ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਤੰਦਰੁਸਤ ਰਹਿਣ ਲਈ ਵਰਤੋ ਇਹ ਫ਼ਾਸਟ ਫ਼ੂਡ

ਤੰਦਰੁਸਤ ਰਹਿਣ ਲਈ ਵਰਤੋ ਇਹ ਫ਼ਾਸਟ ਫ਼ੂਡ

ਆਮ ਤੌਰ ਉੱਤੇ ਆਪਾਂ ਸਾਰੇ ਹੀ ਗ਼ੈਰ–ਸਿਹਤਮੰਦ ਖਾਣਾ ਖਾਂਦੇ ਹਾਂ। ਇਸੇ ਲਈ ਡਾਇਬਟੀਜ਼ ਤੇ ਦਿਲ ਦੇ ਰੋਗਾਂ ਦੇ ਖ਼ਤਰੇ ਨਿੱਤ ਵਧਦੇ ਜਾ ਰਹੇ ਹਨ। ਡਾਕਟਰਾਂ ਦਾ ਕਹਿਣਾ ਹੈ ਕਿ ਸਦਾ ਤੰਦਰੁਸਤ ਕਿਸਮ ਦਾ ਫ਼ਾਸਟ ਫ਼ੂਡ ਲੈਣਾ ਚਾਹੀਦਾ ਹੈ।

 

 

ਬਹੁਤੀਆਂ ਬੀਮਾਰੀਆਂ ਤਾਂ ਸਾਡੀ ਜੀਵਨ–ਸ਼ੈਲੀ (ਲਾਈਫ਼–ਸਟਾਈਲ) ਕਾਰਨ ਸਾਨੂੰ ਲੱਗਦੀਆਂ ਹਨ। ਗ਼ੈਰ–ਸਿਹਤਮੰਦ ਭੋਜਨ ਕਾਰਨ ਮੋਟਾਪਾ ਹੋ ਜਾਂਦਾ ਹੈ।

 

 

ਤੇਜ਼ ਰਫ਼ਤਾਰੀ ਕਾਰਨ ਲੋਕ ਸਵੇਰੇ ਨਾਸ਼ਤਾ ਨਹੀਂ ਕਰਦੇ ਤੇ ਬਾਅਦ ’ਚ ਵੀ ਫ਼ਾਸਟ ਫ਼ੂਡ ਹੀ ਵਰਤਿਆ ਜਾਂਦਾ ਹੈ। ਜੇ ਇਸ ਫ਼ਾਸਟ ਫ਼ੂਡ ਵਿੱਚ ਫਲ਼, ਦੁੱਧ, ਦਹੀਂ, ਸਲਾਦ, ਸੁੱਕੇ ਮੇਵੇ (ਡ੍ਰਾਈ ਫ਼ਰੂਟਸ), ਸੱਤੂ, ਨਿੰਬੂ ਪਾਣੀ, ਗੰਨੇ ਦਾ ਰਸ ਜਾਂ ਸ਼ਹਿਦ ਸ਼ਾਮਲ ਕਰ ਲਏ ਜਾਣ, ਤਾਂ ਬਹੁਤ ਵਧੀਆ ਰਹੇ।

 

 

ਮਿਠਾਈਆਂ ਦੀ ਥਾਂ ਫਲ਼ ਖਾਣੇ ਚਾਹੀਦੇ ਹਨ। ਲੋੜ ਤੋਂ ਵੱਧ ਭੋਜਨ ਨਹੀਂ ਲੈਣਾ ਚਾਹੀਦਾ। ਫਲ ਤੇ ਸਬਜ਼ੀਆਂ ਬਰਾਬਰ ਖਾਓ। ਖੰਡ ਦੀ ਬਹੁਤਾਤ ਵਾਲੀਆਂ ਚੀਜ਼ਾਂ ਨਾ ਖਾਓ। ਪਾਣੀ ਵੱਧ ਪੀਓ। ਮਿੱਠੇ ਡ੍ਰਿੰਕਸ ਤੋਂ ਬਚੋ। ਵਧੇਰੇ ਲੂਣ ਵੀ ਨਾ ਵਰਤੋ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Use this Fast Food and be healthy