ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬ 'ਚ 10 ਵਜੇ ਤੱਕ 10.01 ਫੀਸਦੀ ਵੋਟਿੰਗ

ਪਟਿਆਲਾ 'ਚ ਵੋਟ ਪਾਉਣ ਲਈ ਲਾਈਨ ਵਿਚ ਖੜ੍ਹੇ ਵੋਟਰ।

ਜਲੰਧਰ ਜ਼ਿਲ੍ਹੇ ਵਿਚ ਸਵੇਰੇ ਸ਼ੁਰੂ ਹੋਈ ਵੋਟਿੰਗ ਦੇ ਚਲਦਿਆਂ 10 ਵਜੇ ਤੱਕ 10.01 ਫੀਸਦੀ ਵੋਟਿੰਗ ਹੋਈ। ਜਦੋਂ ਕਿ   9 ਵਜੇ ਤੱਕ 11 ਫੀਸਦੀ ਵੋਟਿੰਗ ਹੋਈ। ਪੰਜਾਬ ਵਿਚ 0.89 ਫੀਸਦੀ ਵੋਟਿੰਗ ਹੋਈ। ਬਠਿੰਡਾ ਵਿਚ 10.06 ਫੀਸਦੀ ਅਤੇ ਫਿਰੋਜ਼ਪੁਰ ਵਿਚ 8.70 ਫੀਸਦੀ ਵੋਟਿੰਗ ਹੋਈ।

 

ਜ਼ਿਕਰਯੋਗ ਹੈ ਕਿ ਲੋਕ ਸਭਾ ਚੋਣਾਂ ਦੇ ਆਖਰੀ ਸੱਤਵੇਂ ਪੜਾਅ ਵਿਚ ਅੱਜ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਸਮੇਤ 8 ਸੂਬਿਆਂ ਦੀਆਂ 59 ਸੀਟਾਂ ਉਤੇ ਵੋਟਿੰਗ ਜਾਰੀ ਹੈ। ਪੰਜਾਬ ਭਰ ਵਿਚ ਨੌਜਵਾਨ ਨਵੇਂ ਬਣੇ ਵੋਟਰਾਂ ਵਿਚ ਭਾਰੀ ਉਤਸ਼ਾਹ ਦਿਖਾਈ ਦੇ ਰਿਹਾ ਹੈ। ਵੋਟਾਂ ਪੈਣ ਤੋਂ ਹੀ ਬੂਥ ਕੇਂਦਰਾਂ ਉਤੇ ਲੋਕਾਂ ਦੀਆਂ ਲੰਬੀਆਂ ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਹਨ।

 

ਸੱਤਵੇਂ ਪੜਾਅ ਵਿਚ ਪੰਜਾਬ ਵਿਚ 13, ਚੰਡੀਗੜ੍ਹ 1, ਯੂਪੀ ਵਿਚ 12, ਪੱਛਮੀ ਬੰਗਾਲ ਵਿਚ 9, ਬਿਹਾਰ ਤੇ ਮੱਧ ਪ੍ਰਦੇਸ਼ ਵਿਚ 8–8, ਹਿਮਾਚਲ ਪ੍ਰਦੇਸ਼ ਵਿਚ 4, ਝਾਰਖੰਡ ਵਿਚ ਤਿੰਨ ਦੀਆਂ ਤਿੰਨ ਸੀਟਾਂ ਉਤੇ ਅੱਜ ਲੋਕ ਸਭਾ ਚੋਣਾਂ ਦੀਆਂ ਵੋਟਾਂ ਪੈ ਰਹੀਆਂ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:11 Percent polling in Jalandhar till 9 am