ਅਗਲੀ ਕਹਾਣੀ

ਦੇਸ਼ ’ਚ ਦੂਜੇ ਗੇੜ ਦੌਰਾਨ ਪਈਆਂ 66% ਵੋਟਾਂ

ਦੇਸ਼ ’ਚ ਦੂਜੇ ਗੇੜ ਦੌਰਾਨ ਪਈਆਂ 61.12% ਵੋਟਾਂ

ਮੁੱਖ ਚੋਣ ਕਮਿਸ਼ਨਰ ਸੁਨੀਲ ਅਰੋੜਾ ਨੇ ਅੱਜ ਇੱਥੇ ਇੱਕ ਪ੍ਰੈੱਸ ਕਾਨਫ਼ਰੰਸ ਦੌਰਾਨ ਦੱਸਿਆ ਕਿ ਦੇਸ਼ ਵਿੱਚ ਦੂਜੇ ਗੇੜ ਦੀ ਵੋਟਿੰਗ ਕੁੱਲ ਮਿਲਾ ਕੇ ਅਮਨ–ਚੈਨ ਨਾਲ ਨਿੱਬੜ ਗਈ ਹੈ। ਸ਼ਾਮੀਂ 6 ਵਜੇ ਦੇ ਅੰਕੜਿਆਂ ਮੁਤਾਬਕ ਦੂਜੇ ਗੇੜ 'ਚ ਕੁੱਲ 66 ਫ਼ੀ ਸਦੀ ਵੋਟਾਂ ਪੈਣ ਦੀ ਖ਼ਬਰ ਸੀ।

 

 

ਇਸ ਤੋਂ ਪਹਿਲਾਂ ਸ਼ਾਮੀਂ 5 ਵਜੇ ਤੱਕ 61.12% ਵੋਟਾਂ ਭੁਗਤ ਚੁੱਕੀਆਂ ਸਨ।

 

 

ਸ੍ਰੀ ਅਰੋੜਾ ਨੇ ਸਾਰੇ ਚੋਣ ਕਰਮਚਾਰੀਆਂ/ਅਧਿਕਾਰੀਆਂ ਤੇ ਆਮ ਜਨਤਾ ਨੂੰ ਚੋਣ ਪ੍ਰਕਿਰਿਆ ਸਾਫ਼–ਸੁਥਰੇ ਢੰਗ ਨਾਲ ਨੇਪਰੇ ਚਾੜ੍ਹਨ ਲਈ ਮੁਬਾਰਕਾਂ ਦਿੱਤੀਆਂ।

 

 

ਸ਼ਾਮੀਂ ਪੰਜ ਵਜੇ ਤੱਕ ਆਸਾਮ ਵਿੱਚ 73.32%, ਬਿਹਾਰ ਵਿੱਚ 58.14%, ਛੱਤੀਸਗੜ੍ਹ ਵਿੱਚ 68.70%, ਜੰਮੂ–ਕਸ਼ਮੀਰ ਵਿੱਚ 43.3% ਵੋਟਾਂ ਪੈ ਚੁੱਕੀਆਂ ਸਨ।

 

 

ਇੰਝ ਹੀ ਕਰਨਾਟਕ ਵਿੱਚ ਅੱਜ ਦੂਜੇ ਗੇੜ ਦੌਰਾਨ 61.80%, ਮਹਾਰਾਸ਼ਟਰ ਵਿੱਚ 55.37%, ਮਨੀਪੁਰ ’ਚ 74.69%, ਓੜੀਸ਼ਾ ਵਿੱਚ 57.41 ਫ਼ੀ ਸਦੀ, ਪੁੱਡੂਚੇਰੀ ਵਿੱਚ 72.40%, ਤਾਮਿਲ ਨਾਡੂ ’ਚ 61.52%, ਉੱਤਰ ਪ੍ਰਦੇਸ਼ ਵਿੱਚ 58.12% ਅਤੇ ਪੱਛਮੀ ਬੰਗਾਲ ਵਿੱਚ 75.27 ਫ਼ੀ ਸਦੀ ਵੋਟਾਂ ਪਈਆਂ ਸਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:61 per cent polling during second phase in India