ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਲੋਕ ਸਭਾ ਚੋਣਾਂ : ਆਜਮਗੜ੍ਹ ਤੋਂ ਚੋਣ ਲੜਨਗੇ ਅਖਿਲੇਸ਼, ਰਾਮਪੁਰ ਤੋਂ ਆਜਮ ਖਾਂ

ਲੋਕ ਸਭਾ ਚੋਣਾਂ : ਆਜਮਗੜ੍ਹ ਤੋਂ ਚੋਣ ਲੜਨਗੇ ਅਖਿਲੇਸ਼, ਰਾਮਪੁਰ ਤੋਂ ਆਜਮ ਖਾਂ

ਸਮਾਜਵਾਦੀ ਪਾਰਟੀ ਨੇ ਆਗਾਮੀ ਲੋਕ ਸਭਾ ਚੋਣਾਂ ਲਈ ਐਤਵਾਰ ਨੂੰ ਆਪਣੇ ਦੋ ਹੋਰ ਉਮੀਦਵਾਰਾਂ ਦੇ ਨਾਮ ਦਾ ਐਲਾਨ ਕਰ ਦਿੱਤਾ। ਇਨ੍ਹਾਂ ਨਾਮਾਂ ਵਿਚ ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਦਾ ਨਾਮ ਵੀ ਸ਼ਾਮਲ ਹੈ।

 

ਸਮਾਜਵਾਦੀ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਅਖਿਲੇਸ਼ ਯਾਦਵ ਯੂਪੀ ਦੇ ਆਜਮਗੜ੍ਹ ਤੋਂ ਚੋਣ ਲੜਨਗੇ। ਇਸ ਤੋਂ ਇਲਾਵਾ ਪਾਰਟੀ ਦੇ ਸੀਨੀਅਰ ਆਗੂ ਆਜਮ ਖਾਂ ਨੂੰ ਰਾਮਪੁਰ ਤੋਂ ਚੋਣ ਮੈਦਾਨ ਵਿਚ ਉਤਾਰਿਆ ਗਿਆ ਹੈ।

 

 

ਜ਼ਿਕਰਯੋਗ ਹੈ ਕਿ ਸਮਾਜਵਾਦੀ ਪਾਰਟੀ ਨੇ ਪਾਰਟੀ ਦੇ ਸੰਸਥਾਪਕ ਮੁਲਾਇਵ ਸਿੰਘ ਯਾਦਵ ਕਿਥੋਂ ਚੋਣ ਲੜਨਗੇ, ਇਸਦਾ ਵੀ ਐਲਾਨ ਕੀਤਾ ਸੀ। ਮੁਲਾਇਵ ਸਿੰਘ ਯਾਦਵ ਮੈਨਪੁਰੀ ਤੋਂ ਉਮੀਦਵਾਰ ਬਣਾਏ ਗਏ ਹਨ। ਉਥੇ, ਡਿੰਪਲ ਯਾਦਵ ਕਨੌਜ ਤੋਂ ਉਮੀਦਵਾਰ ਹੋਵੇਗੀ। ਧਰਮਿੰਦਰ ਯਾਦਵ ਬੰਦਯੂ ਤੋਂ, ਅਕਸ਼ੈ ਯਾਦਵ ਫਿਰੋਜਾਬਾਦ ਤੋਂ, ਕਮਲੇਸ਼ ਕਠੇਰੀਆ ਇਟਾਵਾ, ਭਾਈਲਾਲ ਕੋਲ ਰਾਬਰਟਸਗੰਜ ਅਤੇ ਸ਼ਬੀਰ ਬਾਲਮੀਕੀ ਬਹਰਾਇਚ ਤੋਂ ਪਾਰਟੀ ਉਮੀਦਵਾਰ ਹੋਣਗੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:akhilesh yadav will contest election from azamgarh and azam khan from rampur in loksabha elections 2019