ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਮੇਰੀ ਜਿੱਤ ਨਾਲ ਪੰਜਾਬ ’ਚ ਵੱਡੀ ਸਿਆਸੀ ਤਬਦੀਲੀ ਆਵੇਗੀ: ਬੀਰ ਦੇਵਿੰਦਰ ਸਿੰਘ

​​​​​​​ਮੇਰੀ ਜਿੱਤ ਨਾਲ ਪੰਜਾਬ ’ਚ ਵੱਡੀ ਸਿਆਸੀ ਤਬਦੀਲੀ ਆਵੇਗੀ: ਬੀਰ ਦੇਵਿੰਦਰ ਸਿੰਘ

ਪੰਜਾਬ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਅਤੇ ਅਨੰਦਪੁਰ ਸਾਹਿਬ ਸੀਟ ਤੋਂ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਉਮੀਦਵਾਰ ਸ੍ਰੀ ਬੀਰ ਦਵਿੰਦਰ ਸਿੰਘ (69) ਅੱਜ–ਕੱਲ੍ਹ ਪੂਰੀ ਸਰਗਰਮੀ ਨਾਲ ਚੋਣ–ਪ੍ਰਚਾਰ ਵਿੱਚ ਰੁੱਝੇ ਹੋਏ ਹਨ। ਉਨ੍ਹਾਂ ‘ਹਿੰਦੁਸਤਾਨ ਟਾਈਮਜ਼’ ਨਾਲ ਖ਼ਾਸ ਗੱਲਬਾਤ ਕੀਤੀ। ਪੇਸ਼ ਹਨ ਉਸੇ ਗੱਲਬਾਤ ਦੇ ਕੁਝ ਅੰਸ਼:

 

 

ਸ੍ਰੀ ਬੀਰ ਦੇਵਿੰਦਰ ਸਿੰਘ ਨੇ ਕਿਹਾ ਕਿ ਸਾਲ 2015 ਦੌਰਾਨ ਪੰਜਾਬ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਦੁਖਦਾਈ ਘਟਨਾਵਾਂ ਵਾਪਰੀਆਂ ਸਨ; ਜਿਨ੍ਹਾਂ ਕਰਕੇ ਲੋਕ ਭਾਵਨਾਵਾਂ ਨੂੰ ਵੱਡੀ ਠੇਸ ਪੁੱਜੀ ਸੀ। ‘ਤਦ ਬਾਦਲਾਂ ਨੇ ਨਾਂਹ–ਪੱਖੀ ਭੂਮਿਕਾ ਨਿਭਾਈ ਸੀ ਤੇ ਲੋਕ ਹੁਣ ਉਨ੍ਹਾਂ ਸਾਰੀਆਂ ਘਟਨਾਵਾਂ ਦਾ ਜਵਾਬ ਦੇਣਗੇ। ਮੇਰੀ ਜਿੱਤ ਨਾਲ ਪੰਜਾਬ ਵਿੱਚ ਵੱਡੀ ਸਿਆਸੀ ਤਬਦੀਲੀ ਆਵੇਗੀ, ਜਿਸ ਲਈ ਹੁਣ ਸ਼ੁਰੂਆਤ ਹੋ ਚੁੱਕੀ ਹੈ।’

 

 

ਸੁਆਲਾਂ ਦੇ ਜੁਆਬ ਦਿੰਦਿਆਂ ਸ੍ਰੀ ਬੀਰ ਦੇਵਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੀਆਂ ਚੋਣ ਮੁਹਿੰਮਾਂ ਪੰਥਕ ਮੁੱਦਿਆਂ ਨਾਲ ਮਜ਼ਬੂਤ ਜ਼ਰੂਰ ਹੋ ਸਕਦੀਆਂ ਹਨ ਪਰ ਐੱਮਪੀ ਬਣਨ ਤੋਂ ਬਾਅਦ ਮੈਂ ਸਾਰੇ ਭਾਈਚਾਰਿਆਂ, ਜਾਤਾਂ ਤੇ ਧਰਮਾਂ ਨਾਲ ਸਬੰਧਤ ਲੋਕਾਂ ਨਾਲ ਮਿਲ ਕੇ ਕੰਮ ਕਰਾਂਗਾ। ‘ਮੇਰੇ ਕੋਲ ਲੋਕਾਂ ਦੀ ਆਵਾਜ਼ ਉਠਾਉਣ ਦਾ ਦਾ 50 ਸਾਲਾਂ ਦਾ ਤਜਰਬਾ ਹੈ ਤੇ ਵੋਟਰਾਂ ਨੂੰ ਫ਼ਰਕ ਆਪੇ ਪਤਾ ਲੱਗ ਜਾਵੇਗਾ, ਜਦੋਂ ਮੈਂ ਉਨ੍ਹਾਂ ਦੇ ਮੁੱਦੇ ਲੋਕ ਸਭਾ ’ਚ ਉਠਾਵਾਂਗਾ। ਮੇਰੀ ਪਾਰਟੀ ਨੇ ਪਾਰਟੀ ਦਾ ਚੋਣ–ਮੈਨੀਫ਼ੈਸਟੋ (ਚੋਣ ਮਨੋਰਥ–ਪੱਤਰ) ਤਿਆਰ ਕਰਨ ਦੀ ਜ਼ਿੰਮੇਵਾਰੀ ਸੌਂਪੀ ਹੈ; ਜਿਸ ਵਿੱਚ ਕਰਜ਼ਾ, ਖੇਤੀ ਸੰਕਟ, ਸਰਕਾਰੀ ਕੰਮ–ਕਾਜ, ਕਾਨੂੰਨ ਤੇ ਵਿਵਸਥਾ ਤੇ ਨਸ਼ੇ ਸਭ ਮਾਮਲਿਆਂ ਨੂੰ ਕਲਾਵੇ ਵਿੱਚ ਲਿਆ ਜਾਵੇਗਾ। ਮੈਂ ਸਾਰੇ ਧਰਮਾਂ ਵਿਚਾਲੇ ਆਪਸੀ ਸਮਝ ਵਧਾਉਣ ਲਈ ਉਸਾਰੂ ਭੂਮਿਕਾ ਨਿਭਾਵਾਂਗਾ।’

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:A big transformation will occur with my victory Bir Devinder Singh