ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਭਗਵੰਤ ਮਾਨ ਨੂੰ 3,47,788 ਵੋਟਾਂ ਮਿਲੀਆਂ ਹਨ। ਉਨ੍ਹਾਂ ਦੇ ਵਿਰੋਧੀ ਕਾਂਗਰਸ ਪਾਰਟੀ ਦੇ ਉਮੀਦਵਾਰ ਕੇਵਲ ਸਿੰਘ ਢਿਲੋਂ ਤੋਂ 2,57,589 ਅਤੇ ਅਕਾਲੀ ਦਲ ਦੇ ਉਮੀਦਵਾਰ ਪਰਮਿੰਦਰ ਸਿੰਘ ਢੀਂਡਸਾ ਨੂੰ 2,18,575 ਵੋਟਾਂ ਹੀ ਮਿਲੀਆਂ। ਇਹ ਗਿਣਤੀ ਦੇ ਅੰਕੜੇ 5 ਵਜੇ ਤੱਕ ਦੇ ਹਨ।
ਸੰਗਰੂਰ ਹਲਕੇ ’ਚ ਕਾਂਗਰਸ ਦੇ ਕੇਵਲ ਸਿੰਘ ਢਿਲੋਂ, ਸ਼੍ਰੋਮਣੀ ਅਕਾਲੀ ਦਲ ਦੇ ਪਰਮਿੰਦਰ ਸਿੰਘ ਢੀਂਡਸਾ, ਆਮ ਆਦਮੀ ਪਾਰਟੀ ਦੇ ਭਗਵੰਤ ਮਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਤੇ ਲੋਕ ਇਨਸਾਫ਼ ਪਾਰਟੀ ਦੇ ਜਸਰਾਜ ਸਿੰਘ ਲੌਂਗੀਆ (ਗਾਇਕ ਜੱਸੀ ਜਸਰਾਜ) ਚੋਣ–ਮੈਦਾਨ ਵਿੱਚ ਸਨ।
ਇੰਝ ਬਠਿੰਡਾ ਹਲਕੇ ਵਾਂਗ ਸੰਗਰੂਰ ਹਲਕੇ ਵਿੱਚ ਵੀ ਮੁਕਾਬਲਾ ਪੰਜ–ਕੋਣਾ ਬਣਿਆ ਰਿਹਾ ਸੀ। ਇਸ ਹਲਕੇ ਤੋਂ ਭਗਵੰਤ ਮਾਨ 16ਵੀਂ ਲੋਕ ਸਭਾ ਦੇ ਮੈਂਬਰ ਰਹੇ ਹਨ।