ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਖਿਲੇਸ਼ ਦਾ ਪੀਐਮ ਮੋਦੀ ਉੱਤੇ ਪਲਟਵਾਰ, ਕਿਹਾ ਚੋਣ ਹਾਰ ਰਹੀ ਹੈ ਭਾਜਪਾ

ਸਮਾਜਵਾਦੀ ਪਾਰਟੀ ਨੇ ਪ੍ਰਧਾਨ ਅਖਿਲੇਸ਼ ਯਾਧਵ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉੱਤੇ ਹਮਲਾ ਬੋਲਿਆ। ਅਖਿਲੇਸ਼ ਨੇ ਪੀਐਮ ਦੇ ਕਾਂਗਰਸ ਅਤੇ ਸਪਾ ਨਾਲ ਮਿਲ ਕੇ ਬਸਪਾ ਮਾਇਆਵਤੀ ਨੂੰ ਹਨ੍ਹੇਰੇ ਵਿੱਚ ਰੱਖਣ ਵਾਲੇ ਬਿਆਨ ਉੱਤੇ ਪਲਟਵਾਰ ਕੀਤਾ।
 

ਅਖਿਲੇਸ਼ ਯਾਦਵ ਨੇ ਕਿਹਾ ਕਿ  ਪੀਐਮ ਮੋਦੀ ਨੇ ਆਪਣੇ ਸੁਰ ਬਦਲ ਲਏ ਹਨ ਕਿਉਂਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ ਚਾਰ ਗੇੜਾਂ ਤੋਂ ਬਾਅਦ ਭਾਜਪਾ ਪਿਛੜ ਰਹੀ ਹੈ। ਉਨ੍ਹਾਂ ਦਾ ਅੰਕ ਗਣਿਤ ਗ਼ਲਤ ਸਾਬਤ ਹੋ ਰਿਹਾ ਹੈ। ਉਨ੍ਹਾਂ ਨੂੰ ਪਤਾ ਹੈ ਕਿ ਉਹ ਸਰਕਾਰ ਨਹੀਂ ਬਣ ਸਕਣਗੇ। ਉਹ ਵਿਕਾਸ, ਕਿਸਾਨਾਂ ਦੀ ਆਮਦਨ ਬਾਰੇ ਗੱਲ ਨਹੀਂ ਕਰ ਰਹੇ, ਭਾਜਪਾ ਸਿਰਫ਼ ਲੋਕਾਂ ਨੂੰ ਗੁੰਮਰਾਹ ਕਰਨਾ ਚਾਹੁੰਦੀ ਹੈ। 

 

 

ਅਖਿਲੇਸ਼ ਨੇ ਕਿਹਾ ਹੈ ਕਿ ਐਸਪੀ, ਬੀਐਸਪੀ ਅਤੇ ਆਰਐਲਡੀ ਤੈਅ ਕਰੇਗੀ ਕਿ ਸਰਕਾਰ ਕਿਸ ਦੀ ਬਣੇਗੀ ਅਤੇ ਕੌਣ ਪੀਐਮ ਬਣੇਗਾ। 

 

ਸ਼ਨਿੱਚਰਵਾਰ ਨੂੰ ਉੱਤਰ ਪ੍ਰਦੇਸ਼ ਦੇ ਪ੍ਰਤਾਪਗੜ੍ਹ ਵਿੱਚ ਇੱਕ ਰੈਲੀ ਵਿੱਚ ਪੀ ਐਮ ਮੋਦੀ ਨੇ ਕਿਹਾ ਸੀ ਕਿ ਸਪਾ ਕਾਂਗਰਸ ਉੱਤੇ ਨਰਮ ਰਵੱਈਆ ਆਪਣਾ ਰਹੀ ਹੈ। 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Akhilesh hits back on PM modi says BJP is losing 2019 lok sabha elections