ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਵੋਟਾਂ ਦੀ ਗਿਣਤੀ ਤੋਂ ਪਹਿਲਾਂ ਭਾਜਪਾਈਆਂ ’ਚ ਜਸ਼ਨ, ਲੱਡੂ ਤੇ ਮਿਠਾਈਆਂ ਦਾ ਆਰਡਰ

ਚੋਣ ਸਰਵੇਖਣਾਂ ਚ ਭਾਜਪਾ ਦੀ ਦਿੱਲੀ ਚ ਜ਼ਬਰਦਸਤ ਜਿੱਤ ਦੇ ਅੰਦਾਜਿਆਂ ਕਾਰਨ ਉਤਸ਼ਾਹਤ ਪਾਰਟੀ ਇਕਾਈ ਨੇ ਵੀਰਵਾਰ ਨੂੰ ਵੋਟਾਂ ਦੀ ਗਿਣਤੀ ਤੋਂ ਪਹਿਲਾਂ ਬੁੱਧਵਾਰ ਨੂੰ ਹੀ ਮੋਤੀਚੌਰ ਦੇ ਲੱਡੂ ਅਤੇ ਕਮਲ ਬਰਫੀ ਦੇ ਆਰਡਰ ਦੇ ਦਿੱਤੇ।

 

ਦਿੱਲੀ ਭਾਜਾਪਾ ਪ੍ਰਧਾਨ ਮਨੋਜ ਤਿਵਾੜੀ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਪਾਰਟੀ ਕੌਮੀ ਰਾਜਧਾਨੀ ਦੀਆਂ ਸਾਰੀਆਂ 7 ਸੀਟਾਂ ਤੇ ਜਿੱਤ ਦਰਜ ਕਰੇਗੀ। ਉਨ੍ਹਾਂ ਕਿਹਾ ਕਿ ਦੀਨ ਦਿਆਲ ਮਾਰਗ ਸਥਿਤ ਭਾਜਪਾ ਦੇ ਕੇਂਦਰੀ ਦਫ਼ਤਰ ਅਤੇ ਪੰਤ ਮਾਰਗ ਸਥਿਤ ਦਿੱਲੀ ਭਾਜਪਾ ਦਫ਼ਤਰ ਚ ਜਸ਼ਨ ਲਈ ਚੰਗੀ ਗੁਣਵੱਤਾ ਵਾਲੇ ਲੱਡੂਆਂ ਦੇ ਆਰਡਰ ਦਿੱਤੇ ਹਨ।

 

ਦਿੱਲੀ ਭਾਜਪਾ ਸੋਸ਼ਲ ਮੀਡੀਆ ਟੀਮ ਕਾਰਜਕਾਰੀ ਨੀਲਕੰਝ ਬਖ਼ਸੀ ਨੇ ਕਿਹਾ ਕਿ ਪਾਰਟੀ ਨੇ ਇਸ ਦੇ ਨਾਲ ਹੀ 7 ਕਿਲੋਗ੍ਰਾਮ ਦੇ ਮੋਤੀਚੂਰ ਕੇਕ ਅਤੇ ਅਜਿਹੇ ਹੀ 9 ਹੋਰਨਾਂ ਕੇਕ ਦੇ ਆਰਡਰ ਬੰਗਾਲੀ ਪੇਸਟਰੀ ਚ ਦਿੱਤੇ ਹਨ ਜਿਨ੍ਹਾਂ ਦਾ ਹਰੇਕ ਦਾ ਭਾਰ ਸਾਢੇ 4 ਕਿਲੋਗ੍ਰਾਮ ਹੋਵੇਗਾ।

 

ਦਿੱਲੀ ਭਾਜਪਾ ਬੁਲਾਰੇ ਪ੍ਰਵੀਣ ਕਪੂਰ ਨੇ ਕਮਲ ਦੇ ਸਾਈਜ਼ ਦੀ 50 ਕਿਲੋਗ੍ਰਾਮ ਕਮਲ ਬਰਫੀ ਦਾ ਆਰਡਰ ਦਿੱਤਾ ਹੈ। ਇਸਦੀ ਕੀਮਤ 2000 ਰੁਪਏ ਕਿਲੋ ਹੈ। ਹਾਲਾਂਕਿ ਕਾਂਗਰਸੀਆਂ ਆਗੂਆਂ ਨੇ ਕਿਹਾ ਕਿ ਜਸ਼ਨ ਨਤੀਜੇ ਐਲਾਨੇ ਜਾਣ ਮਗਰੋਂ ਹੀ ਮਨਾਇਆ ਜਾਵੇਗਾ।

 

ਦੱਸਣਯੋਗ ਹੈ ਕਿ ਦਿੱਲੀ ਚ 7 ਲੋਕ ਸਭਾ ਸੀਟਾਂ ਤੇ ਕੁੱਲ 164 ਉਮੀਦਵਾਰਾਂ ਨੇ ਚੋਣਾਂ ਲੜੀਆਂ। ਦਿੱਲੀ ਚ 1.43 ਕਰੋੜ ਵੋਟਰ ਹਨ ਜਿਨ੍ਹਾਂ ਚੋਂ 60.21 ਫੀਸਦ ਲੋਕਾਂ ਨੇ ਆਪਣੇ ਵੋਟ ਪਾਉਣ ਦੇ ਅਧਿਕਾਰ ਨੂੰ ਵਰਤਿਆ। ਪਿਛਲੀ ਵਾਰ ਦਿੱਲੀ ਦੀਆਂ ਸਾਰੀਆਂ 7 ਸੀਟਾਂ ਭਾਜਪਾ ਨੇ ਜਿੱਤੀਆਂ ਸਨ।

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:after Exit polls and before counting BJP leader got happy they order for laddu and sweets