ਨਤੀਜੇ ਦੇ 15 ਦਿਨਾਂ ਦੇ ਅੰਦਰ ਜਾਰੀ ਕਰ ਦਿੱਤੇ ਜਾਣਗੇ।

 

ਫ਼ਾਈਨਲ ਮੈਰਿਟ ਸਤੰਬਰ–ਅਕਤੂਬਰ 2018 ਚ ਕਰਵਾਈ ਮੁੱਖ ਪ੍ਰੀਖਿਆ ਅਤੇ ਫ਼ਰਵਰੀ–ਮਾਰਚ 2019 ਚ ਕਰਵਾਈ ਇੰਟਰਵਿਊ ਚ ਪ੍ਰਦਰਸ਼ਨ ਦੇ ਆਧਾਰ ਤੇ ਜਾਰੀ ਕੀਤੀ ਗਈ ਹੈ। ਇਸ ਵਾਰ ਕੁੱਲ 759 ਉਮੀਦਵਾਰਾਂ ਦੀ ਚੋਣ ਹੋਈ ਹੈ। ਇਨ੍ਹਾਂ ਚੋਂ ਜਨਰਲ ਵਰਗ ਦੇ 361, ਓਬੀਸੀ ਵਰਗ ਦੇ 209, ਐਸਸੀ ਵਰਗ ਦੇ 128 ਅਤੇ ਐਸਟੀ ਵਰਗ ਦੇ 61 ਉਮੀਦਵਾਰ ਸ਼ਾਮਲ ਹਨ।

 

 

UPSC ਦਾ ਨਤੀਜਾ ਦੇਖਣ ਲਈ ਇਸ ਲਾਈਨ ’ਤੇ ਕਲਿੱਕ ਕਰੋ

 

 

UPSC Civil Services Result 2018

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:UPSC results declared Kanishka Kataria top