ਅਗਲੀ ਕਹਾਣੀ

​​​​​​​ਬਾਬਾ ਸਾਹਿਬ ਅੰਬੇਡਕਰ ਦਾ ਦਿੱਤਾ ਰਾਖਵਾਂਕਰਨ ਕਦੇ ਖ਼ਤਮ ਨਹੀ਼ ਹੋਵੇਗਾ: ਮੋਦੀ

​​​​​​​ਬਾਬਾ ਸਾਹਿਬ ਅੰਬੇਡਕਰ ਦਾ ਦਿੱਤਾ ਰਾਖਵਾਂਕਰਨ ਕਦੇ ਖ਼ਤਮ ਨਹੀ਼ ਹੋਵੇਗਾ: ਮੋਦੀ

ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਅੱਜ ਬਿਹਾਰ ਦੇ ਅਰਰੀਆ ਵਿਖੇ ਇੱਕ ਚੋਣ–ਰੈਲੀ ਨੂੰ ਫ਼ਣੀਸ਼ਵਰਨਾਥ ਰੇਣੂ ਤੇ ਉਨ੍ਹਾਂ ਦੇ ਮਸ਼ਹੂਰ ਨਾਵਲ ‘ਮੈਲਾ ਆਂਚਲ’ ਦਾ ਹਵਾਲਾ ਦੇ ਸਿਆਸਤ ਸਮਝਾਈ। ਉਨ੍ਹਾਂ ਕਿਹਾ ਕਿ ਕਿਸੇ ਵੀ ਜਾਤੀ–ਪੰਥ ਤੋਂ ਪਹਿਲਾਂ ਅਸੀਂ ਭਾਰਤੀ ਹਾਂ। ਉਨ੍ਹਾਂ ਕਿਹਾ ਕਿ ਕਾਂਗਰਸ ਤੇ ਉਸ ਦੇ ਮਿਲਾਵਟੀ ਸਾਥੀ ਵੋਟ–ਭਗਤੀ ਦੀ ਸਿਆਸਤ ਕਰ ਰਹੇ ਹਨ।

 

 

ਪ੍ਰਧਾਨ ਮੰਤਰੀ ਨੇ ਕਿਹਾ ਕਿ – ‘ਪਹਿਲਾਂ ਪਿਓ ਨੇ ਅਫ਼ਵਾਹ ਫੈਲਾਈ ਤੇ ਹੁਣ ਪਿਓ–ਪੁੱਤਰ ਮਿਲ ਕੇ ਝੂਠ ਬੋਲ ਰਹੇ ਹਨ ਕਿ ਰਾਖਵਾਂਕਰਨ ਖ਼ਤਮ ਕਰ ਦਿੱਤਾ ਜਾਵੇਗ। ਬਾਬਾ ਸਾਹਿਬ ਦਾ ਦਿੱਤਾ ਰਾਖਵਾਂਕਰਨ ਕਦੇ ਖ਼ਤਮ ਨਹੀਂ ਹੋਵੇਗਾ।’

 

 

ਸ੍ਰੀ ਮੋਦੀ ਨੇ ਕਿਹਾ ਕਿ – ‘ਝੂਠ ਦੀ ਸਿਆਸਤ ਕਰਨ ਵਾਲੇ ਬਿਹਾਰ ਵਿੱਚ ਅਫ਼ਵਾਹ ਫੈਲਾ ਰਹੇ ਹਨ। ਉਹ ਆਖ ਰਹੇ ਹਲ ਕਿ ਆਮ ਵਰਗ ਦੇ ਗ਼ਰੀਬਾਂ ਲਈ ਜੋ 10 ਫ਼ੀ ਸਦੀ ਰਾਖਵਾਂਕਰਨ ਦਿੱਤਾ ਗਿਆ ਹੈ, ਉਹ ਰਾਖਵਾਂਕਰਨ ਬਾਅਦ ਵਿੱਚ ਖ਼ਤਮ ਕੀਤਾ ਜਾ ਰਿਹਾ ਹੈ। ਅਜਿਹੇ ਝੂਠ ਪੀੜ੍ਹੀ–ਦਰ–ਪੀੜ੍ਹੀ ਚੱਲ ਰਹੇ ਹਨ। ਪਿਓ ਵੀ ਚਲਾਉ਼ਦਾ ਸੀ, ਪੁੱਤਰ ਵੀ ਚਲਾ ਰਿਹਾ ਹੈ। ਮੈਂ ਕਹਿਣਾ ਚਾਹੁੰਦਾ ਹਾਂ ਕਿ ਜੋ ਰਾਖਵਾਂਕਰਨ ਬਾਬਾ ਸਾਹਿਬ ਕਰ ਕੇ ਗਏ ਹਨ, ਉਸ ਨੂੰ ਕੋਈ ਹੱਥ ਨਹੀਂ ਲਾ ਸਕਦਾ।’

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Ambedkar s Reservation will never be abolished Modi