ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਲੋਕ 70 ਸਾਲ ਤੋਂ ਮੋਦੀ ਵਰਗੇ ਆਗੂ ਦਾ ਰਾਹ ਦੇਖ ਰਹੇ ਸੀ : ਅਮਿਤ ਸ਼ਾਹ

ਲੋਕ 70 ਸਾਲ ਤੋਂ ਮੋਦੀ ਵਰਗੇ ਆਗੂ ਦਾ ਰਾਹ ਦੇਖ ਰਹੇ ਸੀ : ਅਮਿਤ ਸ਼ਾਹ

ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਭ ਤੋਂ ਵੱਡਾ ਕੰਮ ਦੇਸ਼ ਨੂੰ ਮਹਿਫੂਜ ਕਰਨ ਦਾ ਕੀਤਾ ਹੈ। ਨਾਲ ਹੀ ਕਿਹਾ ਕਿ ਮੋਦੀ ਉਹ ਆਗੂ ਹੈ, ਜਨਤਾ ਜਿਨ੍ਹਾਂ ਦਾ 70 ਸਾਲ ਤੋਂ ਰਾਹ ਦੇਖ ਰਹੀ ਸੀ ਅਤੇ ਜਿਨ੍ਹਾਂ ਪਾਕਿਸਤਾਨ ਨੂੰ ਮੂੰਹਤੋੜ ਜਵਾਬ ਦਿੱਤਾ ਹੈ। ਦੌਸਾ ਵਿਚ ਚੁਣਾਵੀਂ ਸਭਾ ਨੂੰ ਸੰਬੋਧਨ ਕਰਦੇ ਹੋਏ ਅਮਿਤ ਸ਼ਾਹ ਨੇ ਕਿਹਾ ਕਿ ਮੋਦੀ ਅਜਿਹਾ ਆਗੂ ਹੈ, ਜੋ ਦੇਸ਼ ਦੀ ਜਨਤਾ ਦੀ ਚਿੰਤਾ ਕਰੇ, ਦੇਸ਼ ਦੇ ਗਰੀਬਾਂ, ਕਿਸਾਨਾਂ, ਪਿਛੜਿਆਂ ਲਈ ਸਖਤ ਮਿਹਨਤ ਕਰੇ।

 

ਉਨ੍ਹਾਂ ਕਿਹਾ ਕਿ ਤੁਹਾਡੀ ਵੋਟ ਉਤੇ ਮੋਦੀ ਜੀ ਅਤੇ ਭਾਜਪਾ ਦਾ ਜੋ ਅਧਿਕਾਰ ਬਣਦਾ ਹੈ ਉਹ ਮਾਂ ਭਾਰਤੀ ਨੂੰ ਸੁਰੱਖਿਅਤ ਰੱਖਣ ਲਈ ਬਣਦਾ ਹੈ।

 

ਗਰਮੀ ਵਧਦੇ ਹੀ ਰਹੁਲ ਵਿਦੇਸ਼ ਜਾਂਦੇ ਹਨ

 

ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਉਤੇ ਵਿਅੰਗ ਕਸਦੇ ਹੋਏ ਅਮਿਤ ਸ਼ਾਹ ਨੇ ਕਿਹਾ ਕਿ ਮੋਦੀ ਨੇ 20 ਸਾਲ ਵਿਚ ਇਕ ਵੀ ਛੁੱਟੀ ਨਹੀਂ ਲਈ। ਉਹ 24 ਘੰਟਿਆਂ ਵਿਚੋਂ 18 ਘੰਟੇ ਕੰਮ ਕਰਦੇ ਹਨ। ਦੂਜੇ ਪਾਸੇ ਗਠਜੋੜ ਦੇ ਆਗੂ ਰਾਹੁਲ ਗਾਂਧੀ ਹਨ…. ਥੋੜੀ ਗਰਮੀ ਵਧੀ ਨਹੀਂ ਕਿ ਰਾਹੁਲ ਬਾਬਾ ਵਿਦੇਸ਼ ਚਲੇ ਜਾਂਦੇ ਹਨ।

 

ਉਨ੍ਹਾਂ ਦਾਅਵਾ ਕੀਤਾ ਕਿ ਉਹ 271 ਲੋਕ ਸਭਾ ਖੇਤਰਾਂ ਵਿਚ ਗਏ ਅਤੇ ਸਭ ਥਾਂ ‘ਮੋਦੀ ਮੋਦੀ ਮੋਦੀ’ ਦਾ ਨਾਅਰਾ ਸੁਣਾਈ ਪੈਂਦਾ ਹੈ।

 

ਗਰੀਬਾਂ ਲਈ ਬਹੁਤ ਕੰਮ ਕੀਤਾ

 

ਅਮਿਤ ਸ਼ਾਹ ਨੇ ਕਿਹਾ ਕਿ ਕੇਂਦਰ ਵਿਚ ਭਾਜਪਾ ਦੀ ਸਰਕਾਰ ਬਣਨ ਦੇ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗਰੀਬਾਂ ਦੇ ਵਿਕਾਸ ਲਈ ਬਹੁਤ ਕੰਮ ਕੀਤਾ ਹੈ। ਉਨ੍ਹਾਂ ਬੀਬੀ ਰਾਣੀ ਵਿਚ ਇਕ ਚੁਣਾਵੀਂ ਸਭਾ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਇਨ੍ਹਾਂ ਪੰਜ ਸਾਲਾਂ ਵਿਚ ਨਰਿੰਦਰ ਮੋਦੀ ਨੇ ਦੇਸ਼ ਦੇ ਗਰੀਬਾਂ ਦੇ ਘਰ ਵਿਚ ਆਮੂਲ ਚੂਲ ਬਦਲਾਅ ਲਿਆਉਣ ਦਾ ਕੰਮ ਕੀਤਾ ਹੈ। ਦੇਸ਼ ਦੀਆਂ ਸੱਤ ਕਰੋੜ ਮਹਿਲਾਵਾਂ ਦੇ ਘਰ ਵਿਚ ਚੁੱਲ੍ਹਾ ਹਟਾਕੇ ਗੈਸ ਸਿਲੰਡਰ ਲਗਾਉਣ ਦਾ ਕੰਮ ਭਾਜਪਾ ਦੀ ਨਰਿੰਦਰ ਮੋਦੀ ਸਰਕਾਰ ਨੇ ਕੀਤਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Amit Shah said people were looking for a leader like Modi for 70 years