ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹਾਈਡ੍ਰੋਕਸਾਈਕਲੋਰੋਕਿਨ ਦੀ ਵਰਤੋਂ ਬਾਰੇ WHO ਦੀ ਚੇਤਾਵਨੀ

1 / 3hydroxychloroquine

2 / 3hydroxychloroquine

3 / 3hydroxychloroquine 200

PreviousNext

ਵਰਲਡ ਹੈਲਥ ਆਰਗੇਨਾਈਜ਼ੇਸ਼ਨ (ਡਬਲਯੂਐਚਓ) ਦੇ ਇਕ ਸੀਨੀਅਰ ਅਧਿਕਾਰੀ ਨੇ ਕੋਵਿਡ-19 ਦੀ ਲਾਗ ਦੇ ਇਲਾਜ ਲਈ ਮਲੇਰੀਆ ਅਤੇ ਹੋਰ ਬਿਮਾਰੀਆਂ ਦੇ ਇਲਾਜ ਲਈ ਵਰਤੀ ਜਾਂਦੀ ਇਕ ਦਵਾਈ ਹਾਈਡ੍ਰੋਕਸਾਈਕਲੋਰੋਕਿਨ ਜਾਂ ਕਲੋਰੋਕਿਨ ਦੀ ਵਰਤੋਂ ਕਰਨ ਲਈ ਚੇਤਾਵਨੀ ਦਿੱਤੀ ਹੈ।

 

ਉਨ੍ਹਾਂ ਕਿਹਾ, "ਇਨ੍ਹਾਂ ਦਵਾਈਆਂ ਨੂੰ ਕਲੀਨਿਕਲ ਟਰਾਇਲਾਂ ਚ ਵਰਤਣ ਲਈ ਰਾਖਵੇਂ ਰੱਖਣ ਦੀ ਲੋੜ ਹੈ।"

 

ਕਈ ਦੇਸ਼ਾਂ ਵਿਚ ਕੋਰੋਨਵਾਇਰਸ ਮਹਾਮਾਰੀ ਨਾਲ ਪੀੜਤ ਮਰੀਜ਼ਾਂ ਦੇ ਇਲਾਜ ਵਿਚ ਹਾਈਡ੍ਰੋਕਸਾਈਕਲੋਰੋਕਿਨ ਜਾਂ ਕਲੋਰੀਕੁਇਨ ਵਰਤੀ ਜਾ ਰਹੀ ਹੈ, ਵਰਤੋਂ ਬਾਰੇ ਪੁੱਛੇ ਗਏ ਸਵਾਲ ਦੇ ਜਵਾਬ ਚ ਡਬਲਯੂਐਚਓ ਹੈਲਥ ਐਮਰਜੈਂਸੀ ਪ੍ਰੋਗਰਾਮ ਦੇ ਕਾਰਜਕਾਰੀ ਡਾਇਰੈਕਟਰ ਡਾ ਮਾਈਕਲ ਰਿਆਨ ਨੇ ਕਿਹਾ,“ ਦੋਵੇਂ ਦਵਾਈਆਂ ਪਹਿਲਾਂ ਹੀ ਬਹੁਤ ਸਾਰੀਆਂ ਬਿਮਾਰੀਆਂ ਲਈ ਲਈ ਲਾਇਸੈਂਸਸ਼ੁਦਾ ਹਨ।"

 

ਨਿਊਜ਼ ਏਜੰਸੀ ਸਿਨਹੂਆ ਨੇ ਬੁੱਧਵਾਰ ਨੂੰ ਇਸ ਪ੍ਰੈਸ ਕਾਨਫਰੰਸ ਚ ਆਪਣੇ ਬਿਆਨ ਦਾ ਹਵਾਲਾ ਦਿੰਦੇ ਹੋਏ ਕਿਹਾ, “ਹਾਲਾਂਕਿ, ਕੋਵਿਡ -19 ਲਾਗ ਦੇ ਇਲਾਜ ਵਿਚ ਇਸਦੀ ਪ੍ਰਭਾਵਸ਼ੀਲਤਾ ਬਾਰੇ ਅਜੇ ਸ਼ੰਕਾ ਹੈ ਤੇ ਅਜੇ ਇਸਦਾ ਪਤਾ ਨਹੀਂ ਲੱਗ ਸਕਿਆ।

 

ਮਾਈਕਲ ਨੇ ਜ਼ੋਰ ਦੇ ਕੇ ਕਿਹਾ, "ਕੋਵਿਡ-19 ਦੀ ਲਾਗ ਦੇ ਇਲਾਜ ਚ ਡਰੱਗ ਦੇ ਸੰਭਾਵੀ ਮਾੜੇ ਪ੍ਰਭਾਵਾਂ ਬਾਰੇ ਕਈ ਅਥਾਰਟੀਆਂ ਦੁਆਰਾ ਇਸ ਦੇ ਉਲਟ ਚੇਤਾਵਨੀ ਜਾਰੀ ਕੀਤੀ ਗਈ ਹੈ ਤੇ ਬਹੁਤ ਸਾਰੇ ਦੇਸ਼ਾਂ ਨੇ ਇਸਦੀ ਵਰਤੋਂ ਨੂੰ 'ਕਲੀਨਿਕਲ ਟਰਾਇਲਾਂ' ਤਕ ਹੀ ਸੀਮਤ ਕਰ ਦਿੱਤਾ ਹੈ।”

 

ਉਨ੍ਹਾਂ ਕਿਹਾ, "ਅਧਿਕਾਰੀ ਚੇਤਾਵਨੀ ਦਿੱਤੀ ਹੈ ਕਿ ਇਸ ਦੀ ਵਰਤੋਂ ਨਾਲ ਬਹੁਤ ਸਾਰੇ ਸੰਭਾਵੀ ਮਾੜੇ ਪ੍ਰਭਾਵ ਹੋਏ ਹਨ ਤੇ ਸ਼ਾਇਦ ਅੱਗੇ ਹੋਰ ਵੀ ਬਹੁਤ ਸਾਰੇ ਹੋ ਸਕਦੇ ਹਨ।"

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:WHO warns about the use of hydroxychloroquine