ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੋਰੋਨਾ ਦੇ ਦੌਰ ’ਚ ਏਕਾਂਤਵਾਸ ਦਾ ਕੀ ਹੈ ਮਤਲਬ, ਪੜ੍ਹੋ ਕੈਪਟਨ ਦੀ ਜ਼ੁਬਾਨੀ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਕਿਹਾ ਕਿ ਏਕਾਂਤਵਾਸ ਕੁਝ ਨਹੀਂ ਸਗੋਂ ਪੰਜਾਬ ਵਿੱਚ ਆਉਣ ਵਾਲੇ ਲੋਕਾਂ ਨੂੰ ਅਲਹਿਦਾ ਰੱਖਣਾ ਹੈ ਜਦਕਿ ਡਾਕਟਰਾਂ ਵੱਲੋਂ ਉਨ੍ਹਾਂ ਦੀ ਜਾਂਚ ਕੀਤੀ ਜਾਂਦੀ ਹੈ ਅਤੇ ਕਲੀਨ ਚਿੱਟ ਦੇ ਦਿੱਤੀ ਜਾਂਦੀ ਹੈ

 

ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਇਹਤਿਆਦੀ ਕਦਮ ਦੇ ਤੌਰ 'ਤੇ ਸੂਬੇ ਵਿੱਚ ਵਾਪਸ ਪਰਤਣ ਵਾਲੇ ਹਰੇਕ ਵਿਅਕਤੀ ਨੂੰ ਸੰਸਥਾਗਤ ਏਕਾਂਤਵਾਸ ਵਿੱਚ ਰੱਖਿਆ ਜਾਵੇਗਾ


ਕੁਝ ਲੋਕਾਂ ਵੱਲੋਂ ਸਰਹੱਦਾਂ ਤੋਂ ਲੁਕਵੇਂ ਢੰਗ ਰਾਹੀਂ ਘਰ ਪਰਤਣ ਦੀਆਂ ਰਿਪੋਰਟਾਂ ਦੇ ਸੰਦਰਭ ਵਿੱਚ ਮੁੱਖ ਮੰਤਰੀ ਨੇ ਸਾਰਿਆਂ ਨੂੰ ਅਜਿਹੇ ਖਤਰਨਾਕ ਕਦਮ ਨਾ ਚੁੱਕਣ ਦੀ ਅਪੀਲ ਕਰਦਿਆਂ ਜਾਂਚ, ਟੈਸਟਿਗ ਅਤੇ ਏਕਾਂਤਵਾਸ ਦੀ ਸਹੀ ਪ੍ਰਕ੍ਰਿਆ ਰਾਹੀਂ ਹੀ ਵਾਪਸ ਆਉਣ ਲਈ ਆਖਿਆ

 

ਉਨ੍ਹਾਂ ਕਿਹਾ ਕਿ ਪੰਜਾਬ ਦੀ ਸਥਿਤੀ ਨੂੰ ਕਾਬੂ ਵਿੱਚ ਰੱਖਣ ਲਈ ਅਜਿਹਾ ਕਰਨਾ ਬਹੁਤ ਜ਼ਰੂਰੀ ਹੈ ਕਿਉਂ ਜੋ ਸੂਬੇ ਵਿੱਚ ਵੇਲੇ ਸਿਰ ਕਰਫਿਊ ਲਾ ਦੇਣ ਕਰਕੇ ਹੀ ਵੱਡੀ ਪੱਧਰ 'ਤੇ ਸਥਿਤੀ ਕਾਬੂ ਹੇਠ ਬਣੀ ਹੋਈ ਹੈ

 

ਉਨ੍ਹਾਂ ਨੇ ਐਲਾਨ ਕੀਤਾ,''ਕਿਸੇ ਵੀ ਵਿਅਕਤੀ ਨੂੰ ਨਿਰਧਾਰਤ ਸਮੇਂ ਦੇ ਏਕਾਂਤਵਾਸ ਅਤੇ ਡਾਕਟਰੀ ਦੀ ਪ੍ਰਵਾਨਗੀ ਤੋਂ ਬਿਨਾਂ ਘਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ''

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:What does solitude mean in the Corona era read Captain s words