ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

VIDEO: ਆਮ ਆਦਮੀ ਪਾਰਟੀ ਦਾ ਚੋਣ-ਮੈਨੀਫ਼ੈਸਟੋ ਜਾਰੀ, ਭਾਜਪਾ ਨੂੰ ਹਟਾਉਣਾ ਟੀਚਾ

ਦਿੱਲੀ ਚ ਆਮ ਆਦਮੀ ਪਾਰਟੀ ਨੇ ਆਪਣਾ ਚੋਣ-ਮੈਨੀਫ਼ੈਸਟੋ ਜਾਰੀ ਕਰ ਦਿੱਤਾ ਹੈ। ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦਰ ਕੇਜਰੀਵਾਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਦਿੱਲੀ ਦੀਆਂ ਸਾਰੀਆਂ ਸੱਤਾਂ ਲੋਕ ਸਭਾ ਸੀਟਾਂ ’ਤੇ ਚੋਣ ਲੜੇਗੀ। ਉਨ੍ਹਾਂ ਕਿਹਾ ਕਿ 2019 ਦੀਆਂ ਆਮ ਚੋਣਾਂ ਭਾਰਤ ਨੂੰ ਬਚਾਉਣ ਦੀਆਂ ਚੋਣਾਂ ਹਨ। ਉਨ੍ਹਾਂ ਕਿਹਾ ਕਿ ਪਾਕਿਸਤਾਨ ਵੀ ਚਾਹੁੰਦਾ ਹੈ ਕਿ ਭਾਰਤ ਦੇ ਟੋਟੇ-ਟੋਟੇ ਹੋ ਜਾਣ। ਸਾਡਾ ਇਕ ਹੀ ਲਾਈਨ ਦਾ ਮੈਨੀਫ਼ੈਸਟੋ ਹੈ – ਭਾਜਪਾ ਨੂੰ ਹਟਾਉਣਾ ਹੈ।

 

ਕੇਜਰੀਵਾਲ ਨੇ ਕਿਹਾ ਕਿ ਮੋਦੀ-ਸ਼ਾਹ ਦੀ ਜੋੜੀ ਨੂੰ ਹਰਾਉਣ ਲਈ ਕਿਸੇ ਨੂੰ ਵੀ ਹਮਾਇਤ ਦੇਵਾਂਗੇ। ਦਿੱਲੀ ਨੂੰ ਪੂਰਨ ਸੂਬਾ ਬਣਾਉਣਾ ਸਾਡਾ ਸਭ ਤੋਂ ਵੱਡਾ ਟੀਚਾ ਹੈ। ਸਾਲ 2019 ਦੀਆਂ ਚੋਣਾਂ, ਭਾਰਤ ਦੇ ਲੋਕਤੰਤਰ ਨੂੰ ਬਚਾਉਣ ਦੀਆਂ ਚੋਣਾਂ ਹਨ, ਦੇਸ਼ ਦੇ ਸੰਵਿਧਾਨ ਨੂੰ ਬਚਾਉਣ ਦੀਆਂ ਚੋਣਾਂ ਹਨ।

 

ਉਨ੍ਹਾਂ ਕਿਹਾ ਕਿ ਅੱਜ ਸਾਡੇ ਸਭਿਆਚਾਰ ’ਤੇ ਹਮਲਾ ਹੋ ਰਿਹਾ ਹੈ, ਸਾਡੀ ਏਕਤਾ ’ਤੇ ਹਮਲਾ ਹੋ ਰਿਹਾ ਹੈ। ਦਿੱਲੀ ਨੂੰ ਪੂਰਨ ਸੂਬਾ ਨਾ ਬਣਾ ਕੇ ਦਿੱਲੀ ਦੇ ਲੋਕਾਂ ਨਾਲ ਦੂਜੇ ਦਰਜੇ ਦੇ ਨਾਗਰਿਕਾਂ ਵਾਂਗ ਸਲੂਕ ਕੀਤਾ ਜਾ ਰਿਹਾ ਹੈ। ਕੇਜਰੀਵਾਲ ਨੇ ਕਿਹਾ ਕਿ ਦਿੱਲੀ ਪੂਰਨਾ ਸੂਬਾ ਬਣੇਗਾ ਤਾਂ ਪੁਲਿਸ ਲੋਕਾਂ ਪ੍ਰਤੀ ਜਵਾਵਦੇਹ ਹੋਵੇਗੀ, ਜਿਸ ਨਾਲ ਔਰਤਾਂ ਸੁਰੱਖਿਅਤ ਹੋਣਗੀਆਂ ਤੇ ਦਿੱਲੀ ਦੇ 85 ਫੀਸਦ ਬੱਚਿਆਂ ਨੂੰ ਕਾਲਜਾਂ ਚ ਦਾਖਲੇ ਮਿਲ ਸਕਣਗੇ।

 

ਕੇਜਰੀਵਾਲ ਨੇ ਪੂਰਨ ਸੂਬੇ ਦੀ ਲੋੜ ਅਤੇ ਲਾਭ ਗਿਣਾਉਂਦਿਆਂ ਕਿਹਾ ਕਿ ਦਿੱਲੀ ਦੇ ਪੂਰਨ ਸੂਬਾ ਬਣਨ ਨਾਲ ਸਾਰੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰ ਸਕਾਂਗੇ। ਐਮਸੀਡੀ ਸਰਕਾਰ ਦੇ ਅੰਦਰ ਆਵੇਗੀ ਫਿਰ ਦਿੱਲੀ ਹੋਰ ਵੀ ਜ਼ਿਆਦਾ ਸਾਫ ਬਣੇਗੀ। ਕੇਜਰੀਵਾਲ ਨੇ ਵਿਸ਼ਵਾਸ ਪ੍ਰਗਟਾਉਂਦਿਆਂ ਕਿਹਾ ਕਿ ਅਸੀਂ ਕੁੱਝ ਵੀ ਕਰਾਂਗੇ, ਦਿੱਲੀ ਨੂੰ ਪੂਰਨ ਸੂਬਾ ਬਣਾ ਕੇ ਰਹਾਂਗੇ।

 

ਕੇਜਰੀਵਾਲ ਮਗਰੋਂ ਮਨੀਸ਼ ਸਿਸੋਦੀਆ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆ ਕਿਹ ਕਿ ਜੇਕਰ ਦਿੱਲੀ ਪੂਰਨ ਸੂਬਾ ਬਣੇਗੀ ਤਾਂ ਲੋਕਾਂ ਦੀ ਮਿਹਨਤ ਦੀ ਕਮਾਈ ਨੂੰ ਹੋਰ ਵੀ ਚੰਗੇ ਢੰਗ ਨਾਲ ਸੂਬੇ ਦਾ ਵਿਕਾਸ ਕਰਕੇ ਮੋੜੀ ਜਾ ਸਕੇਗੀ। ਉਨ੍ਹਾਂ ਕਿਹਾ ਕਿ ਦਿੱਲੀ ਜੇਕਰ ਪੂਰਨ ਸੂਬਾ ਹੁੰਦਾ ਤਾਂ ਸਾਡਾ ਜਨਲੋਕਪਾਲ ਬਿੱਲ ਪਾਸ ਹੋ ਗਿਆ ਹੁੰਦਾ।

 

ਦਿੱਲੀ ਦੇ ਡਿਪਟੀ ਸੀਐਮ ਸਿਸੋਦੀਆ ਨੇ ਅੱਗੇ ਕਿਹਾ ਕਿ ਸਾਡੇ ਚੋਣ-ਮੈਨੀਫ਼ੈਸਟੋ ਨਾਲ ਲੋਕ ਇਹ ਗੱਲ ਜਾਣ ਸਕਣਗੇ ਕਿ ਕਿਵੇਂ ਹੋਰਨਾਂ ਮੁਲਕਾਂ ਦੀਆਂ ਰਾਜਧਾਨੀਆਂ ਨੂੰ ਵੀ ਪੂਰਨ ਸੂਬੇ ਦਾ ਦਰਜਾ ਮਿਲਿਆ ਹੋਇਆ ਹੈ ਤੇ ਸਾਰੇ ਅਧਿਕਾਰ ਉੱਥੋਂ ਦੀ ਚੁਣੀ ਹੋਈ ਸਰਕਾਰ ਕੋਲ ਹੈ।

 

 

 

 

ਆਮ ਆਦਮੀ ਪਾਰਟੀ ਨੇ ਜਾਰੀ ਕੀਤਾ ਚੋਣ-ਮੈਨੀਫ਼ੈਸਟੋ 2019, ਇਸ ਲਾਈਨ ਤੇ ਕਲਿੱਕ ਕਰਕੇ ਦੇਖੋ ਤਸਵੀਰਾਂ

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Aam Aadmi Partys election manifesto BJPs removal aims