ਉਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਤੇ ਸਮਾਜਵਾਦੀ ਪਾਰਟੀ ਦੇ ਕੌਮੀ ਪ੍ਰਧਾਨ ਅਖਿਲੇਸ਼ ਯਾਦਵ ਨੇ ਸ਼ੁੱਕਰਵਾਰ ਨੂੰ ਗਠਜੋੜ ਉਮੀਦਵਾਰਾਂ ਦੇ ਸਮਰਥਨ ਵਿਚ ਅਯੁੱਧਿਆ ਅਤੇ ਬਾਰਾਬਾਂਕੀ ਵਿਚ ਜਨ ਸਭਾਵਾਂ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਹੁਣ ਨਵਾਂ ਪ੍ਰਧਾਨ ਮੰਤਰੀ ਚੁਨਣਾ ਹੋਵੇਗਾ। ਪੁਰਾਣੇ ਪ੍ਰਧਾਨ ਮੰਤਰੀ ਫੇਲ ਹੋ ਚੁੱਕਿਆ ਹੈ। ਨੋਟਬੰਦੀ ਅਤੇ ਜੀਐਸਟੀ ਉਨ੍ਹਾਂ ਦੀ ਅਸਫਲਤਾ ਦਾ ਪ੍ਰਮਾਣ ਹੈ। ਉਨ੍ਹਾਂ ਕਿਸਾਨਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਆਮਦਨ ਦੁਗਣੀ ਕਰਦੇ ਤੇ ਲਾਗਤ ਡੇਢ ਗੁਣਾ ਮੁਨਾਫਾ ਦੇਣ ਦਾ ਵਾਅਦੇ ਦਾ ਕੀ ਹੋਇਆ, ਮਿਲਿਆ ਤੁਹਾਨੂੰ।
ਬਾਰਾਬਾਂਕੀ ਸ਼ਹਿਰ ਦੇ ਬੜੇਲ ਵਿਚ ਆਯੋਜਿਤ ਜਨਸਭਾ ਵਿਚ ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਬਾਬਾ ਮੁੱਖ ਮੰਤਰੀ ਦੀ ਠੋਕੋ ਨੀਤੀ ਨਾਲ ਨਾ ਜਾਣੇ ਕਿੰਨੇ ਪਰਿਵਾਰ ਪੀੜਤ ਹੋਏ ਹਨ। ਠੋਕੋ ਨੀਤੀ ਨਾਲ ਕੀ ਕਾਨੂੰਨ ਵਿਵਸਥਾ ਠੀਕ ਹੁੰਦੀ ਹੈ। ਪੁਲਿਸ ਆਮ ਲੋਕਾਂ ਨੂੰ ਠੋਕਦੀ ਹੈ ਅਤੇ ਆਮ ਲੋਕ ਜਦੋਂ ਮੌਕਾ ਮਿਲਦਾ ਹੈ ਤਾਂ ਪੁਲਿਸ ਨੂੰ ਠੋਕ ਦਿੰਦੇ ਹਨ। ਇਸ ਲਈ ਹੁਣ ਜਨਤਾ ਦੀ ਬਾਰੀ ਠੋਕਣ ਦੀ ਹੈ, ਚੌਕੀਦਾਰ ਤੇ ਠੋਕੀਦਾਰ ਨੂੰ ਹਟਾਓ।
ਉਨ੍ਹਾਂ ਕਿਹਾ ਕਿ ਹੁਸ਼ਿਆਰ ਰਹੇ ਜੋ ਪਹਿਲਾਂ ਚਾਹ ਵਾਲਾ ਬਣਕੇ ਆਇਆ ਸੀ, ਹੁਣ ਚੌਕੀਦਾਰ ਬਣਕੇ ਆਇਆ ਹੈ। ਪ੍ਰਧਾਨ ਮੰਤਰੀ ਦਾ ਨਾਮ ਲਏ ਬਿਨਾਂ ਯਾਦਵ ਨੇ ਕਿਹਾ ਕਿ ਅਸੀਂ ਉਨ੍ਹਾਂ ਦਾ ਬਾਰਾਬਾਂਕੀ ਤੇ ਹੋਰ ਸਥਾਨਾਂ ਦਾ ਭਾਸ਼ਣ ਸੁਣਿਆ ਹੈ। ਹੁਣ ਉਹ ਗੱਲ ਨਹੀਂ ਜੋ ਪਿਛਲੀ ਵਾਰ ਸੀ। ਚੇਹਰੇ ਉਤੇ ਮਾਯੂਸੀ ਹੈ ਅਤੇ ਵਰਕਰ ਵੀ ਮਾਯੂਸ ਦਿਖਾਈ ਦੇ ਰਹੇ ਹਨ। ਇਸ ਲਈ ਹੁਣ ਸਮਾਂ ਆ ਗਿਆ ਹੈ ਕਿ ਚੌਕੀਦਾਰ ਦੀ ਚੌਕੀ ਲੈ ਲਓ।