ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਵਿਟਾਮਿਨ A ਨਾਲ ਅੱਖਾਂ ਸੁਰੱਖਿਅਤ ਤੇ ਨਾਲੇ ਚਮੜੀ ਦੇ ਕੈਂਸਰ ਤੋਂ ਬਚਾਅ

ਵਿਟਾਮਿਨ A ਨਾਲ ਅੱਖਾਂ ਸੁਰੱਖਿਅਤ ਤੇ ਨਾਲੇ ਚਮੜੀ ਦੇ ਕੈਂਸਰ ਤੋਂ ਬਚਾਅ

ਵਿਟਾਮਿਨ ਏ ਜਿੱਥੇ ਅੱਖਾਂ ਤੇ ਨਜ਼ਰ (ਜੋਤ) ਲਈ ਇੱਕ ਵਰਦਾਨ ਵਾਂਗ ਹੈ; ੳੱਥੇ ਇਸ ਨਾਲ ਚਮੜੀ ਦਾ ਕੈਂਸਰ ਹੋਣ ਦਾ ਖ਼ਤਰਾ ਵੀ ਘਟ ਜਾਂਦਾ ਹੈ।

 

 

ਵਿਟਾਮਿਨ ਏ ਰਾਹੀਂ ਕੈਂਸਰ ਤੋਂ ਰੋਕਥਾਮ ਬਾਰੇ ਖੋਜ ਪਿੱਛੇ ਜਿਹੇ ਅਮਰੀਕਾ ਵਿੱਚ ਕੀਤੀ ਗਈ ਸੀ। ਇਸ ਲਈ ਸਵਾ ਲੱਖ ਤੋਂ ਵੱਧ ਵਿਅਕਤੀਆਂ ਉੱਤੇ ਇਹ ਅਧਿਐਨ ਕੀਤਾ ਗਿਆ ਸੀ। ਉਸ ਮੁਤਾਬਕ ਵੱਧ ਮਾਤਰਾ ਵਿੱਚ ਵਿਟਾਮਿਨ ਏ ਲੈਣ ਵਾਲੇ ਲੋਕਾਂ ਵਿੱਚ ਸਕੁਐਮਸ ਸੈੱਲ ਸਕਿੱਨ ਕੈਂਸਰ ਦਾ ਖ਼ਤਰਾ ਲਗਭਗ 15 ਫ਼ੀ ਸਦੀ ਘੱਟ ਹੋ ਗਿਆ।

 

 

ਵਿਟਾਮਿਨ ਏ ਜ਼ਿਆਦਾਤਰ ਖਾਣ ਵਾਲੇ ਪਦਾਰਥਾਂ ਵਿੱਚੋਂ ਮਿਲਦਾ ਹੈ। ਅਮਰੀਕੀ ਬ੍ਰਾਊਨ ਯੂਨੀਵਰਸਿਟੀ ਦੇ ਐਸੋਸੀਏਟ ਪ੍ਰੋਫ਼ੈਸਰ ਯੂਨੰਗ ਚੋਅ ਨੇ ਕਿਹਾ ਕਿ ਅਧਿਐਨ ਦੇ ਨਤੀਜਿਆਂ ਨੇ ਫਲਾਂ ਤੇ ਸਬਜ਼ੀਆਂ ਦੇ ਨਾਲ ਤੰਦਰੁਸਤ ਖ਼ੁਰਾਕ ਲੈਣ ਲਈ ਇੱਕ ਹੋਰ ਕਾਰਨ ਦੇ ਦਿੱਤਾ ਹੈ।

 

 

ਉਨ੍ਹਾਂ ਕਿਹਾ ਕਿ ਪੌਦਿਆਂ ਦੇ ਸਰੋਤਾਂ ਤੋਂ ਮਿਲਣ ਵਾਲਾ ਵਿਟਾਮਿਨ ਏ ਸੁਰੱਖਿਅਤ ਹੈ।

 

 

ਇਹ ਵਿਟਾਮਿਨ ਜ਼ਿਆਦਾਤਰ ਦੁੱਧ ਤੇ ਹੋਰ ਡੇਅਰੀ ਉਤਪਾਦ, ਪਪੀਤਾ, ਸ਼ਕਰਕੰਦੀ, ਖ਼ਰਬੂਜ਼ਾ, ਗਾਜਰ, ਲੋਬੀਆ, ਲਾਲ ਸ਼ਿਮਲਾ ਮਿਰਚ, ਬ੍ਰੌਕਲੀ, ਪਾਲਕ ਅਤੇ ਮਾਸ–ਮੱਛੀ ਵਿੱਚ ਬਹੁਤਾਤ ’ਚ ਪਾਇਆ ਜਾਂਦਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Vitamin A is a blessing for eyes and diminishes danger of Skin Cancer