ਪੂਰਵੀ ਦਿੱਲੀ ਸੀਟ ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਆਤਿਸ਼ੀ ਵੀਰਵਾਰ ਨੂੰ ਇਕ ਪ੍ਰੈਸ ਕਾਨਫਰੰਸ ਵਿਚ ਟੁੱਟ ਗਈ ਅਤੇ ਉਨ੍ਹਾਂ ਦੀਆਂ ਅੱਖਾਂ ਵਿਚ ਹੰਝੂ ਵੀ ਆ ਗਏ। ਉਨ੍ਹਾਂ ਪ੍ਰੈਸ ਕਾਨਫਰੰਸ ਦੌਰਾਨ ਭਾਜਪਾ ਉਮੀਦਵਾਰ ਅਤੇ ਕ੍ਰਿਕਟਰ ਤੋਂ ਰਾਜਨੇਤਾ ਬਣੇ ਗੌਤਮ ਗੰਭੀਰ ਉਤੇ ਉਨ੍ਹਾਂ ਖਿਲਾਫ ਅਪਮਾਨਜਨਕ ਟਿੱਪਣੀ ਨਾਲ ਪਰਚਾ ਵੰਡਣ ਦਾ ਦੋਸ਼ ਲਗਾਇਆ।
ਆਤਿਸ਼ੀ ਨੇ ਪ੍ਰੈਸ ਕਾਨਫਰੰਸ ਵਿਚ ਕਿਹਾ ਕਿ ਮੇਰਾ ਗੰਭੀਰ ਜੀ ਨੂੰ ਬਸ ਇਕ ਇਹ ਸਵਾਲ ਹੈ ਕਿ ਜੇਕਰ ਉਹ ਮੇਰੇ ਵਰਗੀ ਇਕ ਸਸ਼ਕਤ ਮਹਿਲਾ ਨੂੰ ਹਰਾਉਣ ਲਈ ਐਨਾ ਡਿੱਗ ਸਕਦੇ ਹਨ ਤਾਂ ਲੋਕ ਸਭਾ ਮੈਂਬਰ ਬਣਨ ਬਾਅਦ ਉਹ ਆਪਣੇ ਖੇਤਰ ਦੀਆਂ ਮਹਿਲਾਵਾਂ ਨੂੰ ਕਿਵੇਂ ਸੁਰੱਖਿਅਤ ਕਰਨਗੇ।
Never imagined Gautam Gambhir to stoop so low. How can women expect safety if people wid such mentality are voted in?
— Arvind Kejriwal (@ArvindKejriwal) May 9, 2019
Atishi, stay strong. I can imagine how difficult it must be for u. It is precisely this kind of forces we have to fight against. https://t.co/vcYObWNK6y
ਆਮ ਆਦਮੀ ਪਾਰਟੀ (ਆਪ) ਪ੍ਰਮੁੱਖ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਟਵੀਟ ਕਰਕੇ ਕਿਹਾ ਕਿ ਕਦੇ ਕਲਪਨਾ ਨਹੀਂ ਕੀਤੀ ਸੀ ਕਿ ਗੌਤਮ ਗੰਭੀਰ ਇਸ ਪੱਧਰ ਤੱਕ ਡਿੱਗ ਸਕਦਾ ਹੈ। ਜੇਕਰ ਲੋਕ ਅਜਿਹੀ ਮਾਨਸਿਕਤਾ ਵਾਲੇ ਨੂੰ ਵੋਟ ਪਾਉਣ ਤਾਂ ਫਿਰ ਮਹਿਲਾਵਾਂ ਕਿਵੇਂ ਸੁਰੱਖਿਅਤ ਦੀ ਉਮੀਦ ਕਰ ਸਕਦੀਆਂ ਹਨ। ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਆਤਿਸ਼ੀ ਮਜਬੂਤ ਰਹੋ, ਮੈਂ ਕਲਪਨਾ ਕਰ ਸਕਦਾ ਹਾਂ ਕਿ ਇਹ ਤੁਹਾਡੇ ਲਈ ਕਿੰਨਾਂ ਮੁਸ਼ਕਲ ਹੋਵੇਗਾ। ਇਨ੍ਹਾਂ ਤਾਕਤਾਂ ਦੇ ਖਿਲਾਫ ਅਸੀਂ ਲੜਨਾ ਹੈ।