ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਆਮ ਆਦਮੀ ਪਾਰਟੀ ਨੂੰ ਖੇਰੂੰ–ਖੇਰੂੰ ਕਰਨ ਲਈ ਸਿਰਫ਼ ਕੇਜਰੀਵਾਲ ਜ਼ਿੰਮੇਵਾਰ: ਖਹਿਰਾ

ਸੁਖਪਾਲ ਸਿੰਘ ਖਹਿਰਾ

ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਇਸ ਵੇਲੇ ਆਰ–ਪਾਰ ਦੀ ਲੜਾਈ ਲੜ ਰਹੇ ਹਨ। ਦੋ ਵਾਰ ਭੁਲੱਥ ਹਲਕੇ ਤੋਂ ਵਿਧਾਇਕ ਰਹਿ ਚੁੱਕੇ ਸ੍ਰੀ ਖਹਿਰਾ ਨੇ ਇਸੇ ਵਰ੍ਹੇ ਜਨਵਰੀ ’ਚ ਆਮ ਆਦਮੀ ਪਾਰਟੀ ਤੋਂ ਅਸਤੀਫ਼ਾ ਦੇ ਕੇ ਆਪਣੀ ਵੱਖਰੀ ਪਾਰਟੀ ਬਣਾ ਲਈ ਸੀ। ਉਨ੍ਹਾਂ ਨੇ ਪੰਜਾਬ ਡੈਮੋਕ੍ਰੈਟਿਕ ਅਲਾਇੰਸ ਵੀ ਬਣਾਇਆ ਹੈ, ਜਿਸ ਵਿੱਚ ਛੇ ਪਾਰਟੀਆਂ ਸ਼ਾਮਲ ਹਨ। ‘ਹਿੰਦੁਸਤਾਨ ਟਾਈਮਜ਼’ ਨਾਲ ਉਨ੍ਹਾਂ ਖ਼ਾਸ ਗੱਲਬਾਤ ਕੀਤੀ। ਪੇਸ਼ ਹਨ ਉਸੇ ਗੱਲਬਾਤ ਦੇ ਕੁਝ ਅੰਸ਼:

 

 

ਸੁਆਲਾਂ ਦੇ ਜੁਆਬ ਦਿੰਦਿਆਂ ਸ੍ਰੀ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਉਨ੍ਹਾਂ ਨੇ ਖਡੂਰ ਸਾਹਿਬ ਤੋਂ ਬੀਬੀ ਪਰਮਜੀਤ ਕੌਰ ਖਾਲੜਾ ਨੂੰ ਪੰਥਕ ਕੋਣ ਨੂੰ ਧਿਆਨ ਵਿੱਚ ਰੱਖਦਿਆਂ ਉਮੀਦਵਾਰ ਨਹੀਂ ਬਣਾਇਆ ਸੀ ਪਰ ਉੱਥੇ ਆਮ ਲੋਕਾਂ ਨੂੰ ਸ਼ਿਕਾਰ ਬਣਾਇਆ ਗਿਆ ਸੀ ਤੇ ਜਿਨ੍ਹਾਂ ਨਾਲ ਵਧੀਕੀਆਂ ਹੋਈਆਂ ਹਨ, ਉਨ੍ਹਾਂ ਨੂੰ ਹੀ ਟਿਕਟ ਦਿੱਤੀ ਗਈ ਹੈ। ਬਹਿਬਲ ਕਲਾਂ ਗੋਲੀ ਕਾਂਡ ਦੇ ਮੁੱਦੇ ਉੱਤੇ ਵੀ ਅਸੀਂ ਬੇਇਨਸਾਫ਼ੀ ਦੇ ਖਿ਼ਲਾਫ਼ ਹਾਂ।

 

 

ਸ੍ਰੀ ਖਹਿਰਾ ਨੇ ਕਿਹਾ ਕਿ ਬੀਬੀ ਖਾਲੜਾ ਦੇ ਪਤੀ ਨੂੰ ਪੰਜਾਬ ਪੁਲਿਸ ਨੇ ਗ਼ੈਰ–ਸੰਵਿਧਾਨਕ ਤਰੀਕੇ ਕਾਰਵਾਈ ਕਰਦਿਆਂ ਖ਼ਤਮ ਕੀਤਾ ਸੀ। ਭਾਈ ਮੋਹਕਮ ਸਿੰਘ ਜਿਹੇ ਕੱਟੜਪੰਥੀ ਆਗੂਆਂ ਦੀ ਵੀ ਬੀਬੀ ਖਾਲੜਾ ਨਾਲ ਸਿਰਫ਼ ਇਸੇ ਕਰਕੇ ਹਮਦਰਦੀ ਹੈ। ਬਦਲੇ ਵਿੱਚ ਉਹ ਕੁਝ ਨਹੀਂ ਚਾਹ ਰਹੇ।

 

 

ਸ੍ਰੀ ਖਹਿਰਾ ਨੇ ਕਿਹਾ ਕਿ ਉਨ੍ਹਾਂ ਨੇ ਇਕੱਲਿਆਂ ਨੇ ਹੀ ਆਮ ਆਦਮੀ ਪਾਰਟੀ ਨਹੀਂ ਛੱਡੀ ਸੀ; ਸਗੋਂ ਪ੍ਰਸ਼ਾਂਤ ਭੂਸ਼ਨ ਤੇ ਯੋਗੇ਼ਦਰ ਯਾਦਵ ਜਿਹੇ ਵਿਅਕਤੀ ਵੀ ਪਾਰਟੀ ਨੂੰ ਛੱਡ ਗਏ, ਜਿਨ੍ਹਾਂ ਨੇ ਇਹ ਪਾਰਟੀ ਬਣਾਈ ਸੀ। ‘ਮੈਂ ਦਰਜਨਾਂ ਨਾਂਅ ਦੇ ਸਕਦਾ ਹਾਂ, ਜਿਹੜੇ ਆਮ ਆਦਮੀ ਪਾਰਟੀ ਨੂੰ ਛੱਡ ਕੇ ਜਾ ਚੁੱਕੇ ਹਨ। ਜਾਂ ਤਾਂ ਲੋਕ ਉਨ੍ਹਾਂ ਨੂੰ ਛੱਡ ਕੇ ਚਲੇ ਗਏ ਹਨ ਤੇ ਜਾਂ ਉਨ੍ਹਾਂ ਨੇ ਲੋਕਾਂ ਨੂੰ ਪਾਰਟੀ ’ਚੋਂ ਕੱਢ ਦਿੱਤਾ ਹੈ। ਪਾਰਟੀ ਦੇ ਇਸ ਤਰੀਕੇ ਟੁੱਟਣ ਲਈ ਸਿਰਫ਼ ਤੇ ਸਿਰਫ਼ ਕੇਜਰੀਵਾਲ ਹੀ ਜ਼ਿੰਮੇਵਾਰ ਹਨ।’

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Aam Aadmi Party scattered due to only Kerjiwal says Khaira