WhatsApp ਦੋ ਯੂਜਰ ਦੇਸ਼ਭਰ 'ਚ ਲਗਾਤਾਰ ਵੱਧ ਰਹੇ ਹਨ। ਇਸ ਐਪ ਦੀ ਮਦਦ ਨਾਲ ਤੁਸੀਂ ਆਪਣੇ ਦੋਸਤਾਂ, ਪਰਿਵਾਰਿਕ ਮੈਂਬਰਾਂ ਨੂੰ ਮੈਸੇਜ, ਫ਼ੋਟੋਜ਼, ਵੀਡੀਓਜ਼ ਆਦਿ ਭੇਜ ਸਕਦੇ ਹਾਂ। ਨਾਲ ਹੀ ਉਨ੍ਹਾਂ ਨਾਲ ਵੀਡੀਓ ਰਾਹੀਂ ਜਾਂ ਫੋਨ ਕਾੱਲ ਕਰਕੇ ਗੱਲ ਕਰ ਸਕਦੇ ਹਾਂ।
ਪਿਛਲੇ ਸਮੇਂ ਤੋਂ WhatsApp ਲਗਾਤਾਰ ਨਵੇਂ-ਨਵੇਂ ਅਪਡੇਟ ਲੈ ਕੇ ਆ ਰਿਹਾ ਹੈ। ਪਿਛਲੇ ਦਿਨੀਂ ਕੰਪਨੀ ਨੇ ਇੱਕ ਫ਼ੀਚਰ ਲਾਂਚ ਕੀਤਾ ਸੀ. ਜਿਸਦਾ ਇੰਤਜ਼ਾਰ ਲੱਖਾਂ ਯੂਜ਼ਰਸ ਨੂੰ ਸੀ। ਇਸ ਫ਼ੀਚਰ ਦਾ ਨਾਮ ਸੀ Whatsapp Payment Feature।
ਵਟ੍ਹਸਐਪ ਪੇਮੇਂਟ ਫ਼ੀਚਰ ਤੋਂ ਪੈਸੇ ਭੇਜਣਾ ਬਹੁਤ ਹੀ ਆਸਾਨ ਹੈ। ਯੂਜ਼ਰਸ ਬਸ ਕੁਝ ਕਦਮ ਫ਼ਾਲੋ ਕਰਕੇ ਇਸ ਫ਼ੀਚਰ ਦਾ ਇਸਤੇਮਾਲ ਕਰ ਸਕਦੇ ਹਨ। ਜੇ ਤੁਹਾਡੇ ਕੋਲ ਆਈਫ਼ੋਨ ਹੈ ਤਾਂ ਤੁਸੀਂ ਇਸ ਤਰੀਕੇ ਨਾਲ ਇਸ ਫ਼ੀਚਰ ਦੀ ਵਰਤੋਂ ਕਰ ਸਕਦੇ ਹੋ।
ਇਹ Steps ਵਰਤੋਂ
1- ਸਭ ਤੋਂ ਪਹਿਲਾ ਆਈਫ਼ੋਨ ਵਿੱਚ WhatsApp ਨੂੰ ਇੰਸਟਾਲ ਕਰੋ. ਫਿਰ ਐਪ ਦੀਆਂ ਸੈਟਿੰਗਸ ਵਿੱਚ ਜਾਓ. ਜਿੱਥੇ ਤੁਹਾਨੂੰ ਪੇਮੇਂਟ ਅਕਾਊਂਟ ਦਾ ਆਪਸ਼ਨ ਮਿਲੇਗਾ. ਇਸ ਤੇ ਕਲਿੱਕ ਕਰੋ।
2- ਇਸਤੋਂ ਬਾਅਦ ਤੁਹਾਨੂੰ ਉਹ ਅਕਾਊਂਟ ਜੋੜਨਾ ਹੋਵੇਗਾ। ਜਿਸ ਅਕਾਊਂਟ ਤੇ ਪੈਸੇ ਭੇਜਣੇ ਹਨ।
3- ਹੁਣ ਯੂਜ਼ਰ ਤੋਂ ਨੰਬਰ ਵੈਰੀਫ਼ਾਈ ਕਰਨ ਲਈ ਪੁੱਛਿਆ ਜਾਵੇਗਾ। ਜਿਸਤੋਂ ਬਾਅਦ ਬੈਕਾਂ ਦੀ ਸੂਚੀ ਆਵੇਗੀ।
4- ਫਿਰ ਬੈਂਕ ਸਲੈਕਟ ਕਰਕੇ ਉੱਥੇ ਅਕਾਊਂਟ ਦੀ ਜਾਣਕਾਰੀ ਭਰਨੀ ਹੋਵੇਗੀ। ਇਸਤੋਂ ਬਾਅਦ ਯੂਜ਼ਰ ਨੂੰ ਯੂਪੀਆਈ ਪਿਨ ਸੈੱਟ ਕਰਨ ਲਈ ਕਿਹਾ ਜਾਵੇਗਾ । ਇਸਤੋਂ ਬਾਅਦ ਤੁਸੀਂ ਇਸ ਫ਼ੀਚਰ ਦਾ ਇਸਤੇਮਾਲ ਕਰ ਸਕਦੇ ਹੋ।