ਦਿੱਲੀ ਦੀ ਸੱਤ ਸੀਟਾਂ ਉਤੇ ਆਮ ਆਦਮੀ ਪਾਰਟੀ (ਆਪ) ਅਤੇ ਕਾਂਗਰਸ ਵਿਚ ਗਠਜੋੜ ਦੀਆਂ ਸੰਭਾਵਨਾਵਾਂ ਲਗਭਗ ਖਤਮ ਹੋ ਗਈਆਂ। ਸੱਤ ਸੀਟਾਂ ਦੀ ਵੰਡ ਨੂੰ ਲੈ ਕੇ ਦੋਵੇਂ ਪਾਰਟੀਆਂ ਆਪਣੇ–ਆਪਣੇ ਪ੍ਰਸਤਾਵ ਉਤੇ ਅੜੀਆਂ ਰਹੀਆਂ ਜਿਸਦੇ ਬਾਅਦ ਗਠਜੋੜ ਦੀ ਸੰਭਾਵਨਾ ਖਤਮ ਹੋ ਗਈ।
ਕਾਂਗਰਸ ਮੁੱਖੀ ਪੀਸੀ ਚਾਕੋ ਨੇ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਨਾਲ ਮੁਲਾਕਾਤ ਦੇ ਬਾਅਦ ‘ਆਪ’ ਦੇ ਪ੍ਰਸਤਾਵ ਉਤੇ ਗਠਜੋੜ ਲਈ ਸਾਫ ਮਨ੍ਹਾਂ ਕਰ ਦਿੱਤਾ। ਉਥੇ ਦੇਰ ਸ਼ਾਮ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ‘ਆਪ’ ਦੇ ਉਚ ਆਗੂਆਂ ਦੀ ਮੀਟਿੰਗ ਵਿਚ ਵੀ ਕਾਂਗਰਸ ਪ੍ਰਸਤਾਵ ਨੂੰ ਅਸਵੀਕਾਰ ਕਰ ਦਿੱਤਾ ਗਿਆ। ਦੋਵੇਂ ਪਾਰਟੀਆਂ ਨੂੰ ਆਗੂਆਂ ਨੇ ਵਿਚ ਵੀਰਵਾਰ ਨੂੰ ਕਈ ਮੀਟਿੰਗ ਵੀ ਹੋਈ ਹੈ।
‘ਆਪ’ ਦੀ ਗਠਜੋੜ ਉਤੇ ਗੱਲਬਾਤ ਲਈ ਅਧਿਕਾਰਤ ਸੰਜੇ ਸਿੰਘ ਨਾਲ ਬੁੱਧਵਾਰ ਰਾਤ ਮੁਲਾਕਾਤ ਦੇ ਬਾਅਦ ਪੀਸੀ ਚਾਕੋ ਨੇ ਵੀਰਵਾਰ ਨੂੰ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ। ਮੀਟਿੰਗ ਬਾਅਦ ਚਾਕੋ ਨੇ ਦੱਸਿਆ ਕਿ ਦਿੱਲੀ ਵਿਚ ਆਮ ਆਦਮੀ ਪਾਰਟੀ ਦੇ ਨਾਲ ਗਠਜੋੜ ਦੀਆਂ ਸਾਰੀਆਂ ਸੰਭਾਵਨਾ ਲਗਭਗ ਖਤਮ ਹੋ ਗਈਆਂ। ਉਨ੍ਹਾਂ ਕਿਹਾ ਕਿ ਮੈਂ ਸੰਜੇ ਸਿੰਘ ਨਾਲ ਚਰਚਾ ਕਰ 3–4 ਸੀਟਾਂ ਦੇ ਫਾਰਮੂਲਾਂ (3 ਕਾਂਗਰਸ 4 ਆਮ ਆਦਮੀ ਪਾਰਟੀ) ਉਤੇ ਸਹਿਮਤੀ ਬਣਾਈ। ਇਸ ਤੋਂ ਬਾਅਦ ‘ਆਪ’ ਕੁਝ ਹੋਰ ਸੂਬਿਆਂ ਵਿਚ ਗਠਜੋੜ ਦੀ ਗੱਲ ਕਰਨ ਲੱਗੀ।
ਦਰਅਸਲ, ‘ਆਪ’ ਦੂਜਿਆਂ ਸੂਬਿਆਂ ਵਿਚ ਗਠਜੋੜਾਂ ਨਹੀਂ ਕਰਨ ਦੀ ਸੂਰਤ ਵਿਚ ਦਿੱਲੀ ਕਾਂਗਰਸ ਨੂੰ ਸਿਰਫ 2 ਸੀਟ ਦੇਣਾ ਚਾਹੁੰਦੀ ਹੈ। ਚਾਕੋ ਨੇ ਕਿਹਾ ਕਿ ਅਸੀਂ ਸੱਤਾਂ ਸੀਟਾਂ ਉਤੇ ਉਮੀਦਵਾਰਾਂ ਦੇ ਨਾਮ ਤੈਅ ਕਰ ਰਹੇ ਹਨ। ਸ਼ੁੱਕਰਵਾਰ ਨੂੰ ਇਸਦਾ ਐਲਾਨ ਕਰ ਦਿੱਤਾ ਜਾਵੇਗਾ।
ਫਾਰਮੂਲਾ ਮਨਜ਼ੂਰ ਨਹੀਂ
ਆਮ ਆਦਮੀ ਪਾਰਟੀ ਸਿਰਫ ਦਿੱਲੀ ਵਿਚ ਗਠਜੋੜ ਕਰਨ ਉਤੇ ਸਿਰਫ 5–2 ਦੇ ਫਾਰਮੂਲੇ (5 ਆਪ, 2 ਕਾਂਗਰਸ) ਉਤੇ ਅੜੀ ਸੀ। ਸੂਤਰਾਂ ਮੁਤਾਬਕ ਕਾਂਗਰਸ ਦੇ ਇਸ ਫਾਰਮੂਲੇ ਉਤੇ ਤਿਆਰ ਨਾ ਹੋਣ ਅਤੇ ਚਾਕੋ ਦੇ ਬਿਆਨ ਬਾਅਦ ਵੀਰਵਾਰ ਨੂੰ ਕੇਜਰੀਵਾਲ ਨੇ ਪਾਰਟੀ ਦੇ ਉਚ ਆਗੂਆਂ ਨਾਲ ਮੀਟਿੰਗ ਕੀਤੀ। ਇਸ ਵਿਚ ਤੈਅ ਹੋਇਆ ਕਿ ਦਿੱਲੀ ਵਿਚ ਸਿਰਫ 5–2 ਉਤੇ ਹੀ ਗਠਜੋੜ ਹੋਵੇਗਾ। ਇਸ ਤੋਂ ਘੱਟ ਸੀਟਾਂ ਉਤੇ ਕੋਈ ਗੱਲ ਨਹੀਂ ਬਣੇਗੀ। ਇਸ ਦੇ ਬਾਅਦ ਮੰਨਿਆ ਜਾ ਰਿਹਾ ਹੈ ਕਿ ਗਠਜੋੜ ਦੀਆਂ ਸਾਰੀਆਂ ਉਮੀਦਾਂ ਲਗਭਗ ਖਤਮ ਹੋ ਗਈਆਂ ਹਨ।