ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

75 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਟਿਕਟ ਨਾ ਦੇਣਾ ਪਾਰਟੀ ਦਾ ਫੈਸਲਾ: ਅਮਿਤ ਸ਼ਾਹ

ਭਾਜਪਾ ਪ੍ਰਧਾਨ ਅਮਿਤ ਸ਼ਾਹ (Amit Shah) ਨੇ ਕਿਹਾ ਹੈ ਕਿ 75 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਲੋਕ ਸਭਾ ਚੋਣਾਂ ਦਾ ਟਿਕਟ ਨਹੀਂ ਦੇਣਾ ਉਨ੍ਹਾਂ ਦੀ ਪਾਰਟੀ ਦਾ ਫੈਸਲਾ ਹੈ। ਇਸੇ ਕਾਰਨ ਪਾਰਟੀ ਦੇ ਸੀਨੀਅਰ ਆਗੂਆਂ ਲਾਲ ਕ੍ਰਿਸ਼ਣ ਅਡਵਾਣੀ ਅਤੇ ਮੁਰਲੀ ਮਨੋਹਰ ਜੋਸ਼ੀ ਵਰਗੇ ਆਗੂ ਚੋਣ ਮੈਦਾਨ ਚ ਨਹੀਂ ਉਤਰ ਸਕੇ।

 

ਅਮਿਤ ਸ਼ਾਹ ਨੇ ਕਿਹਾ ਕਿ ਉਹ ਸੰਸਦ ਚ ਆਉਣ ਲਈ ਲੋਕਾਂ ਤੋਂ ਸਿੱਧਾ ਜਨਾਦੇਸ਼ ਚਾਹੁੰਦੇ ਹਨ ਅਤੇ ਇਸ ਲਈ ਉਨ੍ਹਾਂ ਨੇ ਆਮ ਚੋਣਾਂ ਲੜਨ ਦਾ ਫੈਸਲਾ ਲਿਆ। ਸ਼ਾਹ ਨੇ ਇਹ ਵੀ ਸਾਫ਼ ਕੀਤਾ ਕਿ ਇਹ ਜ਼ਰੂਰੀ ਨਹੀਂ ਕਿ ਮੈਂ ਸਰਕਾਰ ਚ ਸ਼ਾਮਲ ਹੋਵਾਂ ਕਿਉਂਕਿ ਰਾਜ ਸਭਾ ਮੈਂਬਰ ਹੋਣ ਨਾਤੇ ਕੋਈ ਵੀ ਮੰਤਰੀ ਬਣ ਸਕਦਾ ਹੈ।

 

ਉਨ੍ਹਾਂ ਕਿਹਾ ਕਿ ਮੈਂ ਗਾਂਧੀਨਗਰ ਸੀਟ ਤੋਂ 25 ਸਾਲ ਤੱਕ ਵਿਧਾਇਕ ਰਿਹਾ ਹਾਂ। ਮੈਂ ਇਕ ਸਿਆਸੀ ਵਰਕਰ ਹਾਂ ਜਿਹੜਾ ਲੋਕਾਂ ਵਿਚਾਲੇ ਰਹਿੰਦਾ ਹੈ। ਜਦੋਂ ਮੇਰਾ ਵਿਧਾਨ ਸਭਾ ਕਾਰਜਕਾਲ ਖ਼ਤਮ ਹੋਇਆ, ਉਦੋਂ ਕੋਈ ਲੋਕ ਸਭਾ ਚੋਣ ਨਹੀਂ ਸੀ। ਇਸ ਲਈ ਮੈਂ ਰਾਜ ਸਭਾ ਆ ਗਿਆ।

 

ਅਮਿਤ ਸ਼ਾਹ ਨੇ ਅੱਗੇ ਕਿਹਾ ਕਿ ਮੈਂ ਸੰਸਦ ਜਾਣ ਲਈ ਲੋਕਾਂ ਨਾਲ ਸਿੱਧਾ ਜਨਾਦੇਸ਼ ਚਾਹੁੰਦਾ ਸੀ ਅਤੇ ਪਾਰਟੀ ਇਸ ਤੇ ਸਹਿਮਤ ਹੋਈ। ਭਾਜਪਾ ਨੇ ਗਾਂਧੀਨਗਰ ਸੰਸਦੀ ਸੀਟ ਤੋਂ ਪਾਰਟੀ ਦੇ ਸੀਨੀਅਰ ਆਗੂ ਲਾਲ ਕ੍ਰਿਸ਼ਣ ਆਡਵਾਣੀ ਦੀ ਥਾਂ ਤੇ ਸ਼ਾਹ ਨੂੰ ਉਮੀਦਵਾਰ ਬਣਾਇਆ ਹੈ।

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Amit Shah says Its party decision to not give tickets to people over 75 years