ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਆਮ ਆਦਮੀ ਪਾਰਟੀ ਵਲੋਂ ਭਾਜਪਾ ’ਤੇ ਜਾਅਲੀ ਵੋਟਾਂ ਪਵਾਉਣ ਦਾ ਦੋਸ਼

ਲੋਕ ਸਭਾ ਚੋਣਾਂ 2019 ਦੇ 6ਵੇਂ ਗੇੜ ਚ ਦਿੱਲੀ ਦੀ ਸਾਰੀਆਂ 7 ਸੀਟਾਂ ਤੇ ਅੱਜ ਪੈ ਰਹੀਆਂ ਵੋਟਾਂ ਵਿਚਾਲੇ ਦੱਖਣੀ ਦਿੱਲੀ ਲੋਕ ਸਭਾ ਸੀਟ ਤੋਂ ਆਮ ਆਦਮੀ ਪਾਰਟੀ ਉਮੀਦਵਾਰ ਰਾਘਵ ਚੱਡਾ ਨੇ ਭਾਜਪਾ ਤੇ ਬੋਗਸ ਵੋਟਿੰਗ (ਜਾਅਲੀ ਵੋਟਿੰਗ) ਕਰਾਉਣ ਦਾ ਦੋਸ਼ ਲਗਾਇਆ ਹੈ।

 

30 ਸਾਲਾ ਚੱਡਾ ਨੇ ਦੋਸ਼ ਲਗਾਉਂਦਿਆਂ ਕਿਹਾ ਕਿ ਸੰਗਮ ਵਿਹਾਰ ਚ ਭਾਜਪਾ ਵਰਕਰ ਇਕ ਬੂਥ ਦੇ ਬਾਹਰ ਘੁੰਮ ਰਹੇ ਹਨ ਤੇ ਇਕ ਵਿਅਕਤੀ ਨੇ ਚਾਰ ਵਾਰ ਵੋਟ ਪਾਈ। ਅਸੀਂ 8-10 ਅਜਿਹੇ ਲੋਕਾਂ ਦੀ ਪਛਾਣ ਕੀਤੀ ਤੇ ਉਨ੍ਹਾਂ ਚੋਂ ਇਕ ਰੰਗੇ ਹੱਥੀਂ ਫੜ੍ਹਿਆ ਗਿਆ ਹੈ।

 

ਰਾਘਵ ਨੇ ਕਿਹਾ ਕਿ ਭਾਜਪਾ ਉਮੀਦਵਾਰ ਰਮੇਸ਼ ਵਿਧੁੜੀ ਬੁਰੀ ਤਰ੍ਹਾਂ ਹਾਰ ਰਹੇ ਹਨ। ਇਸ ਲਈ ਉਹ ਅਜਿਹਾ ਰਸਤਾ ਅਪਣਾ ਰਹੇ ਹਨ।

 

ਦੱਸਣਯੋਗ ਹੈ ਕਿ ਸਾਲ 2014 ਦੀਆਂ ਲੋਕ ਸਭਾ ਚੋਣਾਂ ਚ ਇਸੇ ਸੀਟ ਤੋਂ ਮੌਜੂਦਾ ਸੰਸਦ ਮੈਂਬਰ ਰਮੇਸ਼ ਬਿਧੁੜੀ (ਭਾਜਪਾ) ਨੂੰ 4,97,980 ਵੋਟ, ਦੇਵੇਂਦਰ ਕੁਮਾਰ ਸਹਰਾਵਤ (ਆਪ) ਨੂੰ 3.90.980 ਵੋਟਾਂ ਅਤੇ ਰਮੇਸ਼ ਕੁਮਾਰ (ਕਾਂਗਰਸ) ਨੂੰ 1,25,213 ਵੋਟਾਂ ਮਿਲੀਆਂ ਸਨ। ਇਸ ਵਾਰ ਇਨ੍ਹਾਂ ਸੀਟਾਂ ਤੇ ਸਿਰਫ ਕਾਂਗਰਸ ਨੇ ਆਪਣਾ ਉਮੀਦਵਾਰ ਬਦਲ ਕੇ ਬਾਕਸਰ ਵਿਜੇਂਦਰ ਸਿੰਘ ਨੂੰ ਮੈਦਾਨ ਚ ਉਤਾਰਿਆ ਹੈ।

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:AAP leader Raghav Chadha accused BJP of falsifying bogus voting