ਸ਼ਰਾਬ ਸਿਹਤ ਲਈ ਹਾਨੀਕਾਰਕ ਹੁੰਦੀ ਹੈ, ਹੁਣ ਇਸ ਤੱਥ ਤੋਂ ਸਾਰੇ ਹੀ ਵਾਕਫ਼ ਹਨ। ਇਸ ਨਾਲ ਜੁੜੇ ਇੱਕ ਅਧਿਐਨ ਵਿੱਚ ਕੁਝ ਹੈਰਾਨਕੁੰਨ ਅੰਕੜੇ ਸਾਹਮਣੇ ਆਏ ਹਨ। ਖੋਜਕਾਰਾਂ ਨੇ ਦੱਸਿਆ ਕਿ ਹਰ ਸਾਲ ਸ਼ਰਾਬ ਕਾਰਨ ਕੈਂਸਰ ਤੇ ਦਿਲ ਨਾਲ ਸਬੰਧਤ ਬੀਮਾਰੀਆਂ ਸਮੇਤ ਸੜਕ ਹਾਦਸਿਆਂ ਕਾਰਨ ਦੁਨੀਆ ਭਰ ਵਿੱਚ 28 ਲੱਖ ਲੋਕਾਂ ਦੀ ਮੌਤ ਹੁੰਦੀ ਹੈ।
ਖੋਜਕਾਰਾਂ ਨੂੰ ਅਜਿਹਾ ਕੋਈ ਸਬੂਤ ਨਹੀਂ ਮਿਲਿਆ ਕਿ ਥੋੜ੍ਹੀ ਮਾਤਰਾ `ਚ ਅਲਕੋਹਲ ਲੈਣ ਨਾਲ ਲੋਕਾਂ ਦੀ ਸਿਹਤ ਠੀਕ ਰਹਿੰਦੀ ਹੈ। ਇਸ ਤੋਂ ਇਲਾਵਾ ਉਨ੍ਹਾਂ ਅਜਿਹੇ ਵੀ ਕੋਈ ਸਬੂਤ ਨਹੀਂ ਮਿਲੇ ਕਿ ਸ਼ਰਾਬ ਪੀਣ ਨਾਲ ਵਿਅਕਤੀ ਤੰਦਰੁਸਤ ਰਹਿ ਸਕਦਾ ਹੈ।
ਵਿਸਤ੍ਰਿਤ ਖੋਜ ਅਨੁਸਾਰ ਕਦੇ-ਕਦੇ ਵੀ ਸ਼ਰਾਬ ਪੀਣੀ ਸਿਹਤ ਲਈ ਹਾਨੀਕਾਰਕ ਹੋ ਸਕਦੀ ਹੈ। ਲਾਂਸੇਟ ਮੈਡੀਕਲ ਰਸਾਲੇ `ਚ ਪ੍ਰਕਾਸਿ਼ਤ ਰਿਪੋਰਟ ਅਨੁਸਾਰ ਸਾਲ 2016 `ਚ ਸ਼ਰਾਬ ਕਾਰਨ 28 ਲੱਖ ਲੋਕਾਂ ਨੂੰ ਆਪਣੀ ਜਾਨ ਗੁਆਉਣੀ ਪਈ।