ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੋਦੀ ਨੂੰ ਮਿਲਣ 1500km ਤੁਰਨ ਵਾਲੇ ਨੂੰ ਕਾਂਗਰਸ ਨੇ ਬਣਾਇਆ ਉਮੀਦਵਾਰ

ਓਡੀਸ਼ਾ ਦੇ ਰਹਿਣ ਵਾਲੇ 31 ਸਾਲਾ ਮੂਰਤੀ ਬਣਾਉਣ ਵਾਲੇ ਕਾਰੀਗਰ ਮੁਕਤੀਕਾਂਤ ਬਿਸਵਾਲ ਉਸ ਸਮੇਂ ਕੌਮੀ ਸੁਰਖੀਆਂ ਚ ਅਚਾਨਕ ਆ ਗਏ ਜਦੋਂ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲਣ ਦੀ ਕੋਸ਼ਿਸ਼ ਚ 71 ਦਿਨਾਂ ਤੱਕ ਲਗਭਗ 1500 ਕਿਲੋਮੀਟਰ ਪੈਦਲ ਯਾਤਰਾ ਤੁਰ ਗਏ।

 

 

ਉਹ ਆਪਣੇ ਨਾਲ ਤਿਰੰਗਾ ਅਤੇ ਇਕ ਵੱਡਾ ਬੈਨਰ ਲੈ ਕੇ ਆ ਰਹੇ ਸਨ ਤਾਂਕਿ ਪੀਐਮ ਮੋਦੀ ਨੂੰ ਰਾਊਰਕੇਲਾ ਦੇ ਇਸਪਾਤ ਜਨਰਲ ਹਸਪਤਾਲ ਨੂੰ ਸਹੂਲਤਾਂ ਦੇਣ ਬਾਰੇ ਚ ਪੀਐਮ ਮੋਦੀ ਵਲੋਂ ਕੀਤੇ ਵਾਅਦੇ ਨੂੰ ਮੁੜ ਯਾਦ ਕਰਵਾ ਸਕਣ।

 

ਪਰ ਬਿਸਵਾਲ ਦਿੱਲੀ ਪੁੱਜਣ ਤੋਂ ਪਹਿਲਾਂ ਹੀ ਮੁੱਖ ਮਾਰਗ ਤੇ ਬੇਹੋਸ਼ ਹੋ ਕੇ ਡਿੱਗ ਪਏ। ਉਨ੍ਹਾਂ ਨੇ ਉੱਤਰ ਪ੍ਰਦੇਸ਼ ਦੇ ਆਗਰਾ ਚ ਇਕ ਹਸਪਤਾਲ ਚ ਭਰਤੀ ਕਰਵਾਇਆ ਗਿਆ। ਹਾਲਾਂਕਿ ਕੌਮੀ ਰਾਜਧਾਨੀ ਪੁੱਜਣ ਮਗਰੋਂ ਪੀਐਮ ਮੋਦੀ ਨੂੰ ਮਿਲਣ ਦੀ ਕੋਸ਼ਿਸ਼ ਉਨ੍ਹਾਂ ਦੀ ਅਸਫ਼ਲ ਰਹੀ। ਹੁਣ ਬਿਸਵਾਲ ਨੂੰ ਕਾਂਗਰਸ ਨੇ ਰਾਊਰਕੇਲਾ ਤੋਂ ਵਿਧਾਨ ਸਭਾ ਦਾ ਉਮੀਦਵਾਰ ਬਣਾਇਆ ਹੈ।

 

ਓਡੀਸ਼ਾ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਦੀ ਉਮੀਦਵਾਰਾਂ ਦੀ ਸੂਚੀ ਚ ਜੇਲ੍ਹ ਚ ਬੰਦ ਮਾਓਵਾਦੀ ਆਗੂ ਸਬਯਾਸ਼ਚੀ ਪਾਂਡਾ ਦੀ ਪਤਨੀ ਸੁਭਾਸ਼ੀ ਪਾਂਡਾ ਦਾ ਵੀ ਨਾਂ ਹੈ। ਉਨ੍ਹਾਂ ਨੂੰ ਰਾਨਪੁਰ ਵਿਧਾਨ ਸਭਾ ਤੋਂ ਉਮੀਦਵਾਰ ਬਣਾਇਆ ਗਿਆ ਹੈ।

 

ਕਾਂਗਰਸ ਨੇ ਇਕ ਹੋਰ ਮਾਓਵਾਦੀ ਨਾਲ ਸਬੰਧ ਦੇ ਦੋਸ਼ੀ ਸੰਗਰਾਮ ਮੋਹੰਤੀ ਨੂੰ ਵੀ ਆਪਣਾ ਉਮੀਦਵਾਰ ਬਣਾਇਆ ਹੈ। 38 ਸਾਲਾ ਸੁਰੁਦਾ ਵਿਧਾਨ ਸਭਾ ਤੋਂ ਕਾਂਗਰਸ ਉਮੀਦਵਾਰ ਸਾਬਕਾ ਮਾਓਵਾਦੀ ਦਾਂਡਾਪਾਣੀ ਮੋਹੰਤੀ ਦੇ ਬੇਟੇ ਹਨ।

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:A man who walked 1500km to meet PM Modi 2019 In Congress list for Odisha polls