ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

…ਤੇ ਬੀਬੀ ਜਗੀਰ ਕੌਰ ਨੂੰ ਰੈਲੀ ’ਚ ਜਨਤਾ ਤੋਂ ਆਸ ਮੁਤਾਬਕ ਜਵਾਬ ਨਾ ਮਿਲਿਆ

ਬੀਬੀ ਜਗੀਰ ਦੀ ਪੁਰਾਣੀ ਤਸਵੀਰ

ਖਡੂਰ ਸਾਹਿਬ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਬੀਬੀ ਜਗੀਰ ਕੌਰ ਅੱਜ–ਕੱਲ੍ਹ ਆਪਣੇ ਹਲਕੇ ਦੇ ਪਿੰਡਾਂ, ਕਸਬਿਆਂ ਤੇ ਸ਼ਹਿਰਾਂ ਦੇ ਤੂਫ਼ਾਨੀ ਦੌਰੇ ਕਰਦੇ ਹੋਏ ਘੁੰਮ ਰਹੇ ਹਨ। ਉਹ ਜਿੱਥੇ ਵੀ ਜਾਂਦੇ ਹਨ, ਉਹ ਸਟੇਜ ਉੱਤੇ ਖਲੋ ਕੇ ਉੱਥੋਂ ਦੇ ਲੋਕਾਂ ਤੋਂ ਇਹ ਸੁਆਲ ਜ਼ਰੂਰ ਪੁੱਛਦੇ ਹਨ ਕਿ ਕੀ ਉਹ ਉਨ੍ਹਾਂ ਪਛਾਣਦੇ ਹਨ।

 

 

ਕਪੂਰਥਲਾ ਜ਼ਿਲ੍ਹੇ ਦੇ ਇੱਕ ਪਿੰਡ ਵਿੱਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੇ ਮੁੜ ਉਹੀ ਸੁਆਲ ਪੁੱਛਦਿਆਂ ਕਿਹਾ ਕਿ ਉਹ ਵਿਅਕਤੀ ਹੱਥ ਚੁੱਕਣ, ਜਿਹੜੇ ਉਨ੍ਹਾਂ ਨੂੰ ਜਾਣਦੇ ਹਨ।

 

 

ਰੈਲੀ ’ਚ ਮੌਜੂਦ ਬਹੁਤੇ ਲੋਕਾਂ ਨੇ ਆਪਣੇ ਹੱਥ ਉਤਾਂਹ ਚੁੱਕ ਲਏ। ਫਿਰ ਉਨ੍ਹਾਂ ਜਨਤਾ ਤੋਂ ਸੁਆਲ ਪੁੱਛਿਆ ਕਿ ਕੀ ਉਹ ਜਾਣਦੇ ਹਨ ਕਿ ਉਨ੍ਹਾਂ ਦੇ ਮੁਕਾਬਲੇ ਚੋਣ–ਮੈਦਾਨ ਵਿੱਚ ਕੌਣ ਹੈ, ਤਾਂ ਬਹੁਤ ਸਾਰੇ ਲੋਕ ਇੱਕੋ ਆਵਾਜ਼ ਵਿੱਚ ਬੋਲ ਪਏ ‘ਡਿੰਪਾ’। ਚੇਤੇ ਰਹੇ ਕਿ ਖਡੂਰ ਸਾਹਿਬ ਹਲਕੇ ਤੋਂ ਕਾਂਗਰਸ ਦੇ ਉਮੀਦਵਾਰ ਜਸਬੀਰ ਸਿੰਘ ਡਿੰਪਾ ਉਮੀਦਵਾਰ ਹਨ।

 

 

ਹੁਣ ਇਹੋ ਅਨੁਮਾਨ ਲਾਇਆ ਜਾ ਰਿਹਾ ਹੈ ਕਿ ਸ਼ਾਇਦ ਬੀਬੀ ਜਗੀਰ ਕੌਰ ਨੂੰ ਆਸ ਸੀ ਕਿ ਉਨ੍ਹਾਂ ਦੀ ਰੈਲੀ ਵਿੱਚ ਬੈਠੇ ਲੋਕ ਇਹੋ ਆਖਣਗੇ ਕਿ ਉਹ ਕਿਸੇ ਵਿਰੋਧੀ ਉਮੀਦਵਾਰ ਨੂੰ ਨਹੀਂ ਜਾਣਦੇ ਤੇ ਜਵਾਬ ਉੱਚੀ ਇੱਕਜੁਟ ਸੁਰ ਵਿੱਚ ‘ਨਾਂਹ’ ਵਿੱਚ ਹੀ ਆਵੇਗਾ ਪਰ ਹੋਇਆ ਇਸ ਤੋਂ ਉਲਟ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:And Bibi Jagir Kaur didn t get reply from public as expected