ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਕਹਿਣਾ ਹੈ ਕਿ ਦਿੱਲੀ ਵਿੱਚ ਇਕੱਲਿਆ ਚੋਣ ਲੜਨ ਦਾ ਫ਼ੈਸਲਾ ਚੰਗਾ ਰਿਹਾ। ਹਿੰਦੁਸਤਾਨ ਟਾਇਮਜ਼ ਦੀ ਸ਼ਿਵਾਨੀ ਸਿੰਘ ਅਤੇ ਸ਼ਵੇਤਾ ਗੋਸਵਾਮੀ ਨੂੰ ਦਿੱਤੇ ਇੰਟਰਵਿਊ ਵਿੱਚ ਕੇਜਰੀਵਾਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਕੋਲ ਦੋ ਸਿਆਸੀ ਰਾਹ ਸਨ ਕਿ ਉਹ ਚਾਰ ਸੀਟਾਂ ਉੱਤੇ ਲੜਨ ਅਤੇ ਬਾਕੀ ਤਿੰਨ ਸੀਟਾਂ ਕਾਂਗਰਸ ਨੂੰ ਦੇ ਦੇਣ। ਪਹਿਲੇ ਬਦਲ ਵਿੱਚ ਕਾਂਗਰਸ ਇਹ ਸੀਟਾਂ ਹਾਰ ਜਾਂਦੀ ਜਿਸ ਨਾਲ ਭਾਜਪਾ ਨੂੰ ਫਾਇਦਾ ਹੁੰਦਾ। ਅਜਿਹੇ ਵਿੱਚ ਸੱਤ ਸੀਟਾਂ ਉੱਤੇ ਲੜਨ ਅਤੇ ਜਿੱਤਣ ਦੀ ਕੋਸ਼ਿਸ਼ ਕਰਨ ਦਾ ਦੂਸਰਾ ਰਾਹ ਅਪਣਾਇਆ।
ਕੀ ਤੁਹਾਡੇ ਅਤੇ ਕਾਂਗਰਸ ਵਿਚਕਾਰ ਗੱਠਜੋੜ ਨਾ ਹੋਣ ਬਾਰੇ ਕੋਈ ਅਫ਼ਸੋਸ ਹੈ?
ਕਾਸ਼ ਗੱਠਜੋੜ ਹੋ ਜਾਂਦਾ। ਅਸੀਂ 18 ਸੀਟਾਂ 'ਤੇ ਭਾਜਪਾ ਨੂੰ ਹਰਾ ਸਕਦੇ ਸੀ। ਇਨ੍ਹਾਂ ਵਿਚ ਦਿੱਲੀ ਵਿਚ ਸੱਤ, ਹਰਿਆਣਾ ਵਿਚ 10 ਅਤੇ ਚੰਡੀਗੜ੍ਹ ਵਿਚ ਇਕ ਸੀਟ ਸ਼ਾਮਲ ਹੈ। ਅਸਲ ਵਿੱਚ ਮੈਂ ਇਸ ਗੱਠਜੋੜ ਦੀ ਉਡੀਕ ਕਰ ਰਿਹਾ ਸੀ। ਆਖ਼ਰੀ ਦਿਨ, ਕਾਂਗਰਸੀ ਨੇਤਾ ਗੁਲਾਮ ਨਬੀ ਆਜ਼ਾਦ ਅਤੇ ਆਪ ਨੇਤਾ ਸੰਜੇ ਸਿੰਘ ਵਿਚਕਾਰ ਹਰ ਚੀਜ਼ ਨੂੰ ਅੰਤਿਮ ਰੂਪ ਦਿੱਤਾ ਗਿਆ ਸੀ। ਮੈਂ ਇੱਕ ਪ੍ਰੈਸ ਕਾਨਫ਼ਰੰਸ ਵਿੱਚ ਐਲਾਨ ਕਰਨ ਬਾਰੇ ਸੋਚ ਰਿਹਾ ਸੀ ਕਿ ਮੋਦੀ ਫਿਰ ਦੇਸ਼ ਦੇ ਪ੍ਰਧਾਨ ਮੰਤਰੀ ਨਹੀਂ ਹੋਣਗੇ, ਇਹ ਤੈਅ ਹੋ ਗਿਆ ਹੈ।
ਜੇ ਗੱਠਜੋੜ ਹੁੰਦਾ ਤਾਂ ਦਿੱਲੀ ਦੀਆਂ ਚੋਣਾਂ (ਸੱਤ ਸੀਟਾਂ) ਉੱਤੇ ਕਿਵੇਂ ਵੱਖ ਹੁੰਦੀਆਂ?
ਕਾਂਗਰਸ ਆਪਣੇ ਦਮ ਉੱਤੇ ਇਕ ਸੀਟ ਵੀ ਨਹੀਂ ਜਿੱਤ ਸਕਦੀ। ਭਾਵੇਂ ਅਸੀਂ ਉਨ੍ਹਾਂ ਨੂੰ ਤਿੰਨ ਸੀਟਾਂ ਦਿੰਦੇ ਤਾਂ ਉਹ ਫਿਰ ਵੀ ਹਾਰ ਜਾਂਦੇ। ਕਾਂਗਰਸ ਨੂੰ ਕੋਈ ਵੋਟ ਨਹੀਂ ਮਿਲ ਰਿਹਾ। ਉਨ੍ਹਾਂ ਨੂੰ ਖਾਰਜ ਕਰ ਦਿੱਤਾ ਗਿਆ ਹੈ। ਸਾਡੇ ਕੋਲ ਦਿੱਲੀ ਦੇ ਲਈ ਦੋ ਬਦਲ (ਵਿਕਲਪ) ਸਨ ਜਾਂ ਤਾਂ ਅਸੀਂ ਚਾਰ ਅਤੇ ਤਿੰਨ ਦੀ ਵਿਵਸਥਾ 'ਤੇ ਸਹਿਮਤ ਹੋ ਗਏ ਹੁੰਦੇ ਸਨ ਤਦ ਇਹ ਪੱਕਾ ਹੋ ਜਾਂਦਾ ਕਿ ਅਸੀਂ ਚਾਰ ਜਿੱਤੀਆਂ ਅਤੇ ਤਿੰਨ ਸੀਟਾਂ ਭਾਜਪਾ ਦੇ ਦਿਏ।
ਦੂਜਾ ਵਿਕਲਪ ਇਹ ਸੀ ਕਿ ਅਸੀਂ ਸਾਰੀਆਂ ਸੱਤ ਸੀਟਾਂ ਉੱਚੇ ਚੋਣਾਂ ਲੜਦੇ ਅਤੇ ਜਿੱਤਣ ਦੀ ਕੋਸ਼ਿਸ਼ ਕਰਦੇ। ਹੁਣ ਅਜਿਹਾ ਲੱਗਦਾ ਹੈ ਕਿ ਦੂਜਾ ਵਿਕਲਪ ਬਹੁਤ ਵਧੀਆ ਸੀ।