ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਦਾਕਾਰ ਮਨੋਜ ਵਾਜਪੇਈ ਦਾ ਭਰਾ ਮੰਤਰਾਲੇ ’ਚ ਜੁਆਇੰਟ ਸੈਕੇਟਰੀ ਨਿਯੁਕਤ

UPSC ਨੇ ਸਿੱਧੀ ਭਰਤੀ ਵਿਵਸਥਾ ਤਹਿਤ ਪਹਿਲੀ ਵਾਰ ਜੁਆਇੰਟ ਸੈਕੇਟਰੀ ਅਹੁਦੇ ਲਈ ਪ੍ਰਾਈਵੇਟ ਖੇਤਰ ਤੋਂ ਜਿਨ੍ਹਾਂ 9 ਮਾਹਰਾਂ ਨੂੰ ਚੁਣਿਆ ਹੈ ਉਨ੍ਹਾਂ ਚ ਇਕ ਵਿਅਕਤੀ ਬਾਲੀਵੁੱਡ ਅਦਾਕਾਰ ਮਨੋਜ ਵਾਜਪੇਈ ਦੇ ਭਰਾ ਸੁਜੀਤ ਕੁਮਾਰ ਹਨ।

 

ਆਪਣੀ ਅਦਾਕਾਰੀ ਲਈ ਮਸ਼ਹੂਰ ਮਨੋਜ ਵਾਜਪੇਈ ਦੇ ਛੋਟੇ ਭਰਾ ਸੁਜੀਤ ਕੁਮਾਰ ਵਾਜਪੇਈ ਨੂੰ ਮਨਿਸਟਰੀ ਆਫ਼ ਐਨਵਾਇਰਮੈਂਟ, ਫ਼ਾਰੇਸਟ ਅਤੇ ਕਲਾਈਮੇਟ ਚੇਂਜ ਦਾ ਜੁਆਇੰਟ ਸੈਕੇਟਰੀ ਬਣਾਇਆ ਗਿਆ ਹੈ।

 

ਦੱਸ ਦੇਈਏ ਕਿ ਅਦਾਕਾਰ ਮਨੋਜ ਵਾਜਪੇਈ ਦੇ ਛੋਟੇ ਭਰਾ ਸੁਜੀਤ ਕੁਮਾਰ ਵਾਜਪੇਈ ਨੂੰ ਮਨਿਸਟਰੀ ਆਫ਼ ਐਨਵਾਇਰਮੈਂਟ, ਫ਼ਾਰੇਸਟ ਅਤੇ ਕਲਾਈਮੇਟ ਚੇਂਜ ਦਾ ਜੁਆਇੰਟ ਸੈਕੇਟਰੀ ਬਣਾਇਆ ਗਿਆ ਹੈ। ਸਰਕਾਰ ਚ ਜੁਆਇੰਟ ਸੈਕੇਟਰੀ ਉਹ ਅਹੁਦਾ ਹੈ ਜਿਸ ਤੇ ਪਹੁੰਚਣ ਲਈ ਯੂਪੀਐਸਸੀ ਸਿਵਲ ਸੇਵਾ ਪ੍ਰੀਖਿਆ ਪਾਸ ਕਰਕੇ IAS ਅਫ਼ਸਰ ਬਣੇ ਲੋਕਾਂ ਨੂੰ ਕਈ-ਕਈ ਸਾਲ ਲੱਗ ਜਾਂਦੇ ਹਨ।

 

ਅਦਾਕਾਰ ਮਨੋਜ ਵਾਜਪੇਈ ਨੇ ਭਰਾ ਨੂੰ ਇਹ ਜ਼ਿੰਮੇਦਾਰੀ ਮਿਲਣ ’ਤੇ ਖੁਸ਼ੀ ਪ੍ਰਗਟਾਈ ਹੈ। ਉਨ੍ਹਾਂ ਕਿਹਾ ਕਿ ਅਸੀਂ ਬੇਹੱਦ ਖੁਸ਼ੀ ਹਾਂ ਤੇ ਸਾਨੂੰ ਸੁਜੀਤ ਤੇ ਮਾਣ ਹੈ। ਸਾਨੂੰ ਪਤਾ ਸੀ ਕਿ ਸੁਜੀਤ ਬਹੁਤ ਮਿਹਨਤੀ ਅਤੇ ਇਮਾਨਦਾਰ ਵਿਅਕਤੀ ਹਨ। ਉਹ ਆਪਣੀ ਡਿਊਟੀ ਪ੍ਰਤੀ ਬੇਹੱਦ ਵਫ਼ਾਦਾਰ ਹਨ ਤੇ ਇਹੀ ਕਾਰਨ ਹੈ ਕਿ ਉਸ ਦੀ ਤਰੱਕੀ ਦੇਖ ਕੇ ਮੈਨੂੰ ਜ਼ਰਾ ਵੀ ਹੈਰਾਨੀ ਨਹੀਂ ਹੋ ਰਹੀ ਹੈ। ਅਸੀਂ 6 ਭਰਾ ਹਨ ਤੇ ਅਸੀਂ ਸਾਰੇ ਆਪਣੇ ਛੋਟੇ ਭਰਾ ਦੀ ਸਫ਼ਲਤਾ ਨਾਲ ਬੇਹੱਦ ਖੁਸ਼ੀ ਹਨ।

 

ਦੱਸਣਯੋਗ ਹੈ ਕਿ ਇਸ ਅਹੁਦੇ ਨਾਲ ਸਬੰਧਤ ਅਸਾਮੀਆਂ ਨੂੰ ਸਰਕਾਰੀ ਵਿਗਿਆਪਨ ਨਾਲ ਰਾਹੀ ਛਾਪਿਆ ਗਿਆ ਸੀ ਤੇ ਇਸ ਵਿਚ ਕੁੱਲ 6,077 ਲੋਕਾਂ ਨੇ ਦਰਖ਼ਾਸਤਾਂ ਦਿੱਤੀਆਂ ਸਨ।

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Upsc selected manoj vajpayee brother sudeep for joint secretary post in lateral entry scheme