ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦਿੱਲੀ ’ਚ EVM ਦੀ ਨਿਗਰਾਨੀ ਕਰਨ ਲਈ ‘ਆਪ’ ਨੇ ਚੁੱਕਿਆ ਇਹ ਕਦਮ

ਦਿੱਲੀ ’ਚ EVM ਦੀ ਨਿਗਰਾਨੀ ਕਰਨ ਲਈ ‘ਆਪ’ ਨੇ ਚੁੱਕਿਆ ਇਹ ਕਦਮ

ਆਮ ਆਦਮੀ ਪਾਰਟੀ ਨੇ ਵੋਟ ਗਿਣਤੀ ਕੇਂਦਰਾਂ ਤੇ ਸਟ੍ਰਾਂਗ ਰੂਮ ਦੀ ਨਿਗਰਾਨੀ ਖੁਦ ਕਰਨ ਲਈ ਆਪਣੀਆਂ ਟੀਮਾਂ ਦਾ ਗਠਨ ਕੀਤਾ ਹੈ। ਇਹ ਟੀਮ ਉਨ੍ਹਾਂ ਸਥਾਨਾਂ ਦੀ ਸੁਰੱਖਿਆ ਉਤੇ ਨਜ਼ਰ ਰੱਖਣ ਦੇ ਨਾਲ ਵੋਟ ਗਿਣਤੀ ਵਾਲੇ ਦਿਨ ਵੀ ਪੂਰੀ ਵੋਟ ਗਿਣਤੀ ਪ੍ਰਕਿਰਿਆ ਉਤੇ ਨਿਗਰਾਨੀ ਰਖੇਗੀ। ਫਿਲਹਾਲ ਦੱਖਣੀ ਦਿੱਲੀ ਲਈ ਇਹ ਟੀਮ ਤਿਆਰ ਕਰ ਲਈ ਹੈ।

 

ਦਿੱਲੀ ਵਿਚ ਸੱਤ ਲੋਕ ਸਭਾ ਸੀਟਾਂ ਲਈ ਕੁਲ ਸੱਤ ਵੋਟ ਗਿਣਤੀ ਸਥਾਨ ਬਣਾਏ ਗਏ ਹਨ। ਸਾਰਿਆਂ ਉਤੇ ਸੁਰੱਖਿਆ ਬਲ ਦੀ ਤੈਨਾਤੀ ਦੇ ਨਾਲ ਸੀਸੀਟੀਵੀ ਕੈਮਰਿਆਂ ਨਾਲ ਨਿਗਰਾਨੀ ਰੱਖੀ ਜਾ ਰਹੀ ਹੈ। ਆਮ ਆਦਮੀ ਪਾਰਟੀ ਉਨ੍ਹਾਂ ਥਾਵਾਂ ਉਤੇ ਆਪਣੇ ਵਰਕਰਾਂ ਦੀ ਇਕ ਟੀਮ ਬਣਾਏਗੀ ਜੋ ਉਥੇ ਅਲੱਗ–ਅਲੱਗ ਸਮੇਂ ਉਤੇ ਚੱਕਰ ਲਗਾਕੇ ਉਸ ਦੀ ਨਿਗਰਾਨੀ ਰਖੇਗੀ। ਸਾਉਣ ਦਿੱਲੀ ਦੇ ਜੀਜਾਬਾਈ ਇੰਡਸਟਰੀਅਲ ਟ੍ਰੇਨਿੰਗ ਇੰਸਟੀਚਿਊਟ ਫਾਰ ਵੁਮੈਨ, ਅਗਸਤ ਕ੍ਰਾਂਤੀ ਮਾਰਗ ਦੇ ਸਟ੍ਰਾਂਗ ਰੂਮ ਦੀ ਨਿਗਰਾਨੀ ਲਈ 20 ਤੋਂ ਜ਼ਿਆਦਾ ਵਰਕਰਾਂ ਦੀ ਇਕ ਟੀਮ ਤੈਨਾਤ ਕਰ ਦਿੱਤੀ ਗਈ ਹੈ।

 

‘ਆਪ’ ਆਗੂ ਰਾਘਵ ਚੱਢਾ ਨੇ ਕਿਹਾ ਕਿ ਲੋਕਤੰਤਰ ਦੀ ਭਾਵਨਾ ਨੂੰ ਧਿਆਨ ਵਿਚ ਰੱਖਦੇ ਹੋਏ ਪਾਰਟੀ ਦੇ ਵਰਕਰਾਂ ਦੀ ਟੀਮ ਤੈਨਾਤ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਅਜਿਹਾ ਕਰਨ ਦਾ ਸਾਡਾ ਉਦੇਸ਼ ਸਿਰਫ ਈਵੀਐਮ ਮਸ਼ੀਨ ਦੀ ਅਖੰਡਤਾ ਅਤੇ ਸੁਰੱਖਿਆ ਬਚਾਈ ਰੱਖਣਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:AAP Will monitor EVMs in delhi