ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਮਿਤ ਸ਼ਾਹ ਰੱਬ ਨਹੀਂ ਤਾਂ ਮਮਤਾ ਵੀ ਕੋਈ ਸੰਤ ਨਹੀਂ: ਸ਼ਿਵ ਸੈਨਾ

ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ 'ਤੇ ਅਮਿਤ ਸ਼ਾਹ ਦੇ ਰੋਡ ਸ਼ੋਅ ਦੌਰਾਨ ਹਿੰਸਾ ਫੈਲਾਉਣ ਦੇ ਦੋਸ਼ ਲਗਾਉਂਦੇ ਹੋਏ ਸ਼ਿਵ ਸੈਨਾ ਨੇ ਕਿਹਾ ਕਿ ਭਾਜਪਾ ਪ੍ਰਧਾਨ ਰੱਬ ਨਹੀਂ ਹੈ ਤਾਂ ਬੈਨਰਜੀ ਵੀ ਕੋਈ ਸੰਤ ਨਹੀਂ ਹੈ।

 

ਉਨ੍ਹਾਂ ਕਿਹਾ ਕਿ ਮਮਤਾ ਨੇ ਭਾਜਪਾ ਨੇਤਾ ਦੇ ਹੈਲੀਕਾਪਟਰ ਨੂੰ ਉਨ੍ਹਾਂ ਦੇ ਸੂਬੇ 'ਚ ਉਤਰਨ ਦੀ ਆਗਿਆ ਨਹੀਂ ਦਿੱਤੀ, ਜਿਸ ਨਾਲ ਭਗਵਾ ਦਲ ਅਤੇ ਤ੍ਰਿਣਮੂਲ ਕਾਂਗਰਸ ਵਿਚਕਾਰ ਸੰਘਰਸ਼ ਸ਼ੁਰੂ ਹੋਇਆ।

 

ਸ਼ਿਵ ਸੈਨਾ ਨੇ ਆਪਣੇ ਮੁੱਖ ਪੱਤਰ ਸਾਮਨਾ ਦੇ ਸੰਪਾਦਕੀ ਲੇਖ 'ਚ ਕਿਹਾ ਕਿ ਮਮਤਾ ਬੈਨਰਜੀ ਸਰਕਾਰ ਨੂੰ ਲੋਕਤਾਂਤਰਿਕ ਢੰਗ ਨਾਲ ਚੁਣਿਆ ਗਿਆ ਸੀ। ਇਹ ਜਿੱਤਦੀ ਹੈ ਜਾਂ ਹਾਰਦੀ ਹੈ, ਇਹ ਇਕ ਜਮਹੂਰੀ ਤਰੀਕੇ ਨਾਲ ਤੈਅ ਕੀਤਾ ਜਾਵੇਗਾ।  ਉਹ (ਪ੍ਰਧਾਨ ਮੰਤਰੀ ਨਰਿੰਦਰ) ਮੋਦੀ-ਸ਼ਾਹ ਦੇ ਰਾਹ ਵਿਚ ਰੁਕਾਵਟ ਬਣ ਕੇ ਜਿੱਤ ਨਹੀਂ ਸਕਦੀ। ਕੋਲਕਾਤਾ ਵਿਚ ਹੋਈ ਹਿੰਸਾ ਤੋਂ ਬਾਅਦ ਮਮਤਾ ਨੇ ਮੰਗਲਵਾਰ ਨੂੰ ਕਿਹਾ ਸੀ ਕਿ ਭਾਜਪਾ ਪ੍ਰਧਾਨ ਭਗਵਾਨ ਨਹੀਂ ਹਨ।

                                                                                                                                                                                  

ਉਨ੍ਹਾਂ ਦੀ ਟਿੱਪਣੀ ਦਾ ਜ਼ਿਕਰ ਕਰਦੇ ਹੋਏ  ਮਰਾਠੀ ਲੇਖ ਵਿਚ ਕਿਹਾ ਗਿਆ ਕਿ ਅਮਿਤ ਸ਼ਾਹ ਪ੍ਰਮਾਤਮਾ ਨਹੀਂ ਹੈ ਪਰ ਬੈਨਰਜੀ ਵੀ ਕੋਈ ਸੰਤ ਜਾਂ ਦੇਵੀ ਨਹੀਂ ਹੈ। ਮਾਰਕਸਵਾਦੀ ਸ਼ਾਸਨ ਦੌਰਾਨ ਬੰਗਾਲ ਵਿਚ ਹਿੰਸਾ ਹੋਈ ਅਤੇ ਹੁਣ ਮਮਤਾ ਬੈਨਰਜੀ ਵੀ ਉਹੀ ਕਰ ਰਹੀ ਹੈ। ਊਧਵ ਠਾਕਰੇ ਦੀ ਅਗਵਾਈ ਵਾਲੀ ਪਾਰਟੀ ਨੇ ਕਿਹਾ ਕਿ ਇਸ ਕਾਰਨ ਪੱਛਮੀ ਬੰਗਾਲ ਮਾਰ ਝਲ ਰਿਹਾ ਹੈ ਅਤੇ ਇਹ ਦੇਸ਼ ਲਈ ਖ਼ਤਰਨਾਕ ਹੈ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Amit Shah is not God Mamta is not a saint says Shivsena