ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਜਪਾ ਦੇ 2 ਮੰਤਰੀਆਂ ਤੇ 12 ਵਿਧਾਇਕਾਂ ਨੇ ਪਾਰਟੀ ਤੋਂ ਅਸਤੀਫ਼ਾ ਦਿੱਤਾ

ਅਰੁਣਾਚਲ ਪ੍ਰਦੇਸ਼ ਚ ਸੱਤਾਧਾਰੀ ਭਾਜਪਾ ਨੂੰ ਉਸ ਸਮੇਂ ਭਾਰੀ ਝਟਕਾ ਲਗਿਆ ਜਦੋਂ 2 ਮੰਤਰੀਆਂ ਅਤੇ 12 ਵਿਧਾਇਕਾਂ ਸਮੇਤ ਕੁੱਲ 15 ਨੇਤਾਵਾਂ ਨੇ ਮੰਗਲਵਾਰ ਨੂੰ ਪਾਰਟੀ ਛੱਡ ਕੇ ਨੈਸ਼ਨਲ ਪੀਪਲਜ਼ ਪਾਰਟੀ (NPP) ਚ ਸ਼ਾਮਲ ਹੋਣ ਦਾ ਐਲਾਨ ਕਰ ਦਿੱਤਾ।

 

ਸੂਬੇ ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਚ ਭਾਜਪਾ ਦੁਆਰਾ ਪਾਰਟੀ ਦੇ ਸੂਬਾਈ ਜਨਰਲ ਸਕੱਤਰ ਜਾਰਪੁਮ ਗਾਮਲਿਨ, ਗ੍ਰਹਿ ਮੰਤਰੀ ਕੁਮਾਰ ਵਾਈ, ਸੈਰ–ਸਪਾਟਾ ਮੰਤਰੀ ਜਾਰਕਰ ਗਾਮਲਿਨ ਅਤੇ ਕਈ ਵਿਧਾਇਕਾਂ ਨੂੰ ਟਿਕਟ ਨਹੀਂ ਦਿੱਤੇ ਜਾਣ ਮਗਰੋਂ ਵੱਡੇ ਪੱਧਰ ਤੇ ਪਾਰਟੀ ਛੱਡਣ ਦਾ ਇਹ ਕਦਮ ਸਾਹਮਣੇ ਆਇਆ ਹੈ।

 

ਅਰੁਣਾਚਲ ਪ੍ਰਦੇਸ਼ ਦੀਆਂ 60 ਵਿਧਾਨ ਸਭਾ ਸੀਟਾਂ ਚੋਂ 54 ਲਈ ਉਮੀਦਵਾਰਾਂ ਦੇ ਨਾਮਾਂ ਤੇ ਭਾਜਪਾ ਦੇ ਸੰਸਦੀ ਬੋਰਡ ਨੇ ਐਤਵਾਰ ਨੂੰ ਮੁਹਰ ਲਗਾਈ। ਸੂਬੇ ਚ 11 ਅਪ੍ਰੈਲ ਨੂੰ ਲੋਕਸਭਾ ਚੋਣਾਂ ਦੇ ਨਾਲ ਹੀ ਵਿਧਾਨ ਸਭਾ ਚੋਣਾਂ ਵੀ ਹੋ ਰਹੀਆਂ ਹਨ।

 

ਸੋਮਵਾਰ ਨੂੰ ਜਾਰਪੁਮ ਗਾਮਲਿਨ ਨੇ ਭਾਜਪਾ ਦੀ ਅਰੁਣਾਚਲ ਪ੍ਰਦੇਸ਼ ਇਕਾਈ ਦੇ ਪ੍ਰਧਾਨ ਤਾਪਿਰ ਗਾਓ ਨੂੰ ਆਪਣਾ ਅਸਤੀਫ਼ਾ ਭੇਜਿਆ। ਉਹ ਸੋਮਵਾਰ ਸਵੇਰ ਤੋਂ ਹੀ ਗੁਹਾਵਟੀ ਚ ਹਨ, ਜਿੱਥੇ ਮੇਘਾਲਿਆ ਦੇ ਮੁੱਖ ਮੰਤਰੀ ਕੋਨਰਾਡ ਸੰਗਮਾ ਨੇ ਉਨ੍ਹਾਂ ਨਾਲ ਮੁਲਾਕਾਤ ਕੀਤੀ।

 

ਐਨਪੀਪੀ ਦੇ ਇਕ ਸਿਖਰ ਨੇਤਾ ਨੇ ਕਿਹਾ, ਜਾਰਪੁਮ, ਜਾਰਕਰ, ਕੁਮਾਰ ਵਾਈ ਅਤੇ ਭਾਜਪਾ ਦੇ 12 ਮੌਜੂਦਾ ਵਿਧਾਇਕਾਂ ਨੇ ਐਨਪੀਪੀ ਜਨਰਲ ਸਕੱਤਰ ਥਾਮਸ ਸੰਗਮਾ ਨਾਲ ਮੰਗਲਵਾਰ ਨੂੰ ਮੁਲਾਕਾਤ ਕੀਤੀ ਤੇ ਐਨਪੀਪੀ ਚ ਸ਼ਾਮਲ ਹੋਣ ਦਾ ਫੈਸਲਾ ਕੀਤਾ। ਇਨ੍ਹਾਂ ਨੇਤਾਵਾਂ ਦੇ ਆਉਣ ਨਾਲ ਐਨਪੀਪੀ ਮਜ਼ਬੂਤ ਹੋਵੇਗੀ।’

 

ਇਸ ਵਿਚਾਲੇ ਐਨਪੀਪੀ ਨੇ ਪੂਰਬੀ ਉੱਤਰ ਸੂਬਿਆਂ ਦੀ ਸਾਰੀਆਂ 25 ਸੀਟਾਂ ਤੇ ਆਪਣੇ ਉਮੀਦਵਾਰ ਉਤਾਰਨ ਦਾ ਫੈਸਲਾ ਕੀਤਾ ਹੈ। ਪਾਰਟੀ ਨੇ ਮੇਘਾਲਿਆ ਦੇ ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਹੈ। ਹੋਰਨਾਂ ਸੀਟਾਂ ਦੀ ਵੀ ਸੂਚੀ ਜਲਦ ਜਾਰੀ ਕਰ ਦਿੱਤੀ ਜਾਵੇਗੀ।

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:2 Ministers and 12 MLA resign from BJP in Arunachal Pradesh