ਕੇਂਦਰੀ ਵਿੱਤ ਮੰਤਰੀ ਤੇ ਭਾਜਪਾ ਦੇ ਸੀਨੀਅਰ ਆਗੂ ਅਰੁਣ ਜੇਤਲੀ ਨੇ ਪ੍ਰਿਯੰਕਾ ਗਾਂਧੀ ਵਾਡਰਾ ਨੂੰ ਵਾਰਾਨਸੀ ਤੋਂ ਕਾਂਗਰਸ ਉਮੀਦਵਾਰ ਨਾ ਬਣਾਏ ਜਾਣ ਨੂੰ ਲੈ ਕੇ ਕਾਂਗਰਸ ’ਤੇ ਨਿਸ਼ਾਨਾ ਲਗਾਇਆ ਹੈ। ਜੇਤਲੀ ਨੇ ਟਵੀਟ ਚ ਲਿਖਿਆ, ਪ੍ਰਿਯੰਕਾ ਗਾਂਧੀ ਨੂੰ ਵਾਰਾਨਸੀ ਤੋਂ ਉਮੀਦਵਾਰ ਨਾ ਬਣਾਏ ਜਾਣ ਨੂੰ ਲੈ ਕੇ ਮੈਂ ਕਾਂਗਰਸ ਪਾਰਟੀ ਦੇ ਫੈਸਲੇ ਤੋਂ ਕਾਫੀ ਦੁਖੀ ਹਾਂ। ਪਿਛਲੇ ਦੋ ਮਹੀਨਿਆਂ ਤੋਂ ਪ੍ਰਿਯੰਕਾ ਗਾਂਧੀ ਜਨਤਕ ਜੀਵਨ ਚ ਹਨ। ਭਾਰਤ ਬਦਲ ਗਿਆ ਹੈ ਤੇ ਹੁਣ ਪਰਿਵਾਰਵਾਦ ਕੋਈ ਮਾਇਨੇ ਨਹੀਂ ਰੱਖਦੀ ਹੈ। ਪ੍ਰਿਯੰਕਾ ਗਾਂਧੀ ਦੇ ਚੋਣ ਨਾ ਲੜਨ ਨਾਲ ਸਾਫ ਹੋ ਗਿਆ ਹੈ ਕਿ ਪਰਿਵਾਰ ਦੇ ਕੀ ਮਾਇਨੇ ਹਨ?
ਅਰੁਣ ਜੇਤਲੀ ਕਾਂਗਰਸ ਪਾਰਟੀ ਨੂੰ ਲੈ ਕੇ ਟਵਿੱਟਰ ’ਤੇ ਕਾਫੀ ਗੁੱਸੇ ਚ ਨਜ਼ਰ ਆਏ। ਉਨ੍ਹਾਂ ਨੇ ਇਕ ਟਵੀਟ ਚ ਲਿਖਿਆ, ਪ੍ਰਿਯੰਕਾ ਗਾਂਧੀ ਦੇ ਦਾਅਵਿਆਂ ਦਾ ਮਿੱਥ ਟੁੱਟ ਗਿਆ ਹੈ। ਭਾਰਤ ਦੀ ਰਵਾਇਤੀ ਹੁਸ਼ਿਆਰੀ ਹੈ – ਬੰਦ ਮੁੱਠੀ ਲੱਖ ਦੀ, ਖੁੱਲ੍ਹ ਗਈ ਤਾਂ ਖ਼ਾਕ ਕੀ। ਹਾਲੇ ਤੱਕ ਇਹ ਮਿੱਥ ਸੀ ਕਿ ਪ੍ਰਿਯੰਕਾ ਗਾਂਧੀ ਦੇ ਸਿਆਸਤ ਚ ਆਉਣ ਨਾਲ ਫਰਕ ਪਵੇਗਾ। ਅੱਜ ਇਸ ਮਿੱਥ ਨੇ ਆਪਣਾ ਵਜੂਦ ਗੁਆ ਦਿੱਤਾ ਹੈ।
ਪਿਛਲੇ ਕੁਝ ਦਿਨਾਂ ਤੋਂ ਕਿਆਸਅਰਾਈਆਂ ਸਨ ਕਿ ਪ੍ਰਿਯੰਕਾ ਗਾਂਧੀ ਵਾਰਾਨਸੀ ਤੋਂ ਚੋਣ ਲੜ ਸਕਦੀ ਹਨ ਪਰ ਅੱਜ ਕਾਂਗਰਸ ਨੇ ਵਾਰਾਨਸੀ ਤੋਂ ਅਜੇ ਰਾਏ ਨੂੰ ਚੋਣ ਮੈਦਾਨ ਚ ਉਤਾਰ ਕੇ ਉਨ੍ਹਾਂ ਸਾਰੀਆਂ ਕਿਆਸਅਰਾਈਆਂ ਨੂੰ ਕਿਨਾਰੇ ਕਰ ਦਿੱਤਾ। ਕੁਝ ਦਿਨ ਪਹਿਲਾਂ ਇਕ ਹਮਾਇਤੀ ਨੇ ਕਿਹਾ ਸੀ ਕਿ ਪ੍ਰਿਯੰਕ ਗਾਂਧੀ ਤੁਸੀਂ ਰਾਏਬਰੇਲੀ ਤੋਂ ਚੋਣ ਲੜੋ, ਜਿਸ ਤੇ ਪ੍ਰਿਯੰਕਾ ਗਾਂਧੀ ਨੇ ਕਿਹਾ ਸੀ ਕਿ ਵਾਰਾਨਸੀ ਤੋਂ ਕਿਉਂ ਨਹੀਂ?
Deeply disappointed with the Congress Party’s decision of not fielding Priyanka Gandhi from Varanasi. The last two months that she has been in the public life has driven home the point, “India has changed, dynasties don’t matter". Her exit from the contest shows what matters.
— Chowkidar Arun Jaitley (@arunjaitley) April 25, 2019
.