ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਆਪ–ਕਾਂਗਰਸ ਗੱਠਜੋੜ ਦਾ ਮਤਲਬ ਭਾਜਪਾ ਦੀ ਹਾਰ ਹੋਵੇਗੀ: ਰਾਹੁਲ ਗਾਂਧੀ

ਆਪ–ਕਾਂਗਰਸ ਗੱਠਜੋੜ ਦਾ ਮਤਲਬ ਭਾਜਪਾ ਦੀ ਹਾਰ ਹੋਵੇਗੀ: ਰਾਹੁਲ ਗਾਂਧੀ

ਲੋਕ ਸਭਾ ਚੋਣਾਂ ਲਈ ਆਮ ਆਦਮੀ ਪਾਰਟੀ ਨਾਲ ਗੱਠਜੋੜ ਨੂੰ ਲੈ ਕੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਟਵੀਟ ਕੀਤਾ ਹੈ; ਜਿਸ ਦੀ ਖ਼ੂਬ ਚਰਚਾ ਹੈ। ਰਾਹੁਲ ਨੇ ਟਵੀਟ ਕਰ ਕੇ ਕਿਹਾ ਹੈ ਕਿ ਉਹ ਦਿੱਲੀ ਵਿੱਚ ਭਾਜਪਾ ਨੂੰ ਹਰਾਉਣ ਲਈ ‘ਆਪ’ ਨੂੰ ਚਾਰ ਸੀਟਾਂ ਦੇਣ ਲਈ ਤਿਆਰ ਹੈ। ਉੱਥੇ ਅਰਵਿੰਦ ਕੇਜਰੀਵਾਲ ਪਹਿਲਾਂ ਹੀ ਆਖ ਚੁੱਕੇ ਹਨ ਕਿ ਸਾਡੇ ਜਤਨ ਅੰਤ ਤੱਕ ਜਾਰੀ ਰਹਿਣਗੇ।

 

 

‘ਆਪ’ ਨਾਲ ਗੱਠਜੋੜ ਦੇ ਮਾਮਲੇ ਵਿੱਚ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਟਵੀਟ ਕੀਤਾ ਹੈ,‘ਦਿੱਲੀ ਵਿੱਚ ਕਾਂਗਰਸ ਤੇ ਆਮ ਆਦਮੀ ਪਾਰਟੀ ਗੱਠਜੋੜ ਦਾ ਮਤਲਬ ਭਾਜਪਾ ਦੀ ਹਾਰ ਹੋਵੇਗੀ। ਇਹ ਯਕੀਨੀ ਬਣਾਉਣ ਲਈ ਕਾਂਗਰਸ ਨੇ ਆਪ ਨੂੰ ਦਿੱਲੀ ਦੀਆਂ ਚਾਰ ਸੀਟਾਂ ਦੇਣ ਦਾ ਫ਼ੈਸਲਾ ਕੀਤਾ ਹੈ। ਪਰ ਇਸ ਲਈ ਅਰਵਿੰਦ ਕੇਜਰੀਵਾਲ ਜੀ ਨੇ ਦੂਜਾ ਯੂ–ਟਰਨ ਲੈ ਲਿਆ ਹੈ। ਦਰਵਾਜ਼ੇ ਹਾਲੇ ਵੀ ਖੁੱਲ੍ਹੇ ਹੋਏ ਹਨ ਪਰ ਸਮਾਂ ਨਿੱਕਲਦਾ ਜਾ ਰਿਹਾ ਹੈ।’

 

 

ਆਮ ਆਦਮੀ ਪਾਰਟੀ ਦੇ ਪ੍ਰਧਾਨ ਕੇਜਰੀਵਾਲ ਕਹਿ ਚੁੱਕੇ ਹਨ ਕਿ ਦੇਸ਼ ਖ਼ਤਰੇ ਵਿੱਚ ਹੈ। ਅਸੀਂ ਇਸ ਨੂੰ ਬਚਾਉਣ ਲਈ ਕੁਝ ਵੀ ਕਰਾਂਗੇ। ਨਰਿੰਦਰ ਮੋਦੀ ਤੇ ਅਮਿਤ ਸ਼ਾਹ ਤੋਂ ਦੇਸ਼ ਨੂੰ ਬਚਾਉਣ ਲਈ ਸਾਡੇ ਜਤਨ ਜਾਰੀ ਰਹਿਣਗੇ।

 

 

ਇਸ ਮੌਕੇ ਉੱਤੇ ਕਾਂਗਰਸੀ ਆਗੂ ਤੇ ਸੀਨੀਅਰ ਵਕੀਲ ਕਪਿਲ ਸਿੱਬਲ ਵੀ ਮੌਜੂਦ ਸਨ। ਉਨ੍ਹਾਂ ‘ਆਪ’ ਨਾਲ ਗੱਠਜੋੜ ਬਾਰੇ ਸੁਆਲ ਨੂੰ ਟਾਲ਼ ਦਿੱਤਾ ਤੇ ਇਹ ਕਹਿੰਦਿਆਂ ਗੇਂਦ ਕੇਜਰੀਵਾਲ ਵਾਲੇ ਪਾਸੇ ਸੁੱਟ ਦਿੱਤੀ ਕਿ ਉਹ ਬਿਹਤਰ ਜਾਣਦੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:AAP Congress alliance means defeat of BJP Rahul Gandhi