ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਲੋਕ ਸਭਾ ਚੋਣਾਂ ਦੇ 5ਵੇਂ ਗੇੜ ’ਚ 7 ਰਾਜਾਂ ਦੀਆਂ 51 ਸੀਟਾਂ ’ਤੇ ਪਈਆਂ 62.56% ਵੋਟਾਂ

ਲੋਕ ਸਭਾ ਚੋਣਾਂ ਦੇ 5ਵੇਂ ਗੇੜ ’ਚ 7 ਰਾਜਾਂ ਦੀਆਂ 51 ਸੀਟਾਂ ’ਤੇ ਪਈਆਂ 62.56% ਵੋਟਾਂ

ਲੋਕ ਸਭਾ ਚੋਣਾਂ ਦੇ ਪੰਜਵੇਂ ਗੇੜ ਵਿੱਚ 51 ਸੀਟਾਂ ਉੱਤੇ ਸੋਮਵਾਰ ਨੂੰ ਪਈਆਂ ਵੋਟਾਂ ਵਿੱਚ ਪਿਛਲੀਆਂ ਚੋਣਾਂ ਦੇ ਮੁਕਾਬਲੇ ਲਗਭਗ 1 ਫ਼ੀ ਸਦੀ ਵਾਧਾ ਹੋਇਆ ਹੈ। ਉੱਪ ਚੋਣ ਕਮਿਸ਼ਨਰ ਸੰਦੀਪ ਸਕਸੈਨਾ ਨੇ ਦੱਸਿਆ ਕਿ ਸੱਤ ਸੂਬਿਆਂ ਦੀਆਂ 51 ਸੀਟਾਂ ਉੱਤੇ ਸ਼ਾਮੀਂ ਛੇ ਵਜੇ ਤੱਕ ਪ੍ਰਾਪਤ ਜਾਣਕਾਰੀ ਅਨੁਸਾਰ 62.56 ਫ਼ੀ ਸਦੀ ਪੋਲਿੰਗ ਹੋਈ ਹੈ। ਸਾਲ 2014 ਦੀਆਂ ਆਮ ਚੋਣਾਂ ਵੇਲੇ ਵੋਟ ਫ਼ੀ ਸਦ 61.75 ਫ਼ੀ ਸਦੀ ਰਿਹਾ ਸੀ।

 

 

ਪਿਛਲੇ ਚਾਰ ਗੇੜਾਂ ਦੇ ਮੁਕਾਬਲੇ ਇਹ ਵੋਟਿੰਗ ਫ਼ੀ ਸਦ ਸਭ ਤੋਂ ਘੱਟ ਰਹੀ। ਚੋਣ ਅਧਿਕਾਰੀ ਨੇ ਦੱਸਿਆ ਕਿ ਪਿਛਲੇ ਚਾਰ ਗੇੜਾਂ ਵਿੱਚ 69.50 ਫ਼ੀ ਸਦੀ, ਦੂਜੇ ਗੇੜ ਵਿੱਚ 69.44 ਫ਼ੀ ਸਦੀ, ਤੀਜੇ ਗੇੜ ਵਿੱਚ 68.40 ਫ਼ੀ ਸਦੀ ਤੇ ਚੌਥੇ ਗੇੜ ਵਿੱਚ 65.51 ਫ਼ੀ ਸਦੀ ਵੋਟਿੰਗ ਹੋਈ ਸੀ।

 

 

ਸ੍ਰੀ ਸਕਸੈਨਾ ਨੇ ਦੱਸਿਆ ਕਿ ਝਾਰਖੰਡ, ਰਾਜਸਥਾਨ, ਜੰਮੂ–ਕਸ਼ਮੀਰ ਤੇ ਪੱਛਮੀ ਬੰਗਾਲ ਵਿੱਚ ਵੋਟਾਂ ਦੀ ਪ੍ਰਕਿਰਿਆ ਵਿੱਚ ਰੁਕਾਵਟ ਪਾਉਣ ਦੀਆਂ ਇੱਕਾ–ਦੁੱਕਾ ਘਟਨਾਵਾਂ ਨੂੰ ਛੱਡ ਕੇ ਬਾਕੀ ਸਾਰੀਆਂ ਥਾਵਾਂ ਉੱਤੇ ਪੋਲਿੰਗ ਸ਼ਾਂਤੀਪੂਰਨ ਰਹੀ। ਪੰਜਵੇਂ ਗੇੜ ਵਿੱਚ ਉੱਤਰ ਪ੍ਰਦੇਸ਼ ਤੇ ਬਿਹਾਰ ਵਿੱਚ ਵੋਟਾਂ ਪਾਉਣ ਦਾ ਪੱਧਰ ਪਿਛਲੀਆਂ ਚੋਣਾਂ ਦੇ ਮੁਕਾਬਲੇ ਵਧਿਆ ਹੈ।

 

 

ਇਸ ਗੇੜ ਵਿੱਚ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ, ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ, ਯੂਪੀਏ ਪ੍ਰਧਾਨ ਸੋਨੀਆ ਗਾਂਧੀ ਤੇ ਅਮੇਠੀ ਤੋਂ ਚੋਣ ਲੜ ਰਹੀ ਸਮ੍ਰਿਤੀ ਈਰਾਨੀ ਦੀ ਕਿਸਮਤ ਈਵੀਐੱਮਜ਼ ਵਿੱਚ ਕੈਦ ਹੋ ਗਈ। ਇਸ ਗੇੜ ਵਿੱਚ 674 ਉਮੀਦਵਾਰਾਂ ਦੀ ਕਿਸਮਤ ਦਾਅ ਉੱਤੇ ਸੀ। ਸੱਤ ਸੂਬਿਆਂ ਦੀਆਂ 51 ਸੀਟਾਂ ਉੱਤੇ ਚੋਣ ਲਈ 96,088 ਪੋਲਿੰਗ ਸਟੇਸ਼ਨ ਬਣਾਏ ਗਏ ਸਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:62 56 per cent polling at 51 Seats of 7 states during 5th phase of LS polls