ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਵੋਟ ਪਾਉਣ ਪਿੱਛੋਂ ਰਾਹੁਲ ਨੇ ਕਿਹਾ: ਨਫ਼ਰਤ ਨੂੰ ਪਿਆਰ ਨਾਲ ਹਰਾਵਾਂਗੇ

​​​​​​​ਵੋਟ ਪਾਉਣ ਪਿੱਛੋਂ ਰਾਹੁਲ ਨੇ ਕਿਹਾ: ਨਫ਼ਰਤ ਨੂੰ ਪਿਆਰ ਨਾਲ ਹਰਾਵਾਂਗੇ

ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਦਿੱਲੀ ਦੀ ਔਰੰਗਜ਼ੇਬ ਲੇਨ ’ਚ ਸਥਿਤ ਐੱਨਪੀ ਸੀਨੀਅਰ ਸੈਕੰਡਰੀ ਸਕੂਲ ਅੰਦਰ ਬਣੇ ਪੋਲਿੰਗ ਬੂਥ ਵਿੱਚ ਅੱਜ ਸਵੇਰੇ ਆਪਣੀ ਵੋਟ ਪਾਈ।

 

 

ਵੋਟ ਪਾਉਣ ਪਿੱਛੋਂ ਰਾਹੁਲ ਗਾਂਧੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਪੂਰੇ ਦੇਸ਼ ਵਿੱਚ ਹਰ ਪਾਸੇ ਨਫ਼ਰਤ ਦਾ ਜ਼ਹਿਰ ਫੈਲਾਇਆ ‘ਪਰ ਅਸੀਂ ਭਾਰਤੀ ਜਨਤਾ ਪਾਰਟੀ ਦੀ ਉਸ ਨਫ਼ਰਤ ਨੂੰ ਆਪਣੇ ਪਿਆਰ ਨਾਲ ਹਰਾਵਾਂਗੇ।’ ਸ੍ਰੀ ਰਾਹੁਲ ਨੇ ਕਿਹਾ ਕਿ ਭਾਜਪਾ ਦੀ ਸਰਕਾਰ ਦੇ ਕਾਰਜਕਾਲ ਦੌਰਾਨ ਕੋਈ ਵੀ ਖ਼ੁਸ਼ ਨਹੀਂ ਰਹਿ ਸਕਿਆ।

 

 

ਸ੍ਰੀ ਰਾਹੁਲ ਗਾਂਧੀ ਨੇ ਕਿਹਾ ਕਿ ਦੇਸ਼ ਦੀ ਜਨਤਾ ਇਸ ਵੇਲੇ ਬੇਰੁਜ਼ਗਾਰੀ ਨਾਲ ਜੂਝ ਰਹੀ ਹੈ। ਕਿਸਾਨ ਦੁਖੀ ਹਨ। ਅੱਜ ਮੋਦੀ ਸਰਕਾਰ ਵਿੱਚ ਭ੍ਰਿਸ਼ਟਾਚਾਰ ਵੀ ਸਿਖ਼ਰਾਂ ਉੱਤੇ ਚਲਾ ਗਿਆ ਹੈ। ਉਨ੍ਹਾਂ ਕਿਹਾ ਕਿ ਨੋਟਬੰਦੀ ਤੋਂ ਸਾਰੇ ਡਾਢੇ ਦੁਖੀ ਹੋਏ ਸਨ ਤੇ ਉਸ ਦਾ ਅਸਰ ਹਾਲੇ ਵੀ ਆਰਥਿਕ ਮੰਦਹਾਲੀ ਦੇ ਰੂਪ ਵਿੱਚ ਵੇਖਿਆ ਜਾ ਰਿਹਾ ਹੈ।

 

 

ਸ੍ਰੀ ਰਾਹੁਲ ਗਾਂਧੀ ਨੇ ਕਿਹਾ ਕਿ ਜੇ ਉਨ੍ਹਾਂ ਦੀ ਪਾਰਟੀ ਕਾਂਗਰਸ ਸੱਤਾ ਵਿੱਚ ਆਈ, ਤਾਂ ਉਹ ਇਨ੍ਹਾਂ ਸਾਰੇ ਭਖਦੇ ਮੁੱਦਿਆਂ ਉੱਤੇ ਆਪਣਾ ਧਿਆਨ ਕੇਂਦ੍ਰਿਤ ਕਰਨਗੇ।

 

 

ਚੇਤੇ ਰਹੇ ਕਿ ਬੀਤੇ ਦਿਨੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੀਆਂ ਚੋਣ–ਰੈਲੀਆਂ ਦੌਰਾਨ ਸ੍ਰੀ ਰਾਹੁਲ ਗਾਂਧੀ ਦੇ ਪਿਤਾ ਤੇ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਉੱਤੇ ਤਿੱਖੇ ਹਮਲੇ ਕੀਤੇ ਸਨ। ਉਨ੍ਹਾਂ ਸ੍ਰੀ ਰਾਜੀਵ ਗਾਂਧੀ ਨੂੰ ‘ਭ੍ਰਿਸ਼ਟਾਚਾਰੀ ਨੰਬਰ 1’ ਤੱਕ ਆਖ ਦਿੱਤਾ ਸੀ। ਪਰ ਸ੍ਰੀ ਰਾਹੁਲ ਗਾਂਧੀ ਨੇ ਤਦ ਬਹੁਤ ਸਬਰ ਦਾ ਮੁਜ਼ਾਹਰਾ ਕਰਦਿਆਂ ਸਿਰਫ਼ ਇੰਨਾ ਹੀ ਆਖਿਆ ਸੀ ਕਿ – ‘ਕਿਸਮਤ ਤੁਹਾਡਾ ਫ਼ੈਸਲਾ ਕਰਨ ਵਾਲੀ ਹੈ, ਬੱਸ ਥੋੜ੍ਹੇ ਹੀ ਦਿਨ ਰਹਿ ਗਏ ਹਨ। ਅਸੀਂ ਨਫ਼ਰਤ ਦਾ ਜਵਾਬ ਪਿਆਰ ਨਾਲ ਦੇਵਾਂਗੇ।’

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:After casting his vote Rahul Gandhi said We shall defeat hate with love