ਸਮਾਜਿਕ ਵਰਕਰ ਅੰਨਾ ਹਜ਼ਾਰੇ ਦੀ ਭੁੱਖ ਹੜਤਾਲ ਐਤਵਾਰ ਨੂੰ 5ਵੇਂ ਦਿਨ ਵੀ ਜਾਰੀ ਰਹੀ। 81 ਸਾਲਾ ਅੰਨਾ ਹਜ਼ਾਰੇ ਦੀ ਸਿਹਤ ਦੀ ਜਾਂਚ ਕਰਨ ਵਾਲੇ ਡਾ. ਧਨਜੇ ਪੋਟੇ ਨੇ ਕਿਹਾ ਕਿ ਲੰਘੇ 5 ਦਿਨਾਂ ਚ ਉਨ੍ਹਾਂ ਦਾ ਵਜ਼ਨ 3.8 ਕਿਲੋਗ੍ਰਾਮ ਘੱਟ ਹੋ ਗਿਆ ਹੈ ਜਦਕਿ ਉਨ੍ਹਾਂ ਦਾ ਬਲੱਡ ਪ੍ਰੈਸ਼ਰ, ਬਲੱਲ ਸ਼ੁਗਰ, ਪਿਸ਼ਾਬ ਚ ਕ੍ਰਿਟਨਿਨ ਦੀ ਮਾਤਰਾ ਵੱਧ ਗਈ ਹੈ।
HT Punjabi ਦੇ Facebook ਪੇਜ ਨੂੰ ਹੁਣੇ ਹੀ Like ਕਰੋ ਤੇ ਜੁੜੋ ਤਾਜ਼ੀਆਂ ਖ਼ਬਰਾਂ ਨਾਲ।
https://www.facebook.com/hindustantimespunjabi/
ਅੰਨਾ ਹਜ਼ਾਰੇ ਨੇ ਕੇਂਦਰ ਸਰਕਾਰ ਅਤੇ ਮਹਾਰਾਸ਼ਟਰ ਚ ਲੋਕਪਾਲ ਦੀ ਤੁਰੰਤ ਨਿਯੁਕਤੀ ਕਰਨ ਅਤੇ ਕਿਸਾਨਾਂ ਦੇ ਮੁੱਦਿਆਂ ਦਾ ਹੱਲ ਲਈ ਬੁੱਧਵਾਰ ਨੂੰ ਆਪਣੇ ਜੱਦੀ ਪਿੰਡ ਰਾਲੇਗਣ ਸਿੱਧੀ ਚ ਅਣਮਿੱਥੇ ਸਮੇਂ ਲਈ ਭੁੱਖ ਹੜਤਾਲ ਸ਼ੁਰੂ ਕੀਤੀ ਸੀ।
ਉਨ੍ਹਾਂ ਦੇ ਸਮਰਥਨ ਚ ਪਿੰਡ ਦੇ ਕਿਸਾਨਾਂ ਤੇ ਨੌਜਵਾਨਾਂ ਨੇ ਅਹਿਮਦਨਗਰ ਚ ਐਤਵਾਰ ਨੂੰ ਸਵੇਰ ਸਮੇਂ ਚੱਕਾ ਵੀ ਜਾਮ ਕੀਤਾ। ਜਿਸ ਤੋਂ ਬਾਅਦ ਪੁਲਿਸ ਨੇ 110 ਅੰਦੋਲਨਕਾਰੀਆਂ ਨੂੰ ਹਿਰਾਸਤ ਚ ਲੈ ਲਿਆ ਤੇ ਬਾਅਦ ਚ ਉਨ੍ਹਾਂ ਛੱਡ ਵੀ ਦਿੱਤਾ।
ਕਿਹਾ ਜਾ ਰਿਹਾ ਹੈ ਕਿ ਅਹਿਮਦਨਗਰ ਜ਼ਿਲ੍ਹੇ ਦੇ ਲਗਭਗ 5 ਹਜ਼ਾਰ ਕਿਸਾਨ ਸੋਮਵਾਰ ਨੂੰ ਅੰਨਾ ਹਜ਼ਾਰੇ ਦੇ ਹੱਕ ਚ ਸੋਮਵਾਰ ਨੂੰ ਕਲੈਕਟਰ ਦੇ ਦਫ਼ਤਰ ਦੇ ਬਾਹਰ ਰੋਸ ਮੁਜ਼ਾਹਰਾ ਕਰ ਸਕਦੇ ਹਨ।
HT Punjabi ਦੇ Twitter ਪੇਜ ਨੂੰ ਹੁਣੇ ਹੀ Follow ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ।
ਖਾਸ ਗੱਲ ਇਹ ਹੈ ਕਿ ਸ਼ਿਵਸੇਨਾ ਮੁਖੀ ਉੱਧਵ ਠਾਕਰੇ ਨੇ ਐਤਵਾਰ ਨੂੰ ਭਾਜਪਾ ਦੀ ਅਗਵਾਈ ਵਾਲੀ ਮਹਾਰਾਸ਼ਟਰ ਸਰਕਾਰ ਤੋਂ ਅੰਨਾ ਹਜ਼ਾਰੇ ਦੀ ਭੁੱਖ ਹੜਤਾਲ ਚ ਦਖ਼ਲਅੰਦਾਜ਼ੀ ਕਰਨ ਦੀ ਅਪੀਲ ਕੀਤੀ।
/