ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

23 ਮਈ ਤੋਂ ਬਾਅਦ ਮਮਤਾ ਦੇ ਕੁਸ਼ਾਸਨ ਦਾ ਹੋਵੇਗਾ ਅੰਤ : ਅਮਿਤ ਸ਼ਾਹ

 

ਪੱਛਮੀ ਬੰਗਾਲ ਦੇ ਬੇਲਦਾ ਦੀ ਰੈਲੀ ਵਿੱਚ ਅਮਿਤ ਸ਼ਾਹ ਨੇ ਕਿਹਾ ਹੈ ਕਿ ਦੇਸ਼ ਵਿੱਚ 295 ਥਾਵਾਂ ਉੱਤੇ ਜਾ ਕੇ ਇੱਥੇ ਆਇਆ ਹਾਂ ਪਰ ਦੇਸ਼ ਵਿੱਚ ਚਾਰੇ ਪਾਸੇ ਇੱਕ ਹੀ ਨਾਹਰਾ ਸੁਣਾਈ ਦੇ ਰਿਹਾ ਹੈ ਉਹ ਹੈ ਮੋਦੀ, ਮੋਦੀ, ਮੋਦੀ।

ਹੁਣੇ ਹੁਣੇ ਨਰਿੰਦਰ ਮੋਦੀ ਜੀ ਨੇ ਰਾਜੀਵ ਗਾਂਧੀ ਬਾਰੇ ਕਿਹਾ ਹੈ ਉਨ੍ਹਾਂ ਦੇ ਸਮੇਂ ਬੋਫੋਰਸ ਘੁਟਾਲਾ ਹੋਇਆ ਸੀ।

 

ਸ਼ਾਹ ਨੇ ਕਿਹਾ ਕਿ ਰਾਹੁਲ ਗਾਂਧੀ ਦੇਸ਼ ਦੀ ਜਨਤਾ ਨੂੰ ਦੱਸਣ ਕਿ ਉਨ੍ਹਾਂ ਦੇ ਪਿਤਾ ਜੀ ਸਮੇਂ ਬੋਫੋਰਸ ਘੁਟਾਲਾ ਨਹੀਂ ਹੋਇਆ? ਭੋਪਾਲ ਗੈਸ ਕਾਂਡ ਨਹੀਂ ਹੋਇਆ ਸੀ? ਕਸ਼ਮੀਰੀ ਪੰਡਿਤਾਂ ਦਾ ਕਤਲੇਆਮ ਹੋਇਆ ਸੀ ਜਾਂ ਨਹੀਂ? ਸੱਚੀ ਯਾਦ ਦਿਵਾਉਣਾ ਅਪਮਾਨ ਹੈ ਕੀ?

 

 

 

ਸ਼ਾਹ ਨੇ ਪੱਛਮ ਬੰਗਾਲ ਦੀ ਮੁੱਖ ਮੰਤਰੀ ਮਮਤਾ ਬਨਰਜੀ ਉੱਤੇ ਦੋਸ਼ ਲਾਇਆ ਕਿ ਉਹ ਸੂਬੇ ਵਿੱਚ ਲੋਕਾਂ ਨੂੰ ਜੈ ਸ੍ਰੀਰਾਮ ਦਾ ਪ੍ਰਚਾਰ ਨਹੀਂ ਕਰਨ ਦੇ ਰਹੀ ਹੈ। ਉਨ੍ਹਾਂ ਹੈਰਾਨੀ ਪ੍ਰਗਟਾਈ ਕਿ ਜੇਕਰ ਰਾਮ ਦਾ ਨਾਮ ਭਾਰਤ ਵਿੱਚ ਨਹੀਂ ਤਾਂ ਕਿ ਪਾਕਿਸਤਾਨ ਵਿੱਚ ਲਿਆ ਜਾਵੇਗਾ।

 

ਸ਼ਾਹ ਨੇ ਕਿਹਾ ਕਿ ਬੰਗਾਲ ਵਿੱਚ ਮਮਤਾ ਦੀਦੀ ਨੇ ਲੋਕਤੰਤਰ ਦਾ ਗਲਾ ਘੁੱਟ ਦਿੱਤਾ ਹੈ। ਪੰਚਾਇਤੀ ਚੋਣਾਂ ਵਿੱਚ ਭਾਜਪਾ ਦੇ 60 ਤੋਂ ਜਿਆਦਾ ਕਾਰਕੁੰਨਾਂ ਦਾ ਕਤਲ ਕਰ ਦਿੱਤਾ ਸੀ। ਬੰਗਾਲ ਦੀ ਜਨਤਾ ਨੂੰ ਵੋਟ ਨਹੀਂ ਦੇਣ ਦਿੱਤਾ। ਲੋਕ ਸਭਾ ਚੋਣਾਂ ਵਿੱਚ ਵੀ ਜਨਤਾ ਨੂੰ ਵੋਟ ਨਹੀਂ ਦੇਣ ਦਿੰਦੀ। ਮਮਤਾ ਦੀਦੀ 23 ਮਈ ਤੋਂ ਬਾਅਦ ਤੁਹਾਡੇ ਕੁਸ਼ਾਸਨ ਦਾ ਅੰਤ ਹੋਣ ਵਾਲਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Amit Shah addressed public meeting in Belda West Bengal