ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਛੇਵੇਂ ਪੜਾਅ ’ਚ ਕਾਂਗਰਸ–ਭਾਜਪਾ ਨੂੰ ਨਹੀਂ ਮਿਲੇਗੀ ਕੋਈ ਸੀਟ : ਅਖਿਲੇਸ਼

ਛੇਵੇਂ ਪੜਾਅ ’ਚ ਕਾਂਗਰਸ–ਭਾਜਪਾ ਨੂੰ ਨਹੀਂ ਮਿਲੇਗੀ ਕੋਈ ਸੀਟ : ਅਖਿਲੇਸ਼

ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਨੇ ਸ਼ਨੀਵਾਰ ਨੂੰ ਕਿਹਾ ਕਿ ਲੋਕ ਸਭਾ ਚੋਣਾਂ ਦੇ ਛੇਵੇਂ ਪੜਾਅ ਵਿਚ ਭਾਜਪਾ ਅਤੇ ਕਾਂਗਰਸ ਨੂੰ ਇਕ ਵੀ ਸੀਟ ਨਹੀਂ ਮਿਲੇਗੀ। ਹਾਲਾਂਕਿ ਉਨ੍ਹਾਂ ਇਸ ਗੱਲ ਦੀ ਉਮੀਦ ਪ੍ਰਗਟਾਈ ਕਿ ਸੱਤਵੇਂ ਪੜਾਅ ਵਿਚ ਉਹ (ਭਾਜਪਾ ਅਤੇ ਕਾਂਗਰਸ) ਕੁਝ ਸੀਟਾਂ ਉਤੇ ਕਬਜ਼ਾ ਕਰ ਸਕਦੀਆਂ ਹਨ, ਜਦੋਂ ਕਿ ਭਾਜਪਾ ਨੂੰ ਸਿਰਫ ਇਕ ਸੀਟ ਉਤੇ ਜਿੱਤ ਮਿਲੇਗੀ।

 

 

ਖ਼ਬਰ ਏਜੰਸੀ ਏਐਨਆਈ ਨਾਲ ਗੱਲਬਾਤ ਵਿਚ ਅਖਿਲੇਸ਼ ਨੇ ਕਿਹਾ ਕਿ ਭਾਜਪਾ ਇਹ ਚੋਣ ਰੈਡ ਕਾਰਡ ਰਾਹੀਂ ਜਿੱਤਣਾ ਚਾਹੁੰਦੀ ਹੈ। ਅਧਿਕਾਰੀਆਂ ਨੂੰ ਇਹ ਨਿਰਦੇਸ਼ ਦਿੱਤੇ ਗਏ ਹਨ ਕਿ ਜਿੱਥੋਂ ਤੱਕ ਸੰਭਵ ਹੋ ਸਕੇ ਉਹ ਜ਼ਿਆਦਾ ਤੋਂ ਜ਼ਿਆਦਾ ਰੈਡ ਕਾਰਡ ਸਪਾ ਨੂੰ ਜਾਰੀ ਕਰਨ। ਸਪਾ ਅਤੇ ਬਸਪਾ ਦੇ ਵਰਕਰਾਂ ਨੂੰ ਰੈਡ ਕਾਰਡ ਜਾਰੀ ਕੀਤਾ ਜਾ ਰਿਹਾ ਹੈ। ਉਨ੍ਹਾਂ ਨੂੰ ਵੋਟ ਕਰਨ ਤੋਂ ਰੋਕਿਆ ਜਾ ਰਿਹਾ ਹੈ। ਅਸੀਂ ਪਹਿਲਾਂ ਵੀ ਚੋਣ ਕਮਿਸ਼ਨ ਨੂੰ ਇਸ ਸਬੰਧੀ ਸ਼ਿਕਾਇਤ ਕੀਤੀ ਸੀ ਅਤੇ ਅੱਜ ਵੀ ਤੁਹਾਡੇ ਰਾਹੀਂ ਇਹ ਸ਼ਿਕਾਇਤ ਫਿਰ ਤੋਂ ਕਰਦੇ ਹਾਂ।

 

 

ਛੇਵੇਂ ਪੜਾਅ ਵਿਚ 12 ਮਈ ਨੂੰ 14 ਸੀਟਾਂ ਉਤੇ ਵੋਟਾਂ ਪੈਣਗੀਆਂ। ਲੋਕ ਸਭਾ ਚੋਣਾਂ ਦੇ ਸੱਤਵੇਂ ਅਤੇ ਆਖਰੀ ਪੜਾਅ ਦੇ ਤਹਿਤ 19 ਮਈ ਨੂੰ ਵੋਟਾਂ ਪੈਣਗੀਆਂ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Akhilesh Yadav Claims BJP Congress Will Not Get Even one seat in sixth phase of Lok Sabha Elections