ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਤੁਹਾਡਾ ਮੋਟਾਪਾ ਪਾ ਸਕਦੈ ਤੁਹਾਡੀ ਯਾਦਦਾਸ਼ਤ 'ਤੇ ਬੁਰਾ ਅਸਰ

ਅਧੇੜ ਉਮਰ ਵਿੱਚ ਭਾਰ ਵਧਣਾ ਅਤੇ ਮੋਟਾਪਾ ਦਿਮਾਗ਼ੀ ਕਮਜ਼ੋਰੀ (ਭੁੱਲਣ ਦੀ ਬੀਮਾਰੀ) ਹੋਣ ਦਾ ਖ਼ਤਰਾ ਵੱਧ ਜਾਂਦਾ ਹੈ। 

 

ਇੱਕ ਤਾਜ਼ਾ ਖੋਜ ਵਿੱਚ ਖੋਜਕਰਤਾਵਾਂ ਨੇ ਅਧੇੜ ਉਮਰ ਦੇ ਮੋਟਾਪੇ ਅਤੇ ਦਿਮਾਗ਼ੀ ਕਮਜ਼ੋਰੀ ਵਿਚਕਾਰ ਇੱਕ ਮਜ਼ਬੂਤ ਸਬੰਧ ਮਿਲਦਾ ਹੈ। ਹਾਲਾਂਕਿ ਖਰਾਬ ਭੋਜਨ ਅਤੇ ਕਸਰਤ ਦੀ ਕਮੀ ਨਾਲ ਦਿਮਾਗ਼ੀ ਕਮਜ਼ੋਰੀ ਦਾ ਕੋਈ ਸਬੰਧ ਵੇਖਣ ਨੂੰ ਨਹੀਂ ਮਿਲਿਆ ਹੈ।


ਯੂਕੇ ਦੀ ਯੂਨੀਵਰਸਿਟੀ ਆਫ਼ ਆਕਸਫੋਰਡ ਦੀ ਖੋਜ ਕਰਤਾ ਸਾਰਾਹ ਫਲਾਉਡ ਨੇ ਕਿਹਾ ਕਿ ਕੁਝ ਖੋਜਾਂ ਵਿੱਚ ਦੱਸਿਆ ਗਿਆ ਹੈ ਕਿ ਖ਼ਰਾਬ ਭੋਜਨ ਅਤੇ ਕਸਰਤ ਦੀ ਕਮੀ ਨਾਲ ਲੋਕਾਂ ਵਿੱਚ ਦਿਮਾਗ਼ੀ ਬਿਮਾਰੀ ਦਾ ਖ਼ਤਰਾ ਵੱਧ ਸਕਦਾ ਹੈ, ਹਾਲਾਂਕਿ ਸਾਡੀਆਂ ਖੋਜਾਂ ਅਨੁਸਾਰ ਉਸ ਦੀ ਕਾਰਕ ਡਿਮੇਂਸ਼ੀਆ ਦੇ ਖ਼ਤਰੇ ਨੂੰ ਵੱਧਣ ਵਿੱਚ ਜ਼ਿਆਦਾ ਅਹਿਮ ਨਹੀਂ ਹੈ।


ਜਰਨਲ ਨਿਊਰੋਲੋਜੀ ਵਿੱਚ ਪ੍ਰਕਾਸ਼ਤ ਖੋਜ ਵਿੱਚ ਇੱਕ ਲੱਖ 13 ਹਜ਼ਾਰ 700 ਔਰਤਾਂ ਉੱਤੇ ਅਧਿਐਨ ਕੀਤਾ ਗਿਆ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title: Your obesity can affect your memory a shocking revelations came into the research