ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Winter Special Recipe : ਗਾਜਰ-ਮੱਕੀ ਦਾ ਸੂਪ

soup


ਸਮੱਗਰੀ:
1/2 ਕੱਪ ਫ੍ਰੋਜ਼ਨ ਮਿੱਠੀ ਮੱਕੀ
1 ਬੇ ਲੀਫ 
5 ਲੱਸਣ
1/2 ਚਮਚ ਜੈਤੂਨ ਦਾ ਤੇਲ

ਸੁਆਦ ਲਈ ਕਾਲੀ ਮਿਰਚ
1 ਗ੍ਰਾਮ ਕੱਟੀ ਹੋਈ ਗਾਜਰ
1 ਪਿਆਜ਼
2 ਚਮਚੇ ਮੱਖਣ
1 ਕੱਪ ਪਾਣੀ
ਸੁਆਦ ਅਨੁਸਾਰ ਲੂਣ

 

 

ਤਰੀਕਾ:
ਕੜਾਹੀ 'ਚ ਪਾਣੀ ਘੱਟ ਸੇਕ ਹੋਣ 'ਤੇ ਗਰਮ ਕਰੋ ਅਤੇ ਇਸ 'ਚ ਗਾਜਰ ਅਤੇ ਮੱਕੀ ਪਾਓ ਅਤੇ ਇਸ ਨੂੰ ਉਬਾਲੋ। ਇਸ ਨੂੰ ਕੁਝ ਦੇਰ ਲਈ ਛੱਡ ਦਿਓ, ਫਿਰ ਉਬਾਲੇ ਹੋਏ ਗਾਜਰ ਅਤੇ ਮੱਕੀ ਦੀ ਪਊਰੀ  ਬਣਾ ਲਓ।
 

ਘੱਟ ਸੇਕ ਉੱਤੇ ਕੜਾਹੀ ਰੱਖ ਇਸ ਵਿੱਚ ਤੇਲ ਅਤੇ ਮੱਖਣ ਪਾਓ। ਮੱਖਣ ਦੇ ਪਿਘਲ ਜਾਣ ਤੋਂ ਬਾਅਦ, ਇਸ ਵਿੱਚ ਲੱਸਣ, ਬਾਰੀਕ ਕੱਟਿਆ ਪਿਆਜ਼ ਅਤੇ ਬੇ ਲੀਫ ਪਾਓ। ਥੋੜ੍ਹੀ ਦੇਰ ਲਈ ਸਭ ਨੂੰ ਫਰਾਈ ਕਰੋ ਅਤੇ ਪਿਆਜ਼ ਨਰਮ ਹੋਣ ਦਿਓ।
 

 

ਸਭ ਭੁੰਨ ਜਾਣ ਤੋਂ ਬਾਅਦ ਗਾਜਰ ਅਤੇ ਮੱਕੀ ਦੀ ਪਉਰੀ ਨੂੰ ਕੜਾਹੀ ਵਿੱਚ ਪਾਓ ਅਤੇ ਉਪਰ ਤੋਂ ਥੋੜਾ ਨਮਕ ਅਤੇ ਕਾਲੀ ਮਿਰਚ ਛਿੜਕੋ। ਇਸ ਨੂੰ ਚਲਾਉਂਦੇ ਰਹੋ ਤਾਕਿ ਗੰਠਾਂ ਨਾ ਬਣਨ। ਇਸ ਤੋਂ ਬਾਅਦ ਬਚੀ ਹੋਈ ਗਾਜਰ ਮਿਲਾਓ ਅਤੇ ਇਸ ਨੂੰ ਉਬਾਲਾ ਆਉਣ ਦਿਓ। ਇਕ ਵਾਰ ਉਬਾਲ ਆਉਣ ਤੋਂ ਬਾਅਦ ਸੇਕ ਘੱਟ ਕਰ ਦਿਓ ਅਤੇ ਇਸ ਨੂੰ ਥੋੜ੍ਹੀ ਦੇਰ ਲਈ ਪੱਕਣ ਦਿਓ।

 

ਚੰਗੀ ਤਰ੍ਹਾਂ ਪੱਕ ਜਾਣ 'ਤੇ ਇਸ ਨੂੰ ਇੱਕ ਕਟੋਰੇ ਵਿੱਚ ਬਾਹਰ ਕੱਢ ਲਓ ਅਤੇ ਧਨੀਆ ਪੱਤੇ ਨੂੰ ਗਾਰਨਿਸ਼ ਕਰੋ ਅਤੇ ਗਰਮ ਸਰਵ ਕਰੋ।


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:winter special recipe how to cook carrot corn recipe