ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਯਾਦ–ਸ਼ਕਤੀ ਵਧਾਉਣ ਲਈ ਵਰਤੋ ਇਹ 6 ਨੁਕਤੇ

​​​​​​​ਯਾਦ–ਸ਼ਕਤੀ ਵਧਾਉਣ ਲਈ ਵਰਤੋ ਇਹ 6 ਨੁਕਤੇ

ਭੱਜ–ਨੱਸ ਤੇ ਤਣਾਅਪੂਰਨ ਜੀਵਨ ਵਾਲੇ ਲੋਕਾਂ ਦੀ ਯਾਦ–ਸ਼ਕਤੀ ਲਗਾਤਾਰ ਘਟਦੀ ਜਾ ਰਹੀ ਹੈ ਪਰ ਮਾਹਿਰਾਂ ਦੇ ਦੱਸੇ ਜੇ ਇਨ੍ਹਾਂ ਕੁਝ ਉਪਾਵਾਂ ਨੂੰ ਅਪਣਾਇਆ ਜਾਵੇ, ਤਾਂ ਯਾਦ–ਸ਼ਕਤੀ ਵਧਾਈ ਜਾ ਸਕਦੀ ਹੈ। ਉਹ ਛੇ ਗੱਲਾਂ ਇਹ ਹਨ:

 

 

 • ਜੇ ਤੁਹਾਡੀ ਯਾਦਦਾਸ਼ਤ ਕਮਜ਼ੋਰ ਹੈ, ਤਾਂ ਆਪਣੇ ਵਾਲ਼ਾਂ ਵਿੱਚ ਮਹਿੰਦੀ ਲਾਓ, ਤਾਂ ਯਾਦ–ਸ਼ਕਤੀ ਵਧ ਜਾਵੇਗੀ। ਤੁਹਾਡੇ ਦਿਮਾਗ਼ ਤੇ ਯਾਦਦਾਸ਼ਤ ਦਾ ਮਹਿੰਦੀ ਨਾਲ ਪੁਰਾਣਾ ਨਾਤਾ ਹੈ। ਆਯੁਰਵੇਦ ਅਨੁਸਾਰ ਮਹਿੰਦੀ ਦੇ ਪੱਤਿਆਂ ਵਿੱਚ ਕਰਨੋਸਿਕ ਤੱਤ ਪਾਏ ਜਾਂਦੇ ਹਨ, ਜਿਸ ਕਾਰਨ ਇਨਸਾਨੀ ਦਿਮਾਗ਼ ਦੀਆਂ ਮਾਸਪੇਸ਼ੀਆਂ ਸਰਗਰਮ ਹੋ ਜਾਂਦੀਆਂ ਹਨ
 •  
 •  
 • ਸਵੇਰੇ ਸੂਰਜ ਨਿੱਕਲਣ ਤੋਂ ਪਹਿਲਾਂ ਉੱਠ ਕੇ ਸੈਰ ਕਰਨਾ ਵੀ ਤੁਹਾਡੀ ਸਿਹਤ ਤੋਂ ਇਲਾਵਾ ਤੁਹਾਡੇ ਦਿਮਾਗ਼ ਨੂੰ ਵੀ ਸਕੂਨ ਦਿੰਦਾ ਹੈ। ਜੇ ਸੰਭਵ ਹੋਵੇ, ਤਾਂ ਕੁਝ ਦੇਰ ਲਗਭਗ 2 ਜਾਂ ਤਿੰਨ ਮਿੰਟ ਰੋਜ਼ਾਨਾ ਤੁਸੀਂ ਨੰਗੇ ਪੈਰ ਹਰੀ ਘਾਹ ਉੱਤੇ ਚੱਲੋ; ਇਸ ਨਾਲ ਤੁਹਾਡੀਆਂ ਅੱਖਾਂ ਦੀ ਰੌਸ਼ਨੀ ਵੀ ਤੇਜ਼ ਹੁੰਦੀ ਹੈ।
 •  
 •  
 • ਫਲਾਂ ਵਿੱਚ ਪਾਏ ਜਾਣ ਵਾਲੇ ਐਂਟੀ–ਆੱਕਸੀਡੈਂਟ ਤੁਹਾਡੇ ਦਿਮਾਗ਼ ਦੀ ਚੁਸਤੀ ਬਣਾ ਕੇ ਰੱਖਣ ਵਿੱਚ ਸਹਾਇਕ ਹੁੰਦੇ ਹਨ। ਦਿਮਾਗ਼ ਨੂੰ ਤੇਜ਼ ਕਰਨ ਲਈ ਯਾਦ–ਸ਼ਕਤੀ ਵਧਾਉਣ ਵਾਸਤੇ ਅਨਾਰ ਤੇ ਸੇਬ ਜ਼ਰੂਰ ਖਾਣਾ ਚਾਹੀਦਾ ਹੈ।
 •  
 •  
 • ਜੇ ਤੁਸੀਂ ਚਾਹ ਜਾਂ ਕੌਫ਼ੀ ਪੀਂਦੇ ਹੋ, ਤਾਂ ਉਸ ਦੀ ਥਾਂ ਤੁਸੀਂ ਹਰੀ ਚਾਹ ਵਰਤ ਸਕਦੇ ਹੋ।
 •  
 •  
 • ਦਿਮਾਗ਼ ਨੂੰ ਤੇਜ਼ ਤੇ ਚੁਸਤ ਬਣਾਉਣ ਲਈ ਅਖਰੋਟ ਖਾਧੇ ਜਾਣ ਕਿਉਂਕਿ ਅਖਰੋਟ ਵਿੱਚ ਵਿਟਾਮਿਨ ਏ ਤੇ ਐਂਟੀ–ਆੱਕਸੀਡੈਂਟਸ ਤੱਤਾਂ ਦੀ ਭਰਪੂਰ ਮਾਤਰਾ ਹੁੰਦੀ ਹੈ, ਜੋ ਤੁਹਾਡੀ ਯਾਦ–ਸ਼ਕਤੀ ਵਧਾਉਣ ਵਿੱਚ ਫ਼ਾਇਦੇਮੰਦ ਹੁੰਦੀ ਹੈ।
 •  
 •  
 • ਚੈਰੀ ਖਾਣ ਨਾਲ ਵੀ ਦਿਮਾਗ਼ ਤੇਜ਼ ਹੁੰਦਾ ਹੈ। ਉਂਝ ਚੈਰੀ ਭਾਰਤ ਵਿੱਚ ਹਰ ਥਾਂ ਉਪਲਬਧ ਨਹੀਂ ਹੁੰਦੀ ਪਰ ਫਿਰ ਵੀ ਜੇ ਸੰਭਵ ਹੋਵੇ, ਤਾਂ ਚੈਰੀ ਦੀ ਵਰਤੋਂ ਕੀਤੀ ਜਾ ਸਕਦੀ ਹੈ।
 • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
 • Web Title:Use these six points to raise Memory Power